ਪੰਨਾ:Alochana Magazine October 1958.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਦਾ ਕਰ ਸਕੇ। | ਪੱਛਮੀ ਵਿਦਵਾਨਾਂ ਦੀ ਇਹ ਰਾਇ ਹੈ ਕਿ ਕਿਸੇ ਵਰਣਮਾਲਾ ਦੇ ਮੌਜੂਦਾ ਅੱਖਰਾਂ ਵਿਚੋਂ ਜੇ ਕਿਸੇ ਤਰ੍ਹਾਂ ਕੇਵਲ ਕੋਈ ਇਕ ਵਾਧੂ ਅੱਖਰ ਵੀ ਕਢ ਦਿਤਾ ਜਾ ਸਕੇ ਤਾਂ ਉਹ ਕੌਮ ਲਈ ਇੰਨਾਂ ਲਾਹੇਵੰਦ ਹੈ ਜਿੰਨਾਂ ਕਿ ਉਸ ਦੇਸ ਵਿਚੋਂ ਸੋਨੇ ਦੀ ਖਾਨ ਲਭ ਪੈਣ ਨਾਲ ਉਸ ਦੇਸ ਦੇ ਲੋਕਾਂ ਨੂੰ ਮੁਨਾਫਾ ਹੋ ਸਕਦਾ ਹੈ*। ਸੋ ਜੇ ਇਸ ਨੁਕਤੇ ਤੋਂ ਅਸੀਂ ਦੇਵਨਾਗਰੀ ਵਰਣਮਾਲਾ ਨੂੰ ਵੇਖੀਏ ਜਿਸ ਵਿਚ ੪੯ ਵਿਅੰਜਨ : ਮਾਤਰਾਂ ਅਤੇ ੨: ਸੰਯੁਕਤ ਅੱਖਰ ਹਨ ਜੋ ਖਿਲਮਿਲਾ ਕੇ ਪ੭ ਬਣ ਜਾਂਦੇ ਹਨ ਤਾਂ ਅਸੀਂ ਇਸ ਸਿੱਟੇ ਤੇ ਪੁਜਾਂਗੇ ਕਿ ਇਸ ਵਿਚ ਬਹੁਤ ਕੁਝ ਵਾਧੂ ਤੇ ਫਾਲਤੂ ਹੈ :- (ਉ) ਵਾਧੂ ਅੱਖਰ ਜੋ ਹੁਣ ਵਰਤੇ ਨਹੀਂ ਜਾਂਦੇ ਤੇ ਨਾ ਹਿੰਦੁਸਤਾਨੀ ਵਿਚ ਹੁਣ ਉਨਾਂ ਦੀ ਕੋਈ ਲੋੜ ਹੀ ਹੈ । ਜਿਵੇਂ op, cਵ ਹਿੰਦੀ ਵਿਚ ਵਰਤੇ ਨਹੀਂ ਜਾਂਦੇ ਤੇ ਇਸੇ ਲਈ ਪ੍ਰਚਲਿਤ ਵਰਣਮਾਲਾ ਵਿਚੋਂ ਨਿਕਲ ਚੁਕੇ ਹਨ ਇਸੇ ਤਰ੍ਹਾਂ ਫ (ਝ), ਜ (ਵ) ਆਦਿ ਅੱਖਰ (ਜਿਨ੍ਹਾਂ ਦਾ ਉੱਚਾਰਣ ਹੁਣ ਹਿੰਦੁਸਤਾਨੀ ਵਿਚ ਮੁਕ ਚੁਕਾ ਹੈ । ਇਹ ਕੇਵਲ ਕਵਰਗ ਤੇ ਚਵਰਗ ਪੰਕਤੀ ਦੇ ਅੱਖਰਾਂ ਦੀ ਅਨੁਸਵਾਰ ਹਾਲਤ ਨੂੰ ਦਰਸਾਉਣ ਦੇ ਹੀ ਕੰਮ ਆਉਂਦੇ ਹਨ ਜਿਸ ਨੂੰ ਹੁਣ ਬਿੰਦੀ ( ) ਦੁਆਰਾ ਵੀ ਦਰਸਾਇਆ ਜਾ ਸਕਦਾ ਹੈ) ਵੀ ਫਾਲਤੂ ਹਨ । ਇਨ੍ਹਾਂ ਦੇ ਬਿਨਾਂ ਵੀ ਸਾਰਿਆ ਜਾ ਸਕਦਾ ਹੈ । ਇਸੇ ਤਰਾਂ ਧ, ਢ, ਝ, , ਚ ਵੀ ਵਾਧੂ ਹਨ ਇਨ੍ਹਾਂ ਦਾ ਉਚਾਰਣ ਕਦੇ ਵਖਰਾ ਹੋਵੇਗਾ ਪਰ ਹੁਣ ਨਹੀਂ । (ਅ) ਇਕੋ ਚੀਜ਼ ਨੂੰ ਦੋ ਦੋ ਤਰ੍ਹਾਂ ਦਰਸਾਉਣ ਦਾ ਢੰਗ :- (i) ਦੇਵਨਾਗਰੀ ਵਿਚ ਅਨੁਸਰ ਨੂੰ ਦੇ ਤਰ੍ਹਾਂ ਦਰਸਾਇਆ ਜਾ ਸਕਦਾ ਹੈ । ਅੱਵਲ ਬਿੰਦੀ ਲਾਕੇ ਜਿਵੇਂ ਜੰਗ, ਵੰਗ ਆਦਿ ਵਿਚ | ਦੂਜੇ ਜਿਸ ਅੱਖਰ ਤੋਂ ਪਹਿਲਾਂ ਅਨੁਸਵਾਰ ਦਰਸਾਉਣ ਹੋਵੇ ਉਸੇ ਪੰਕਤੀ ਦੇ ਪੰਜਵੇਂ ਵਰਣ ਨੂੰ ਅੱਧਾ ਲਿਖ ਕੇ ਦਰਸਾਉਣ ਦੀ ਵੀ ਰੂੜੀ ਹੈ, ਜਿਵੇਂ ਜੰਗ = ਙ ; ਮਿੰਟ = ਸਿਹਟ ; ਕੰਪ = ਧ , ਸੰਤ = ਬਰ; ਚੰਦਰਮਾ = ਵਸ ਆਦਿ । ਇਨਾਂ ਦੋਹਾਂ ਢੰਗਾਂ ਵਿਚੋਂ ਦੂਜਾ ਵਧੇਰੇ ਪੰਡਤਾਈ ਦਾ ਸੂਚਕ ਹੈ, ਜੋ ਹੁਣ ਘਟਦਾ ਜਾ ਰਹਿਆ ਹੈ । (ii) ਹਲੰਤ ਚੰਨ ਤੇ ਸੰਯੁਕਤ ਅੱਖਰ : ਸੰਯੁਕਤ ਅੱਖਰਾਂ ਦੇ ਥਾਂ ਹਲੰਤ ਚਿੰਨ ਵੀ ਵਰਤਿਆ ਜਾ ਸਕਦਾ ਹੈ ਤੇ ਅਧੇ ਅੱਖਰ ਦੀ ਥਾਂ ਵੀ ਪੂਰੇ ਅੱਖਰ ਨੂੰ ਹਲੰਤ ਕਰ ਕੇ ਦਰਸਾਇਆ ਜਾ ਸਕਦਾ ਹੈ ਜਿਵੇਂ ਗੁੜ, ਨੂੰ ਧੁਰ ਕਰ ਕੇ ਵੀ ਲਿਖਦੇ ਹਨ ਤੇ ਵੰਬਰ ਨੂੰ ਬਦ ਦੇ ਰੂਪ ਤੋਂ ਇਲਾਵਾ ਵੰਝਾ ਵੀ ਲਿਖ

  • vide This Hindi and Dev Nagri, Page 306.