ਪੰਨਾ:Alochana Magazine October 1958.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(Formulations) ਪ੍ਰਚਲਿਤ ਕੀਤੇ ਸਨ | ਵਰਤਮਾਨ ਯੁਗ ਦੀ ਸਾਇੰਸ ਇਨਾਂ ਗੁਰਾਂ ਦੇ ਵਿਸ਼ਲੇਸ਼ਣ ਅਤੇ ਸੰਬਾਦ ਨੂੰ ਗਣਿਤ ਦੇ ਸਮੀਕਰਣਾਂ ਵਾਂਗ ਜੋੜ ਕੇ ਕਈ ਨਤੀਜੇ ਕਢ ਰਹੀ ਸੀ । ਇੰਜ ਸਾਇੰਸ ਖੰਡਨ-ਮੰਡਨ ਦੇ ਘਟਨਾ-ਪ੍ਰਵਾਹ ਵਿਚੋਂ ਨਿਕਲ ਕੇ ਇਕ ਤਰ੍ਹਾਂ ਧਨਾਤਮਕ (positive) ਰੂਪ ਧਾਰਣ ਕਰ ਰਹੀ ਸੀ । ਇਸ ਸਮੇਂ ਦੇ ਸਾਇੰਸਦਾਨ, ਸਾਇੰਸਦਾਨ ਦੇ ਨਾਲ ਨਾਲ ਮਹਾਨ ਗਣਿਤ-ਵੇਤਾ ਵੀ ਮੰਨੇ ਜਾਂਦੇ ਹਨ | ਅਜੋਕੇ ਮਹਾਨ ਸਾਇੰਸੀ ਸਿਧਾਂਤਾਂ ਵਿਚੋਂ ਦੋ fਸਿਧਾਂਤ ਕੁ ਅੰਤਮ (Quantum) ਅਤੇ ਸਾਪੇਖਿਅਤਾਵਾਦ (Theory of Relativity) ਦੇ ਸਿਧਾਂਤ ਹਨ, ਜਿਨ੍ਹਾਂ ਨੇ ਪੁਲਾੜ ਅਤੇ ਸਮੇਂ ਦੇ ਗਿਆਨ ਵਿਚ ਹੀ ਵਾਧਾ ਨਹੀਂ ਕੀਤਾ, ਸਗੋਂ ਐਟਮ, ਰੌਸ਼ਨੀ, ਆਵਾਜ਼, ਅੰਤਰ-ਤਾਰਾ ਵਰਤਾਰਿਆਂ ਸੰਬੰਧੀ ਵੀ ਬਹੁਤ ਸਾਰਾ ਨਵਾਂ ਗਿਆਨ ਸਾਹਮਣੇ ਲਿਆਂਦਾ, ਅਤੇ ਪਿਛਲੇ fਸਧਾਂਤਾਂ ਦੀ ਸਫਾਈ ਤੇ ਸੰਬਾਦ ਕੀਤਾ ਹੈ | ਅਜੋਕੀ ਸਾਇੰਸ ਦੇ ਸਿਧਾਂਤ ਧਨਾਤਮਕ ਤੇ ਹਿਸਾਬੀ ਹੋਣ ਦੇ ਬਾਵਜੂਦ ਨਿਰੀ ਆਂ ਮਾਨਸਿਕ ਉਡਾਰੀਆਂ ਨਹੀਂ ਹਨ । ਕਿਉਂਕਿ ਇਹ ਪਹਿਲਾਂ ਦੇ ਸਾਇੰਸੀ ਗੁਰਾਂ ਦੇ ਹੀ ਸਮੀਕਰਣ ਹਨ ਤੇ ਕਿਉਂਕਿ ਇਹ ਭੌਤਿਕ ਤਜਰਬਿਆਂ ਵਿਚ ਮੁੜ ਠੀਕ ਸਿੱਧ ਹੁੰਦੇ ਹਨ । ਇਸੇ ਲਈ ਅਜ ਦੇ ਸਾਇੰਸਦਾਨ ਨੂੰ ਤਾਰਕਿਕ ਪ੍ਰਯੋਗਵਾਦੀ (01gical Impericist) ਕਹਿਆ ਜਾਂਦਾ ਹੈ । ਅਜੋਕੀ ਧਨਾਤਮਕ ਤੇ ਹਿਸਾਬ-ਨੁਮਾ ਸਾਇੰਸ ਦੇ ਕਈ ਪੂਰਵ-ਵਿਚਾਰ (Hypotheses) ਅਜ ਬਾਹਰਮੁਖੀ ਨਤੀਜੇ ਰਾਹੀਂ ਸਿੱਧ ਨਹੀਂ ਵੀ ਕੀਤੇ ਜਾ ਸਕਦੇ । ਪਰ ਐਟਮ-ਬੰਬ ਤੇ ਪਲਾਂਟ ਐਟਮ ਵਿਚ ਬਿਜਲਾਣੂਆਂ ਤੇ ਪ੍ਰੋਤਾਣੂਆਂ (Protons) ਦੀ ਹੋਂਦ ਨੂੰ ਜ਼ਰੂਰ ਸਿੱਧ ਕਰਦੇ ਹਨ | ਅਜੋਕੀ ਸਾਇੰਸ ਦਾ ਸਿਧਾਂਤ ਹੈ ਕਿ ਇਕ ਪ੍ਰਮਾਣੂ ਵਿਚ ਅਨ-ਗਿਣਤ ਬਿਜਲਾਣੂ :Electrons) ਤੇ ਪ੍ਰੋਤਾਣੂ (Protons) ਇਕ ਨਾਭੀ-ਕਣ (Neucius) ਦੁਆਲੇ ਇਕਤੀਬਰ ਗਤੀ ਵਿਚ ਹਰਕਤ ਕਰਦੇ ਰਹਿੰਦੇ ਹਨ | ਅਜ ਦੇ ਸਾਇੰਸ ਤਜਰਬੇ ਰਾਹੀਂ ਪੁਲਾੜ ਵਿਚ ਕਿਸੇ ਬਿਜਲਾਣੂ ਵਿਸ਼ੇਸ਼ ਨੂੰ ਨਹੀਂ ਲਭਿਆ ਜਾ ਸਕਦਾ, ਕਿਉਂਕਿ ਅਜੋਕੀ ਸਾਇੰਸ ਦਾ ਸੰਬੰਧ ਪ੍ਰਮਾਣੂਆਂ ਦੇ ਸੰਮੁਹ ਨਾਲ ਹੈ ਵਿਅਕਤੀ ਨਾਲ ਨਹੀਂ ਅਤੇ ਇਹ ਅਸੂਲ ਸਾਇੰਸ ਦਾ ਹੀ ਨਹੀਂ ਸਗੋਂ ਸਭ ਸਾਮਾਜਿਕ ਸਾਇੰਸਾਂ ਦਾ ਹੈ ਕਿ ਸਾਇੰਟੀਫਿਕ ਅਸੂਲ ਸਮੁਹ ਤੋਂ ਬਣਦੇ ਹਨ ਜਾਂ ਵਧ ਤੋਂ ਵੱਧ ਸਮੂਹ ਦੇ ਪ੍ਰਕਰਣ ਵਿਚ ਰਖ ਕੇ, ਕਿਸੇ ਵਿਅਕਤੀ ਤੋਂ, ਨਿਪਟ ਵਿਅਕਤੀ ਤੋਂ ਕਦੇ ਅਸੂਲ ਨਹੀਂ ਬਣਦੇ । | ਪ੍ਰਮਾਣੂ-ਵਿਸ਼ਲੇਸ਼ਣ ਜਦ ਬਿਜਲਾਣਆਂ, ਪੋਤਾਣੁਆਂ ਤੇ ਨਾਭੀਕਣ ਤੇ ਪੁਜਦਾ ਹੈ ਤਾਂ ਇਕ ਹੋਰ ਨਤੀਜਾ ਨਿਕਲਦਾ ਹੈ ਕਿ ਇਹ ਸਭ ਆਪਣੇ ਆਪ ਵਿਚ ਜੱਰੇ ਵੀ ਹਨ ਤੇ ਇਕ ਲਹਿਰ ਵੀ, ਮਾਦਾ ਵੀ ਹੈ ਤੇ ਸ਼ਕਤੀ ਵੀ । ਐਟਮ ર૧