ਪੰਨਾ:Alochana Magazine October 1958.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਣਾ ਨਾਸਤਿਕਤਾ ਹੈ ਤਾਂ ਪਰਮਾਰਥਵਾਦੀ, ਰੱਬ ਨੂੰ ਆਤਮਾ ਰਾਹੀਂ ਪਾਉਣ ਦਾ ਰਾਹ ਦਸ ਕੇ ਮਨੁੱਖ ਨੂੰ ਪਹਿਲ ਦੇ ਜਾਂਦੇ ਹਨ ਜੋ ਆਤਮ-ਯੁਕਤ ਹੈ ਇੰਜ ਉਹ ਨਾਸਤਿਕ ਹਨ ਅਤੇ ਇੰਜ ਹੀ ਭੌਤਿਕਵਾਦੀ ਅਨਿਨ ਆਸਤਕ ਹੋ ਨਿਬੜਦੇ ਹਨ ਜਦੋਂ ਉਹ ਵਿਸ਼ਵਾਸ ਪ੍ਰਗਟ ਕਰਦੇ ਹਨ ਕਿ ਕੁਦਰਤ, ਮਨੁਖ ਤੋਂ ਪਹਿਲਾਂ ਵੀ ਸੀ । ਕੁਦਰਤ, ਜਿਹੜੀ ਕਿ ਰੱਬ ਦੀ ਰਚਨਾ ਦੱਸੀ ਜਾਂਦੀ ਹੈ । ਕਾਰਣ ਇਹ ਸੀ ਕਿ ਮਾਰ, ਪੁਲਾੜ ਅਤੇ ਸਮੇਂ ਵਿਚਕਾਰ ਆਈਨਸਟਾਈਨ ਵਾਂਗ ਕੋਈ ਸਾਪੇਖਿਅਤਾ (Relativity) ਨਹੀਂ ਸੀ ਲਭ ਸਕਿਆ | ੧੭੯੨ ਵਿਚ ਇਕ ਜਰਮਨ ਦਾਰਸ਼ਨਿਕ ਨੇ ਵੀ ਇਹੋ ਕੁਝ ਕਹਿਆ ਸੀ : ਪੁਲਾੜ ਵਾਂਗ ਸਮਾਂ ਵੀ ਵਖੋ ਵਖ ਲੋਕਾਂ ਦੇ ਤਜਰਬਿਆਂ ਦਾ ਸਾਮਾਜਿਕ ਤਾਲ-ਮੇਲ ਹੈ । ਉਨਾਂ ਦਾ ਦਿਸਦਾ ਰੂਪ ਉਨਾਂ ਦੀ ਸਮਾਜ ਵਿਚ ਬਣ ਗਈ ਆਮ ਮਹਤਤਾ ਕਾਰਣ ਹੈ ਤੇ ਕੁਝ ਇਸੇ ਤਰਾਂ ਹੀ ਕਾਰਲ ਪੀਅਰਸਨ ਨੇ ਤਾਈਦ ਕੀਤੀ । ਇਕ ਤਰ੍ਹਾਂ ਇਹ ਗਲ ਅਮਲੀ ਤਜਰਬਿਆਂ ਤੋਂ ਵੀ ਠੀਕ ਜਾਪਦੀ ਹੈ ਕਿ ਪੁਲਾੜ ਤੇ ਸਮਾਂ ਅਹਿਸਾਸ ਮਾਤਰ ਹੀ ਹਨ | ਸਕਾਲਰਸ ਤਾਰਾ ਸਾਡੀ ਦੁਨੀਆਂ ਦੇ ੮੮ ਦਿਨਾਂ ਵਿਚ ਆਪਣੇ ਧੁਰੇ ਤੇ ਚੱਕਰ ਲਾਉਂਦਾ ਹੈ ਅਤੇ ਏਨੇ ਹੀ ਸਮੇਂ ਵਿਚ ਉਹ ਸਰਜ ਦੁਆਲੇ ਵੀ ਚੱਕਰ ਕਢ ਲੈਂਦਾ ਹੈ । ਇਸ ਦਾ ਅਰਥ ਇਹ ਹੋਇਆ ਕਿ ਉਥੋਂ ਦਾ ਦਿਨ ਹੀ ਸਾਲ ਹੈ । ਜ਼ਰੂਰੀ ਹੈ ਕਿ ਸਕਤਰਸ ਤਾਰੇ ਵਿਚ ਸਮੇਂ ਦਾ ਅਰਥ ਤੇ ਮਾਪ ਹੀ ਵਖ ਹੋਵੇਗਾ ਜਿਵੇਂ ਉਤਰੀ ਧਰੁ ਦੇ ਨੇੜੇ ਰਹਿੰਦੇ ਐਸਕੀਮ ਲਈ ਰਾਤ ਦੇ, ਦਿਨ ਦੇ ਵਖਰੇ ਹੀ ਅਰਥ ਹਨ । ਸਾਡੀ ਆਪਣੀ ਧਰਤੀ ਉਪਰ ਸਮਾਂ ਕੋਈ ਚੀਜ਼ ਨਹੀਂ (ਅਸਲ ਵਿਚ ਕਹਿਣਾ ਚਾਹੀਦਾ ਹੈ ਕਿ ਸਮਾਂ ਇਕੋ ਨਹੀਂ) ਕਿਉਂਕਿ ਹਰ ਥਾਂ ਦਾ ਸਮਾਂ ਵਖ ਵਖ ਹੈ ਜਿਸ ਨੂੰ ਅਸੀਂ ਸਥਾਨਕ ਸਮਾਂ (Local time) ਕਹਿੰਦੇ ਹਾਂ । ਏਥੇ ਹੀ ਬੱਸ ਨਹੀਂ, ਪੁਲਾੜ ਵਿਚਲੇ ਹਰ ਆਕਾਰ ਜਾਂ ਹਰ ਦੁਨੀਆਂ ਦੀ ਆਪਣੀ ਹਰਕਤ ਹੈ ਇਸ ਲਈ ਹਰ ਤਾਰੇ ਜਾਂ ਦੁਨੀਆਂ ਦਾ ਆਪਣਾ ਸਮਾਂ ਹੈ । ਰ ਦੁਨੀਆਂ ਦੀ ਆਪਣੀ ਧਰਤ-ਆਕਰਸ਼ਣ ਜਾਂ ਹਵਾ ਦਾ ਦਬਾ ਹੈ, ਇਸ ਲਈ ਵਸਤਾਂ ਦਾ ਵਖਰਾ ਹੀ ਭਾਰ ਹੈ । ਉਥੋਂ ਦੇ ਵਖਰੇ ਹੀ ਜੀਵਨ-ਕੁੱਤ ਹਨ, ਇਸ ਲਈ ਉਥੇ ਜੀਵਨ ਹੋ ਜਾਂ ਨਾ ਹੋ ਸਕਣ ਦੀ ਵਖਰੀ ਸੰਭਾਵਨਾ ਹੈ , ਜੀਵਾਂ ਦੇ ਕੱਦਕਾਠ, ਜਾਤੀਆਂ, ਉਪ-ਜਾਤੀਆਂ ਆਪਣੀ ਹੀ ਕਿਸਮ ਦੇ ਹੋ ਸਕਦੇ ਹਨ । ਪਰ ਅਸੀਂ ਧਰਤੀ ਦੇ ਲੋਕ, ਨਿੱਜੀ ਤੋਂ ਕਿਤੇ ਵਧ ਸਾਮਾਜਕ ਜੀਵਨ ਜੀਉਂਦੇ ਹਾਂ, ਜਿਸ ਵਿਚ ਘਟਨਾਵਾਂ ਤੇ ਉਨ੍ਹਾਂ ਦੀ ਵਿਚਕਾਰਲੀ ਵਿੱਥ ਸੰਬੰਧੀ ਸਾਡਾ ਅਨੁਭਵ ਸਾਂਝਾ ਤੇ ਸਮਾਜਿਕ ਹੈ । ਇਸੇ ਲਈ ਸਮਾਂ ਇਕ ਕਲਪਨਾ ਜਾਂ ਅਹਿਸਾਸ ਨਹੀਂ, ਹਕੀਕਤ ਹੈ ।