ਪੰਨਾ:Alochana Magazine October 1957 (Punjabi Conference Issue).pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਅਨਾ ਰਤਨ ਸਿੰਘ ਇਕ ਨਾਮ ਸੀ, ਰਾਣੀ ਉਸ ਦੀ ਜੋ । ਡਿੱਗ ਪੈਂਦੀ ਤਕਦੀਰ ਥੀ, ਖਾ ਪਿਚਕਾਰੀ ਉਹ । ਤਾਅਨ ਐਪਰ ਮਾਰਦੀ, ਉਹ ਇਕ ਉਠਦੇ ਸਾਰ ! ਜਾ ਰਾਜਾ ਹੱਟ ਦੂਰ ਹੋ, ਨਾ ਪਚਕਾਰੀ ਮਾਰ । ਭੁੱਸ ਜੁਆਨੀ ਤੁਧ ਦੀ, ਛੱਡ ਆਇਉਂ ਤੂੰ ਦੇਸ | ਟੁਕੜੇ ਖਾਲੀ ਖਾਣ ਨੂੰ, ਆ ਮੱਲਿਓ ਪਰਦੇਸ ॥ ਤੁਹੋਂ ਦਸ ਚ ਤੁਧ ਨੂੰ, ਇਹ ਗੱਲ ਪੁੱਛਾਂ ਮੈਂ। ਇਹ ਫੱਗਣ ਦਿਨ ਹੋਲੀਆਂ, ਕੀਕਣ ਬੁੱਝਣ ਤੇ ? ਕਰੀਏ ਤੇਰੀ ਪਾਲਣਾ, ਟੁਕੜੇ ਅਸੀਂ ਖਵਾ । ਤੈਨੂੰ ਇਸ ਮਖੌਲ ਥੀ, ਆਇਆ ਨਾ ਹਯਾ । ਜਾ ਵਸਾ ਥਾਂ ਵਤਨ ਨੂੰ, ਰਾਜਪੂਤ ਤੂੰ ਤਾਂ । ਜਿਸ ਭੂਮੀ ਅਜ ‘ਤਾਰਿਆ’, ਵੱਸਣ ਚਿੜੀਆਂ ਕਾਂ । ਉਦਾਸੀ ਨਾ ਸੀ ਇਹ ਕਾਹਦਾ, ਇੰਜ ਲੱਗਾ ਜਿਉਂ ਤੀਰ । ਇਕ ਪੱਲ ਅੰਦਰ ਓਸਦਾ, ਗਇਆ ਕਲੇਜਾ ਚੀਰ । ਭੁੱਲ ਗਇਆ ਬਸ ਓਸਹਾ, ਤਨ ਮਨ ਇਕ ਸਵਾਰ । ਐਪਰ ਨਾਲ ਯੁੱਧ ਦੇ, ਕਹਿੰਦਾ ਇੰਜ ਪੁਕਾਰ । ਜਿਸ ਰਾਣੀ ਦਾ ਕੰਤ ਮੈਂ, ਐਸੀ ਸੁੰਦਰ ਨਾਰ । ਤੇਰੇ ਜਹੀਆਂ ਓਸਦਾ, ਪਾਣੀ ਭਰਨ ਹਜ਼ਾਰ । ਤੇਰੇ ਦਿਲ ਵਿਚ ਗੁਜ਼ਰਿਆ, ਦੱਸ ਖਾਂ ਕੀ ਖ਼ਿਆਲ । ਦਿਲ ਵਿਚ ਤੂੰ ਜੇ ਆਪਣੇ, ਆਂਦਾ ਐਡ ਮਲਾਲ । | ਕਵੀ ਦਾ ਕਥਨ ਦਿੱਤਾ ਤੇ ਸਹੀ ਓਸਨੇ, ਬੇਸ਼ਕ ਇਹ ਜਵਾਬ | ਪਰ ਉਹ ਬੋਲੀ ਓਸਦਾ, ਕਰ ਗਈ ਜਿਗਰ ਕਬਾਬ। ਗ਼ਮ ਥਾਂ ਵਿਚ ਸਰੀਰ ਦੇ, ਲਹੂ ਰਿਹਾ ਨਾ ਕਾ । ਜ਼ਰਦੀ ਵਰਤੀ ਓਸਦੇ, ਚੇਹਰੇ ਉੱਤੇ ਆ । ਯਾਦ ਪਿਆ ਘਰ ਆਪਣਾ, ਹੋਇਆ ਚਿੱਤ ਉਦਾਸ । ਕੁੰਭਨੀਰ ਉਸ ਵਤਨ ਦੀ, ਲਾਹੀ ਦਿਲ ਥੀਂ ਆਸ । [c੫