ਪੰਨਾ:Alochana Magazine October 1958.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ ਕਿ ਇਨ੍ਹਾਂ ਸਭ ਦਾ ਤਾਲਮੇਲ ਕਰਕੇ ਮਨੁਖੀ ਗਿਆਨ ਵਿਚ ਪੁਲਾੜ , ਦੀ ਇਕ ਰੂਪ-ਰੇਖਾ ਖਿਚ ਦਿਤੀ ਜਾਏ । ਆਈਨਸਟਾਈਨ ਨੇ ਇਸ ਕੰਮ ਨੂੰ ਨੇਪਰੇ ਚਾੜਿਆ ਇਹ ਮਹਾਨ ਵਿਅਕਤੀ ਅਜ ਇਸ ਲਈ ਸਭ ਤੋਂ ਵਡਾ ਸਾਇੰਸਦਾਨ ਹੈ ਕਿ ਨਵੀਨਤਮ ਸਾਇੰਸ ਦਾ ਜਾਣੂ ਹੋਣ ਤੋਂ ਬਿਨਾਂ ਇਹ ਬਹੁਤ ਵਡਾ ਹਿਸਾਬਦਾਨ ਵੀ ਹੈ । ਇਸੇ ਲਈ ਇਹ ਪ੍ਰਯੋਗਸ਼ਾਲਾ ਦੇ ਨੇੜੇ ਨਹੀਂ ਜਾਂਦਾ ਸਗੋਂ ਆਧੁਨਿਕਤਮ ਸਾਇੰਸੀ ਗਿਆਨ ਦੇ ਆਧਾਰ ਤੇ ਅਜਿਹੇ fਹਿਸਬੀ ਸਮੀਕਰਣ ( Matematical Equations) ਪੇਸ਼ ਕਰਦਾ ਹੈ ਕਿ ਬਾਕੀ ਸਾਇੰਸਦਾਨ ਇਸ ਨੂੰ ਪੂਰਨੇ ਸਮਝ ਕੇ ਅਗੇ ਤੁਰਦੇ ਹਨ | ਅਜਿਹਾ ਹੀ ਇਕ ਸਮੀਕਰਣ ਉਸ ਨੇ ੧੯੦੫ ਵਿਚ ਦਿਤਾ, ਜਿਸ ਨੂੰ ਸਾਪੇਖਿਅਤਾਵਾਦ (The theory of Relativity) ਕਹਿੰਦੇ ਹਨ | ਇਸ ਸਿਧਾਂਤ ਨਾਲ ਨਾ ਕੇਵਲ ਪੁਲਾੜ ਦਾ ਮੂੰਹ-ਮੱਥਾ ਹੀ ਨਿਕਲਿਆ ਸਗੋਂ ਸਮੇਂ ਸਬੰਧੀ ਬੁਨਿਆਦੀ: ਗਿਆਨ ਦਾ ਰਸਤਾ ਵੀ ਸਾਫ ਹੋ ਗਇਆ। | ਸਾਪੇਖਿਅਤਾਵਾਦ ਦਾ ਫੁਰਨਾ ਆਈਨਸਟਾਈਨ ਨੂੰ ਨਿਊਟਨ ਦੇ ਤਜਰਬੇ ਪੜ ਕੇ ਫੁਰਿਆ । ਨਿਊਟਨ ਨੂੰ ਇਕੇ ਦਿਸ਼ਾ ਨੂੰ ਚਲਦੀਆਂ ਦੋ ਗਲ ਆਂ ਵਿਚੋਂ ਇਕ ਵਿਚ ਬੈਠ ਕੇ ਇਹ ਜਾਨਣਾ ਔਖਾ ਹੋ ਗਇਆ ਕਿ ਉਸ ਦੀ ਗੱਡੀ ਚਲ ਵੀ ਰਹੀ ਸੀ ਕਿ ਨਹੀਂ, ਅਤੇ ਜੇ ਚਲ ਰਹੀ ਸੀ ਤਾਂ ਕਿੰਨੀ ਕੁ ਚਾਲ ਉਪਰ । ਇਹ ਵੇਖ ਕੇ ਹੀ ਨਿਊਟਨ ਨੇ ਕਹਿਆ ਸੀ, “ਕਿਸੇ ਪੁਲਾੜ ਵਿਚਲੇ ਦੋ ਆਕਾਰਾਂ ਦੀ ਹਰਕਤ ਆਪਣੇ ਵਿਚਕਾਰ ਉਹੋ ਹੀ ਰਹਿੰਦੀ ਹੈ, ਭਾਵੇਂ ਉਹ ਪੁਲਾੜ ਸਥਿਰ ਹੋਵੇ ਜਾਂ ਸਮੁੱਚੇ ਰੂਪ ਵਿਚ ਇਕੋ ਦਿਸ਼ਾ ਵਲ ਚਲ ਰਹਿਆ ਹੋਵੇ ।’’ ਆਈਨਸਟਾਈਨ ਤੋਂ ਦੋ ਸਦੀਆਂ ਪਹਿਲਾਂ ਜਰਮਨ ਹਿਸਾਬਦਾਨ, ਲਿਬਨੀ (Leibnitz) ਨੇ ਕਹਿਆ ਸੀ, ਵਸਤਾਂ ਦੀ ਆਪਸੀ ਤਰਤੀਬ ਅਤੇ ਸੰਬੰਧ ਤੋਂ ਹੀ ਪੁਲਾੜ ਦਿਸਦਾ ਹੈ । ਭਾਵ ਸਾਫ ਹੈ ਕਿ ਆਕਾਸ਼ੀ ਕਾਰਾਂ ਦੀ ਹੋਂਦ ਤੇ ਉਨ੍ਹਾਂ ਵਿਚ ਫਰਕ ਹੀ ਪੁਲਾੜ ਦੀ ਸੋਝੀ ਕਰਾਉਂਦੇ ਹਨ । ਆਈਨਸਟਾਈਨ ਨੇ ਇਨ੍ਹਾਂ ਸਿਧਾਂਤ ਨੂੰ ਮੰਨ ਲਇਆ । ਉਸਦੇ ਸਾਪੇਖਅਤਾਵਾਦ ਦੇ ਸਿਧਾਂਤ ਨੂੰ ਇਨ੍ਹਾਂ ਸੰਖਿਪਤ ਸ਼ਬਦਾਂ ਵਿਚ ਪ੍ਰਗਟ ਕੀਤਾ ਜਾ ਸਕਦਾ ਹੈ ਜਿਸ ਤੋਂ ਪੁਲਾੜ ਦੇ ਨਾਲ ਨਾਲ ਸਮੇਂ ਦਾ ਵੀ ਪਤਾ ਲਗ ਜਾਂਦਾ ਹੈ : “ਪੁਲਾੜ ਈ ਓਨਾ ਚਿਰ ਤਕ ਕੋਈ ਬਾਹਰਮੁਖੀ ਅਸਲੀਅਤ ਨਹੀਂ ਜਦ ਤਕ ਸਾਨੂੰ ਇਸ ਵਿਚ ਆਕਾਰਾਂ ਦੀ ਹੋਂਦ ਅਤੇ ਤਰਤੀਬ ਨਹੀਂ ਦਿਸ ਪੈਂਦੀ ਅਤੇ ਸਮੇਂ ਦੀ ਆਪਣੀ ਕੋਈ ਹੋਂਦ ਨਹੀਂ ਜਦ ਤਕ ਘਟਨਾਵਾਂ ਨਹੀਂ, ਜਿਨ੍ਹਾਂ ਨਾਲ ਅਸੀਂ ਸਮੇਂ ਨੂੰ ਮਾਪਦੇ ਹਾਂ | ਸਾਇੰਸੀ ਸੂਤਰਾਂ ਤੇ ਗੁਰਬੰਦੀਆਂ ਦੇ ਲੱਛੇਦਾਰ ਸ਼ਬਦਾਂ ਨੂੰ ਜਦੋਂ ਅਸੀ ਖੋਹਲਦੇ ਹਾਂ ਤਾਂ ਸਾਨੂੰ ਆਪਣੀ ਧਰਤੀ ਦੇ ਚਾਰੇ ਪਾਸੇ ਚਾਰੇ ਪਾਸੇ ਤਾਂ ਸਾਡੀ ਧਰਤੀ ਦੇ ਸ਼ਬਦ ਹਨ, ਪੁਲਾੜ ਵਿਚ ਕੋਈ ਦਿਸ਼ਾ ਜਾਂ ਪਾਸਾ ਨਹੀਂ) ੨੩