ਪੰਨਾ:Alochana Magazine October 1958.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋਗਿੰਦਰ ਸਿੰਘ ਐਮ.ਏ., ਭਾਸ਼ਾ ਵਿਭਾਗ, ਪਟਿਆਲਾ ਦੇਵਨਾਗਰੀ (ਕਿਸਤ ਦੂਜੀ) ਲਿਪੀ (Script) ਤੇ ਵਰਣਮਾਲ (Alphabet) ਵਿਚ ਭਾਵੇਂ ਚੋਲੀ ਦਾਮਨ ਦਾ ਸਾਬ ਹੈ ਪਰ ਇਹ ਦੋ ਵਖਰੀਆਂ ਵੱਖਰੀਆਂ ਚੀਜ਼ਾਂ ਹਨ | ਵਰਣਮਾਲਾ ਕਿਸੇ ਲਿਪੀ ਦੇ ਵਿਅੰਜਨਾਂ ਤੋਂ ਸਵਰਾਂ ਦੀ ਲਿਸਟ ਨੂੰ ਆਖਿਆ ਜਾਂਦਾ ਹੈ ਜਿਸ ਵਿਚ ਉਸ ਬੋਲੀ ਦੀਆਂ ਆਵਾਜ਼ਾਂ ਨੂੰ ਅਖਰਾਂ ਰਾਹੀਂ ਦਰਸਾ ਕੇ ਤਰਤੀਬ ਦਿਤੀ ਜਾਂਦੀ ਹੈ ਪਰ ਲਿਪੀ ਇਨ੍ਹਾਂ ਅੱਖਰਾਂ ਨੂੰ ਮੇਲ ਕੇ ਲਿਖਣ ਢੰਗ ਦਾ ਨਾਂ ਹੈ । ਅਜ ਕਲ ਇਹ ਦੋਵੇਂ ਸ਼ਬਦ ਸਮਾਨਾਰਥ-ਵਾਚੀ ਜਹੇ ਜਾਪਦੇ ਹਨ ਇਸੇ ਲਈ ਜਦੋਂ ਅਸੀਂ ਆਖਦੇ ਹਾਂ ਕਿ ਦੇਵਨਾਗਰੀ ਬੜੀ ਵਿਗਿਆਨਕ ਲਿਪੀ ਹੈ ਤਾਂ ਆਮ ਤੌਰ ਤੇ ਸਾਡਾ ਭਾਵ ਇਹ ਹੁੰਦਾ ਹੈ ਕਿ ਦੇਵਨਾਗਰੀ ਵਰਣਮਾਲਾ ਦੀ ਸਥਾਪਨਾ ਬੜੇ ਵਿਗਿਆਨਕ ਅਥਵਾ ਸੁਚੱਜੇ ਢੰਗ ਨਾਲ ਕੀਤੀ ਗਈ ਹੈ ਪਰ ਅਜਿਹਾ ਕਹਿਣ ਸਮੇਂ ਅਸੀਂ ਅੱਖਰਾਂ ਦੀਆਂ ਸ਼ਕਲਾਂ ਨੂੰ ਅੱਖੋਂ ਉਹਲੇ ਕਰ ਦਿੰਦੇ ਹਾਂ । ਉਚਾਰਣ ਅਸਥਾਨ ਨੂੰ ਸਾਹਮਣੇ ਰੱਖ ਕੇ ਅੱਖਰਾਂ ਨੂੰ ਪੰਕਤੀਆਂ ਵਿਚ ਵੰਡ ਦੇਣ ਵਿਚ ਕੋਈ ਵਧੇਰੇ ਸੂਝ ਦੀ ਲੋੜ ਨਹੀਂ। ਕੇਵਲ ਧੁਨੀ ਅਨੁਸਾਰ ਵੰਡ ਦੇਣ ਨਾਲ ਹੀ ਕੋਈ ਵਰਣਮਾਲਾ ਵਿਗਿਆਨਕ ਨਹੀਂ ਬਣ ਜਾਂਦੀ । ਵਿਗਿਆਨਕ ਵਰਣਮਾਲਾ ਲਈ ਅੱਖਰਾਂ ਦੀ ਬਣਾਵਟ ਦਾ ਵੀ ਖਿਆਲ ਰਖਣਾ ਜ਼ਰੂਰੀ ਹੈ । ਦੇਵਨਾਗਰੀ ਅੱਖਰਾਂ ਦੀ ਬਣਾਵਟ ਕੋਈ ਵਧੇਰੇ ਸ਼ਲਾਘਾ ਯੋਗ ਨਹੀਂ ਕਹੀ ਜਾ ਸਕਦੀ । ਇਸ ਵਿਚ ਵਾਧੂ ਵਿਸਤਾਰ, ਦੂਹਰੇ ਤੇ ਬੇਲੋੜੇ ਅੜਗੇ ਹਨ ਜਿਨ੍ਹਾਂ ਦੇ ਸੁਧਾਰ ਪਿਛੋਂ ਦੇਵਨਾਗਰੀ ਦੇਵਨਾਗਰੀ ਹੀ ਨਹੀਂ ਰਹਿ ਜਾਂਦੀ । ਲਿਪੀ ਦੇ ਨੁਕਤੇ ਤੋਂ ਦੇਵਨਾਗਰੀ ਇਕ ਕੋਝੀ ਤੇ ਪੇਚੀਦਾ ਲਿਪੀ ਹੈ ਜਿਸ ਵਿਚ ਵਾਧੂ ਵਿਸਤਰ ਤੇ ਹੋਰ ਕਈ ਊਣਤਾਈਆਂ ਹਨ । ਪਿਛਲੀ ਕਿਸਤ ਵਿਚ ਅਸੀਂ ਇਹ ਗੱਲ ਸਿੱਧ ਕੀਤੀ ਸੀ ਕਿ “ਦੇਵਨਾਗਰੀ ਇਕ ਵਿਗਿਆਨਕ ਲਿਪੀ ਨਹੀਂ ਕਹੀ ਜਾ ਸਕਦੀ । ਹੁਣ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਕਿ “ਕੀ ਦੇਵਨਾਗਰੀ ਇਕ ਪੁਰਣ ਲਿੱਪੀ ਹੈ ?