ਪੰਨਾ:Alochana Magazine October 1958.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਮਸ਼ੇਰ ਸਿੰਘ ਅਸ਼ੋਕ ਪੁਰਾਣਾ ਪੰਜਾਬੀ ਸਾਹਿੱਤ (ਸਲਾ ਕਬਰੀਆ ਦਾ ਪੰਜਾਬੀ ਅਨੁਵਾਦ) ਪੰਜਾਬੀ ਵਿਚ ਵੱਖੋ ਵੱਖ ਵਿਸ਼ਿਆਂ ਦੀਆਂ ਕਿਤਨੀਆਂ ਹੀ ਕਿਤਾਬਾਂ ਲਿਖੀਆਂ ਗਈਆਂ ਤੇ ਅਨੁਵਾਦਿਤ ਹੋਈਆਂ ਹਨ, ਪਰ ਸਾਡੇ ਪਾਠਕ ਸ਼ਾਇਦ ਇਹ ਗੱਲ ਜਾਣ ਕੇ ਹੈਰਾਨ ਹੋਣਗੇ ਕ ਵੈਦਕ (ਆਯੂਰਵੇਦ) ਤੇ ਤਿੱਬ ਸੰਬੰਧੀ ਪੰਜਾਬੀ ਪੁਸਤਕਾਂ ਬਹੁਤ ਹੀ ਘੱਟ ਮਿਲਦੀਆਂ ਹਨ । ਪੁਰਾਣੀਆਂ ਹਥ-ਲਿਖਤਾਂ ਦੇ ਕਾਰਡ ਵਿਚ ਤਾਂ ਸ਼ਾਇਦ ਹੀ ਕੋਈ ਅਜਿਹੀ ਪੁਸਤਕ ਮਿਲੇਗੀ ਜਿਸ ਦੀ ਬੋਲੀ ਸ਼ੁੱਧ ਪੰਜਾਬੀ ਹੋਵੇ ਕਿਉਂਕਿ ਗੁਰਮੁਖੀ ਹਥ-ਲਿਖਤਾਂ ਨੂੰ ਕਈ ਵੇਰ ਅਸੀਂ ਬਿਨਾ ਸੋਚੇ ਸਮਝੇ ਹੀ ਪੰਜਾਬੀ ਆਖ ਦੇਦੇ ਹਾਂ, ਪਰ ਉਨ੍ਹਾਂ ਦੀ ਬੋਲੀ ਹੁੰਦੀ ਹੈ ਹਿੰਦੀ ਜਾਂ ਬ੍ਰਿਜ ਭਾਸ਼ਾ | ਅਸਲ ਵਿਚ ਵੈਦਕ ਜਾਂ ਆਯੁਰਵੇਦ ਸੰਬੰਧੀ ਕੁਝ ਬੋੜਾ f; ਹਾ ਸਾਹਿੱਤ ਪੈਦਾ ਕਰਨ ਵਾਲੇ ਮਸਾਂ ਪੰਜ ਸੱਤ, ਉਗਲੀਆਂ ਤੇ ਗਿਣਵੇਂ ਸੱਜਨ ਹੀ ਹਨ ਜਿਨ੍ਹਾਂ ਵਿਚੋਂ ਅਸੀਂ ਇਨਾਂ ਲਿਖਾਰੀਆਂ ਨੂੰ ਮੁਖ ਸਮਝਦੇ ਹਾਂ- ਆਤਮਾ ਰਾਮ ਵੈਦ, ਸੇਵਾ ਸਿੰਘ ਗੋਵਰ, ਸੰਤ ਗਣੇਸ਼ਾ ਸਿੰਘ, ਗੁਰਦਿਤ ਸਿੰਘ, ਨਿਹਾਲ ਸਿੰਘ ਜੀ ਆਦਿ | ਪਰ ਇਹ ਸਾਰੇ ਨਵੇਂ ਲਿਖਾਰੀ ਹਨ ਤੇ ਪੁਰਾਣਾ ਲਿਖਾਰੀ ਇਨਾਂ ਵਿਚੋਂ ਇਕ ਵੀ ਨਹੀਂ ਹੈ । ਅਸਲ ਵਿਚ ਕਿਸੇ ਪੁਰਾਣੇ ਲਿਖਾਰੀ ਦੀ ਵੈਦਕ ਸੰਬੰਧੀ ਕੋਈ ਪੰਜਾਬੀ ਹਥ-ਲਿਖਤ ਅਜੇ ਤਕ ਸਾਨੂੰ ਨਹੀਂ ਮਿਲੀ । ਜੇ ਅਗਲੇ ਸਾਲਾਂ ਦੀ ਖੋਜ ਵਿਚ ਅਜਿਹੀ ਕੋਈ ਪੁਰਾਣੀ ਹਥ-ਲਿਖਤ ਲੱਭ ਪਵੇ ਤਾਂ ਅਸੀਂ ਇਹ ਕਮੀ ਕਿਸੇ ਹੱਦ ਤਕ ਪੂਰੀ ਹੋਈ ਸਮਝਾਂਗੇ । ਵੈਦਕ ਦੇ ਮੁਕਾਬਲੇ ਤੇ ਸਾਨੂੰ ਯੂਨਾਨੀ ਹਿਕਮਤ ਦੀਆਂ ਕਈ ਪੁਸਤਕਾਂ ਪੰਜਾਬੀ ਵਿਚ ਮਿਲਦੀਆਂ ਹਨ ਜੋ ਬਹੁਤੀਆਂ ਅਨੁਵਾਦ ਕੀਤੀਆਂ ਹੋਈਆਂ ਹਨ ; ਜਿਵੇਂ-ਕਾਨੂਨਚਾ (ਹਕੀਮ ਮੁਹੰਮਦ ਦੀਨ), ਤਿੱਬ ਖੈਰ ਮਨੁੱਖ* ਈਸਾ ਅਸੀ),

  • ਇਹ ਪੁਸਤਕ ਸਿੱਖ ਰਾਜ ਦੇ ਸਮੇਂ ਦੀ ਲਿਖੀ ਹੋਈ ਹੈ ਜੋ ਸੰਨ ੧੮੪੯ ਵਿਚ ਦਰਬਾਰ ਨਾਹਰ ਦੀ ਲਾਇਬ੍ਰੇਰੀ ਵਿਚ ਰੱਖੀ ਹੋਈ ਸੀ । (ਦੇਖੋ, ਪੰਜਾਥ ਗਵਰਨਮੈਂਟ ਰੀਕਾਰਡਜ਼ ਸੰਨ ੧੮੫੦)