ਪੰਨਾ:Alochana Magazine October 1958.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋ ਸਕਿਆ । ਹੁਣ ਸਭ ਸੰਭਾਵਨਾਂ ਨਵੇਂ ਸਿਰੇ ਸੁਰਜੀਤ ਹੋਈਆਂ :ਨ। ਇਹਨਾਂ ਸੰਭਾਵਨਾ ਨੂੰ ਅਸਾਂ ਸਿਧ ਕਰਨਾ ਹੈ । ਇਸ ਯਤਨ ਵਿਚ ਅਸਾਡੀ ਆਪਣੇ ਪੁਰਾਤਨ ਸਾਹਿਤ ਬਾਰੇ ਸਲੂ ਜਿਥੋਂ ਤਕ ਹੋ ਸਕੇ ਨਿਰਪਖ, ਨਿਰਝਕ ਤੇ ਵਿਗਿਆਨਕ ਹੋਣੀ ਚਾਹੀਦੀ ਹੈ ! ਭਵਿਖਤ ਵਿਚ ਪੰਜਾਬੀ ਲੋਕਾਂ ਨੇ ਹੁਣ ਵਾਲੀ ਭੂਤ ਦੇ ਸਿਖ ਜਾਂ ਮੁਸਲਮਾਨ ਨਹੀਂ ਰਹਿਣਾ । ਉਹ ਨਿਤ ਦਿਹਾੜੇ ਵਧੇਰੇ ਪੰਜਾਬੀ ਬਣਦੇ ਜਾਣਗੇ । ਤੇ ਓਦੋਂ ਜਿਹੜਾ ਸਾਹਿਤ ਪੰਜਾਬੀ ਕੌਮ ਦੀ ਉਸਾਰੀ ਦਾ ਸਾਹਿਤ ਹੈ, ਉਹ ਵਧੇਰੇ ਮੁੱਲ ਪਾਵੇਗਾ | ਓਦੋਂ ਅੱਜ ਦੇ ਜਾਂ ਕਲ ਦੇ ਰਾਜਾ-ਵਰਗ ਤੇ ਉਹਨਾਂ ਧਾਰਮਿਕ ਸਹਾਇਕਾਂ ਦ ਪਰਾਕ-ਭਾਵ ਕੋਈ ਮੁੱਲ ਨਹੀਂ ਰਖਣਗੇ । ਓਦੋਂ ਕੋਈ ਔਰੰਗਜ਼ੇਬ ਦਾ ਪੱਖ ਇਸ ਕਰਕੇ ਨਹੀਂ ਕਰੇਗਾ ਕਿ ਉਹ ਇਕ ਸ਼ਰਈ ਮੁਸਲਮਾਨ ਸੀ, ਜਾਂ ਰਣਜੀਤ ਸਿੰਘ ਇਸ ਕਰਕੇ ਕਿ ਉਹ ਸਿਖ ਸੀ । ਓਦੋਂ ਅਸੀਂ ਗੁਰਬਾਣੀ ਤੇ ਸੂਫ਼ੀ ਕਾਵਿ ਨੂੰ ਇਹਨਾਂ ਦੇ ਦਾਰਸ਼ਨਿਕ ਗੁਣਾਂ ਤੇ ਇਤਿਹਾਸਕ ਤੇ ਸਮਾਜਕ ਕਰਮ ਦੇ ਅਧਾਰ ਉੱਤੇ ਮੁਲ ਪਾਵਾਂਗੇ, ਇਸ ਆਧਾਰ ਉਤੇ ਨਹੀਂ ਕਿ ਕਿਨ੍ਹਾਂ ਲੋਕਾਂ ਦੇ ਇਸ ਮੁੱਲਅੰਕਣ ਨਾਲ ਭਾਵਾਂ ਨੂੰ ਸੱਟ ਲਗਦੀ ਹੈ ਤੇ ਕਿਲ੍ਹੇ ਦੀ ਅਸਾਨੂੰ ਪ੍ਰਸੰਸਾ ਪ੍ਰਾਪਤ ਹੁੰਦੀ ਹੈ । s 00000000000000000000000 ਪੰਜਾਬੀ ਸਾਹਿੱਤ ਅਕਾਡਮੀ ਦੇ ਮੈਂਬਰ ਬਣਕੇ ਆਪਣੀ ਮਾਤ-ਭਾਸ਼ਾ ਦੀ ਸੇਵਾ ਵਿੱਚ Ꮕ0000000000000* 4006000000000004 ਚੰਦਾ ਲਾਈਫ਼ ਮੈਂਬਰੀ ੧੦੫) ਰੁਪਏ ਕਿਸਤਾਂ ਨਾਲ ਇਕ ਸਾਲ ਵਿੱਚ) ੧੧੫) ਰੁਪਏ ਕਿਸਤਾਂ ਨਾਲ (ਦਸਾਂ ਸਾਲਾਂ ਵਿਚ) ੧੫੫) ਰੁਪਏ 0000000000000000000000