ਪੰਨਾ:Alochana Magazine October 1958.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰਭਜਨ ਸਿੰਘ ਹੁੰਦਲ ਕਾਵਿ-ਕਲਪਨਾ ਐਸ਼ ਮੋਰ ਗੇਟ (Ashmore Wingete) ਨੇ ਇਕ ਵਾਰ ਕਹਿਆ ਸੀ, ਕਲਪਨਾ ਹਲਕੀ ਚੀਜ਼ ਹੈ, ਪਰ ਨਿਰੂਪਣ (Observance) ਉਤਮ ਚੀਜ਼ ਹੈ । ਪਰ ਇਸ ਦੇ ਉਲਟ ਮੇਰਾ ਖਿਆਲ ਹੈ ਕਿ ਨਿਰੂਪਣ ਕਲਪਨਾ ਸ਼ਕਤੀ ਤੋਂ ਹਲਕੀ ਤੇ ਇਸ ਦੀ ਸਹਾਇਕ ਹੈ । ਸਿਰਫ ਕਾਲਪਨਿਕ ਆਦਮੀ ਹੀ ਨਿਰੁਪਣ ਸ਼ਕਤੀ ਕਰਨ ਦਾ ਗੁਣ ਰਖਦਾ ਹੈ | ਸਾਡੇ ਵਿਚੋਂ ਬਹੁ-ਗਿਣਤੀ ਚੀਜ਼ਾਂ ਦਾ ਨਿਰੂਪਣ ਕਰਨ ਦੀ ਸ਼ਕਤੀ ਰਖਦੇ ਹਨ, ਪਰ ਫਿਰ ਵੀ ਬਹੁਤੇ ਕਲਪਨਾ-ਰਹਿਤ ਹੁੰਦੇ ਹਨ | ਕਲਪਨਾ ਸਿਰਫ ਮਿਰਗ-ਤ੍ਰਿਸ਼ਨਾ ਭਰੇ ਭਾਵਾਂ ਦਾ ਜੋੜ ਹੀ ਨਹੀਂ ਸਗੋਂ ਇਹ ਤਾਂ ਜ਼ਿਆਦਾ ਢਲਣਯੋਗ, ਸੰਪੂਰਣ ਵਸਤੂਆਂ ਦਾ ਮਾਨਸਿਕ ਤੌਰ ਤੇ ਕੀਤਾ ਭਾਵਾਤਮਕ ਸਜੋੜ ਹੈ । ਕਲਪਨਾ ਉਹ ਨਹੀਂ ਜਿਹੜੀ ਤੁਹਾਨੂੰ ਵਾਸਤਵਿਕ ਜ਼ਿੰਦਗੀ ਤੇ ਦੂਰ ਪਰੀ-ਦੇਸ਼ਾਂ ਵਿਚ ਉਡਾਰੀਆਂ ਲੁਆਉਂਦੀ ਹੈ, ਸਗੋਂ ਇਸ ਦੇ ਉਲਟ ਇਹ ਤਾਂ ਪਰੀ-ਦੇਸ ਨੂੰ ਤੁਹਾਡੀ ਪਹੁੰਚ ਵਿਚ ਲਇਆ, ਮਨ ਵਿਚ ਅਣ-ਦੇਖੀ, ਅਦਭੁਤ ਤੇ ਅਗੰਮੀ ਦੁਨੀਆਂ ਦੀ ਝਲਕ ਪੁਆਂਦੀ ਹੈ । | ਕਵਿਤਾ ਦੀ ਕਿਸੇ ਠੀਕ ਪਰਿਭਾਸ਼ਾ ਦਿੱਤੀ ਹੈ, ਕਿ ਇਹ, “ਕਲਪਨਾ ਦੀ ਬੋਲੀ ਹੈ । ਕਲਪਨਾ ਸ਼ਬਦ ਦਾ ਉੱਚਾਰਣ ਹੀ ਮਨ ਦੀ ਉਸ ਉਚੀ ਅਵਸਥਾ ਦੀ ਯਾਦ ਕਰਾ ਦਿੰਦਾ ਹੈ, ਜਦੋਂ ਮਨ ਉਬਾਲ-ਲਿਆਉ ਜਜ਼ਬਿਆਂ ਦੇ ਪ੍ਰਭਾਵ ਹੇਠ ਹੁੰਦਾ ਹੈ । ਇਸ ਲਈ ਉਹ ਬੋਲੀ ਕਿਤਨੀ ਜਜ਼ਬੇ-ਗੁਧੀ ਹੋਵੇਗੀ, ਜਿਹੜੀ ਸਿੱਧੀ ਕਾਲਪਨਿਕ ਅਨੁਭਵ ਵਿਚੋਂ ਉਪਜੇ । ਇਸੇ ਅਵਸਥਾ ਨੂੰ ਅਨੁਭਵ ਕਰ ਕੇ ਕੀਟਸ (Keats) ਪੁਕਾਰ ਉਠਿਆ ਸੀ, 'ਆਹ ! ਵੇਗ-ਭਰੀ ਜ਼ਿੰਦਗੀ ਵਿਚਾਰਾਂ ਦੀ ਜ਼ਿੰਦਗੀ ਨਾਲੋਂ ਕਿਤਨੀ ਕਮਾਲ ਹੈ । ਕਿਉਂਜੋ ਭਾਵ ਆਪ ਉਛਲੇ ਤੇ ਭਿੰਨਭੰਗਰੇ ਹੁੰਦੇ ਹਨ, ਇਸ ਲਈ ਅਸਲੀ ਕਵਿਤਾ ਉਹ ਹੈ, ਜਿਹੜੀ ਖੇਤ ਮਨ ਚੋਂ ਉਪਜਦੀ ਹੈ । ਸੌਖੇ ਜ਼ਬਦਾਂ ਵਿਚ ਪ੍ਰੇਰਣਾ, ਉਹ ਥੋੜ-ਚਿਰੀ ਮਾਨਸਿਕ ਅਵਸਥਾ ਹੈ, ਜਦੋਂ ਮਨ ਅਚੇਤ ਹਾਲਤ ਵਿਚ ਹੁੰਦਾ ਹੈ । ਜਿਵੇਂ ਡਰਾਈਡਨ (Dryden) ਨੇ ਆਖਿਆ ਸੀ, “ਮਹਾਨ ਵਿਚਾਰਕ ਯਕੀਨਨ ਨੀਮ-ਪਾਗਲ-ਪਨ ਦੀ ਅਵਸਥਾ ਤਕ ੨੯