ਪੰਨਾ:Alochana Magazine October 1958.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਫ਼ ਸੀ ਕਿ ਸੋਵੀਅਤ ਸਾਇੰਸਦਾਨਾਂ ਦੇ ਪੁਲਾੜ ਸੰਬੰਧੀ ਪੂਰਵ-ਸਿਧਾਂਤ (Hypothesis) ਵਧੇਰੇ ਸਾਫ਼ ਸਨ । ਪਰ ਇਹ ਪੂਰਵ-ਸਿਧਾਂਤ ਤਾਂ ਦੂਜੇ ਦੇਸ਼ਾਂ ਦੇ ਸਾਇੰਸਦਾਨ ਵੀ ਜਾਣਦੇ ਸਨ । | ਇਸ ਲਈ ਪੁਲਾੜ ਦੀ ਸਫਲ ਉਡਾਤੀ ਜਿਸ ਵਿਚੋਂ ਸਮੇਂ ਸੰਬੰਧੀ ਵੀ ਕਾਫੀ ਕੁਝ ਸਾਫ਼ ਹੋਣਾ ਸੀ । ਸੋਵੀਅਤ ਸਾਇੰਸਦਾਨ ਸ਼ਾਇਦ ਇਸ ਲਈ ਲਾ ਸਕੇ ਕਿ ਉਹ ਆਪ ਅਤੇ ਉਨ੍ਹਾਂ ਦਾ ਉਪਗ੍ਰਹਿ ਦੋਵੇਂ ਉਨ੍ਹਾਂ ਅਸੂਲਾ ਉਪਰ ਅਧਾਰਿਤ ਸਮਾਜ ਦੀ ਉਪਜ ਹਨ ਜਿੰਨਾਂ ਨੂੰ ਦੰਦਵਾਦੀ ਅਸੂਲ ਕਹਿਆ ਜਾਂਦਾ ਹੈ ਜਿਹੜੇ ਅਸੂਲ ਕਿ ਪੁਲਾੜ ਤੇ ਸਮੇਂ ਵਿਚ ਵਰਤਮਾਨ ਹਨ । | ਆਈਨਸਟਾਈਨ ਨੇ ਕਹਿਆ ਸੀ ਕਿ ਕਈ ਗਹ ਤੇ ਤਾਰੇ ਸਾਥੋਂ ਏਨ। ਦੁਰ ਹਨ ਕਿ ਜੇ ਮਨੁਖ ਰੌਸ਼ਨੀ ਦੀ ਰਫ਼ਤਾਰ ਨਾਲ ਵੀ ਸਫ਼ਰ ਕਰੇ ਤਾਂ ਉਨ੍ਹਾਂ ਤਕ ਪੁਜਣ ਲਈ ਲਖਾਂ ਸਾਲ ਚਾਹੀਦੇ ਹਨ ਤੇ ਇਸ ਨਤੀਜੇ ਤੇ ਪਹੁੰਚ ਕੇ ਹੀ ਉਹ Subjectivism ਵਲ ਝੁਕ ਗਇਆ ਸੀ ਅਤੇ ਉਸ ਦਾ ਇਹ ਝੁਕਾ ਸੰਸਾਰ ਭਰ ਦੇ ਰੁਹ-ਪ੍ਰਸਤਾਂ ਦਾ ਸਾਇੰਸ ਦੇ ਆਸ਼ਕਾਂ ਨੂੰ ਮਿਹਣਾ ਬਣ ਗਇਆ ਸੀ । ਜਿਨ੍ਹਾਂ ਸਪੂਤਨਿਕ ਚੜਾਏ ਹਨ ਉਹ ਪੁਲਾੜ ਵਿਚ ਆਪ ਪੁਜ ਕੇ ਕਤਈ ਅੰਦਾਜ਼ੇ ਨਹੀਂ ਲਾ ਸਕੇ ਪਰ ਸਪੂਤਨਿਕ ਦੇ ਰੇਡੀਆਈ ਸੁਨਿਨ੍ਹਾਂ ਦੇ ਵਿਸ਼ਲੇਸ਼ਣ ਤੋਂ ਉਹ ਸਮਝਦੇ ਹਨ ਕਿ ਰੌਸ਼ਨੀ ਨਾਲੋਂ ਵੀ ਕਾਹਲਾ ਸਫ਼ਰ ਪੁਲਾੜ ਵਿਚ ਕੀਤਾ ਜਾ ਸਕਦਾ ਹੈ ਤਾਂ ਇਹ ਕਹਿੰਦਿਆਂ ਤੇ ਪੁਲਾੜ ਵਿਚ ਸਫ਼ਰ ਦੀ ਕਲਪਨਾ ਕਰਦਿਆਂ ਹੋਇਆਂ ਉਨਾਂ ਦੀਆਂ ਅਖਾਂ ਵਿਚ ਹੋਣੀ ਦਾ ਝਲਕਾਰਾ ਉਸੇ ਤਰਾਂ ਪਇਆ ਹੈ ਜਿਵੇਂ ਆਮ ਲੁਕਾਈ ਉਪਰ । ਇੰਜ ਪੁਲਾੜ ਦੀ ਖੋਜ ਨੇ fਸਧ ਕਰ ਦਿਤਾ ਹੈ ਕਿ ਕੁਦਰਤ ਦੇ ਵਿਸ਼ਲੇਸ਼ਣ ਤੇ ਲੱਭਤਾਂ ਵੀ ਉਨੀਆਂ ਹੀ ਮਨ-ਮੁਗਧਕਾਰੀ ਹਨ ਜਿੰਨੇ ਕਿ ਇਸ ਦੇ ਝਲਕਾਰੇ ਤੇ ਵਰਤਾਰੇ । ‘ਆਲੋਚਨਾ ਲਈ ਵੱਡਮੁਲੇ ਲੇਖ ਭੇਜ ਕੇ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਵਿਚ ਹਿੱਸਾ ਪਾਉ ॥ ੨੮