ਪੰਨਾ:Alochana Magazine October 1958.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾਲੀ ਤੇ ਮਹਾਨ ਕਲਪਨਾ ਸਮੁਚੇ ਬਹੁਮੰਡ ਦੀਆਂ ਉਨ੍ਹਾਂ ਡੂੰਘਾਣਾਂ ਤੇ ਜਾ, ਉਸ ਦੀ ਵਿਸ਼ਾਲ ਹਿਕੜੀ ਵਿਚੋਂ ਉਹ ਕੁਝ ਲਭ ਲਿਆਈ ਹੈ, ਜਿਨੂੰ ਅਜ ਸਾਇੰਸ ਦੇ ਮਹਾਨ ਵੇਤਾ ਤਜਰਬੇ ਰਾਹੀਂ ਸਾਬਤ ਕਰ ਰਹੇ ਹਨ । ਇਸੇ ਤਰ੍ਹਾਂ ਵਾਰਿਸ ਸ਼ਾਹ ਨੇ ਆਪਣੇ ਮਹਾ-ਕਾਵਿ “ਹੀਰ” ਵਿਚ ਕਲਪਨਾ ਤੇ ਤਜਰਬੇ ਨੂੰ ਇਸ ਤਰਾਂ ਇਕ ਜਾਨ ਕੀਤਾ ਹੈ, ਕਿ ਅਜ ਤਕ ਪੰਜਾਬੀ ਸਮਾਲੋਚਕਾਂ ਵਿਚ ਇਹ ਵਾਦ-ਵਿਵਾਦ ਦਾ ਪ੍ਰਧਾਨ ਵਿਸ਼ਾ ਬਣਿਆ ਆ ਰਹਿਆ ਹੈ ਕਿ ਕੀ “ਹੀਰ ਵਾਰਿਸ ਸ਼ਾਹ ਕਵੀ ਦੀ ਕਾਲਪਨਿਕ ਕਿਰਤ ਹੈ ਜਾਂ ਤਜਰਬੇ ਦੇ ਆਧਾਰ ਤੇ ਕੀਤੀ ਗਈ ਰਚਨਾ ਹੈ । ਇਸੇ ਤਰ੍ਹਾਂ ਵਰਤਮਾਨ ਪੰਜਾਬੀ ਕਵਿਤਾ ਵਿਚ ਵੀ ਕਾਲਪਨਿਕ ਰਚਨਾਵਾਂ ਆਮ ਹਨ । ਸਮਾਜਵਾਦ ਦੇ ਪ੍ਰਭਾਵ ਤੋਂ ਪਹਿਲਾਂ, ਵੀਹਵੀਂ ਸਦੀ ਦੀ ਪਹਿਲੀ ਚੌਥਾਈ ਵਿਚ ਸਾਡੇ ਆਧੁਨਿਕ ਕਵੀ ਅੰਗਰੇਜ਼ੀ ਰੋਮਾਂਟਿਕ ਕਾਵਿ-ਧਾਰਾ ਦੇ ਪ੍ਰਭਾਵ ਹੇਠ ਕਲਪਨਾ ਦੀ ਸਹਾਇਤਾ ਨਾਲ ਕਵਿਤਾ ਰਚਦੇ ਸਨ, ਜਿਨ੍ਹਾਂ ਰਚਨਾਵਾਂ ਵਿਚ ਵਿਚਾਰਾਂ ਦੀ ਥਾਂ ਭਾਵਾਂ ਦੀ ਪ੍ਰਧਾਨਤਾ ਹੁੰਦੀ ਸੀ । ਭਾਈ ਸਾਹਿਬ ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਮੋਹਣ ਸਿੰਘ ਤੇ ਲਾਲਾ ਕ੍ਰਿਪਾ ਸਾਗਰ ਦੀ ਕਵਿਤਾ ਉਪਰੋਕਤ ਕਥਨ ਦੀ ਪੁਸ਼ਟੀ ਕਰਦੀਆਂ ਹਨ । ਕ੍ਰਿਪਾ ਸਾਗਰ ਦੀ ਲਖਸ਼ਮੀ ਦੇਵੀ ਉਹ ਕਾਲਪਨਿਕਕਾਵਿ-ਰਚਨਾ ਹੈ, ਜਿਸ ਵਿਚ ਥਾਂ ਥਾਂ ਰੋਮਾਂਟਿਕ ਵਾਤਾਵਰਣ ਇਕ ਅਨੋਖਾ ਪ੍ਰਭਾਵ ਖਾਂਦਾ ਹੈ । ਮੋਹਣ ਸਿੰਘ ਦੀ ਬਹੁਤੀ ਕਵਿਤਾ ਵਿਚ, (ਮੁਢਲੀ ਰਚਨਾ) ਵਿਚ ਰਾਂ ਨਾਲੋਂ ਭਾਵਾਂ ਨੂੰ ਪਹਿਲ ਦਿੱਤੀ ਗਈ ਹੈ ਤੇ ਵਿਸ਼ੇਸ਼ ਕਰਕੇ ਉਸ ਦੀ ਕਵਿਤਾ (ਕਸ਼ਮੀਰ ਕਾਵਿ-ਕਲਪਨਾ ਦਾ ਉਹ ਅਦਭੁਤ ਕਿਰਸ਼ਮਾ ਹੈ, ਜਿਸ ਵਿਚ ਅਨਖਾਂ ਅਤਿ-ਪ੍ਰਾਕ੍ਰਿਤਿਕ (Super-natural) ਵਾਯੂ-ਮੰਡਲ ਪੈਦਾ ਕੀਤਾ ਗਇਆ ਹੈ, ਜਿਹੜਾ ਕਾਲਰਿਜ (Coleridge) ਦੀ ਕਰਿਸਬੇਲ (Christabell) ਦੀ ਯਾਦ ਤਾਜ਼ਾ ਕਰਾ ਦਿੰਦਾ ਹੈ । ਪਰ ਵਰਤਮਾਨ ਪੰਜਾਬੀ ਕਵਿਤਾ, ਜਿਹੜੀ ਸਮਾਜਵਾਦੀ ਸਿਧਾਂਤਾਂ ਦੇ ਪ੍ਰਭਾਵ ਹੇਠ ਰਚੀ ਜਾ ਰਹੀ ਹੈ, ਵਿਚ ਅਜ ਦਾ ਕਵੀ ਭਾਵਾਂ ਨਾਲੋਂ ਵਿਚਾਰਾਂ ਨੂੰ ਪਹਿਲ ਦਿੰਦਾ ਹੋਇਆ, ਦਲੀਲ ਦੇ ਜ਼ੋਰ ਨਾਲ ਕਿਸੇ ਸਧਾਂਤ ਦਾ ਨਿਖੇੜਾ ਕਰਨਾ ਚਾਹੁੰਦਾ ਹੈ, ਜਿਸ ਕਰਕੇ ਨਿਰੋਲ ਕਾਲਪਨਿਕ ਰਚਨਾਵਾਂ ਦੀ ਸੰਭਾਵਨਾ ਘਟ ਰਹੀ ਹੈ । ਕਵੀ ਮੁਖ ਤੌਰ ਤੇ ਇਕ ਰਹੱਸਵਾਦੀ ਹੁੰਦਾ ਹੈ, ਕਿਉਂਕਿ ਉਹ ਭਿੰਨ ਭਿੰਨ ਰੂਪਾਂ ਵਿਚ ਏਕਤਾ, ਤੇ ਬ-ਸੁਰਤਾ 'ਚੋਂ ਇਕ-ਸੁਰ ਚੂੰਡਦਾ ਹੈ । ਜ਼ਰੂਰੀ ਨਹੀਂ, ਇਕ ਰਹੱਸਵਾਦੀ ਸੁਪਨੇ ਵੇਖਣ ਵਾਲਾ ਹੀ ਹੋਵੇ । ਉਹ ਵਿਸ਼ੇਸ਼ ਤੌਰ ਤੇ ਇਕ , ਕਲਪਨਾ-ਮਈ ਜੀਵ ਹੁੰਦਾ ਹੈ । ਰਹੱਸਵਾਦੀ ਉਹ ਹੈ ਜੋ ਅਦਿਸ਼ਵ ਦੁਨੀਆਂ ਵੇਖਦਾ ਹੈ ਤੇ ਇਸ ਦੇ ਯੋਗ ਵੀ ਉਹ ਕਾਲਪਨਿਕ ਹੋਣ ਕਰ ਕੇ ਹੀ ਹੋ ਸਕਦਾ ਹੈ । ਕਹਿਆ ਜਾਂਦਾ ਹੈ ਕਿ, “ਬਲੇਕ (Blake) ਕਵੀ ਲਈ ਹਰ ਤਰਾਂ ਦੇ ਬਾਹਰ-ਮੁਖੀ Eਡੇ