ਪੰਨਾ:Alochana Magazine October 1958.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੇਜ ਦਰੂਦ ਸਲਾਮ ਨੂੰ, ਉੱਪਰ ਪਾਕ ਰਸੂਲ ॥ ਜੋ ਸਰਦਾਰ ਪੈਗੰਬਰਾਂ, ਅੱਲਾ ਦਾ ਮਕਬੂਲ । ਆਲ ਅਤੇ ਅਸਹਾਬੜ ਤੇ ਭੇਜ ਦਰੂਦ ਸਲਾਮ । ਨਾਲੇ ਉਮੱਤ ਨਬੀ ਦੀ ਜਿਤਨੇ ਇਨਸ੩ ਤਮਾਮ । ਪਿਛੋਂ ਹਮਦ ਸਲਾਤੁ੪ ਦੇ ਸੁਣਿਓਂ ਕੁਲ ਅਹਿਬਾਬ । ਡਿੱਠਾ ਮੈਂ ਬੁਕਰਾਤ ਦੀ, ਅਰਬੀ ਇਕ ਕਿਤਾਬ । ਹੇ ਰਸਾਲਾ ਕਬਰੀਆ ਓਹਦਾ ਨਾਮ ਗੁਰਾ । ਮੁਬਤਦੀਆਂ ਦੇ ਵਾਸਤੇ, ਮੁਸ਼ਕਿਲ ਡਿੱਠਾ ਆ ! ਨਜ਼ਮ ਪੰਜਾਬੀ ਵਿੱਚ ਮੈਂ, ਕੀਤਾ ਚੋਂ ਆਸਾਨ । ਜ਼ਾਹਰ ਕੀਤੇ ਓਸ ਦੇ, ਜੋ ਜੋ ਰਾਜ ਨਿਹਾਨ੬ । ਯਾ ਰੱਬ ਏਸ ਕਿਤਾਬ ਨੂੰ, ਕਰ ਤੂੰ ਆਪ ਪਸੰਦ । ਲੋਕੀ ਪੜ ਕੇ ਏਸ ਨੂੰ, ਹੋਵਣ ਦਿਲ ਖੂਰਸੰਦ” । ਮੁੱਢਲਾ ਹਾਲ ਸ਼ੁਰੂ ਕੀਤਾ ਮੈਂ ਤਰਜਮਾ, ਓਸ ਰਸਾਲੇ ਦਾ । ਜੋ ਬੁਕਰਾਤ ਹਕੀਮ ਦੀ ਹੈ ਤਸਨੀਫ਼ਾ ਭਰਾ । ਭਾਰਾ ਉਹ ਹਕੀਮ ਸੀ ਹਾਜ਼ਕ ਵਿੱਚ ਯੂਨਾਨ । ਆਲਿਮ ਫ਼ਾਜ਼ਿਲ ਤਿੱਬ ਦਾ, ਆਖਣ ਓਸ ਪਛਾਨ | ਕੱਢੀ ਉਹਦੀ ਕਬਰ ਦੇ ਵਿਚੋਂ ਏਹ ਕਿਤਾਬ । ਹਿਕਮਤ ਵਾਲਾ ਏਸ ਦੇ ਅੰਦਰ ਬੁੱਝ ਹਿਸਾਬ । ਜਦ ਹੋਇਆ ਇਹ ਤਰਜਮਾ, ਅਰਬੀ ਵਿਚ ਜ਼ਬਾਨ । ਭਦ ਮਾਮੂ ਰਸ਼ੀਦ ਦਾ ਆਹਾ ਦੌਰ ਦੌਰਾਨਾ । ਹੱਨੇ ਬਿਨ ਇਸਹਾਕ ਨੇ ਹਿੰਮਤ ਕੀਤੀ ਜਾ । ਦਿੱਤਾ ਏਹ ਯੂਨਾਨ]ਓ ਅਰਬੀ ਵਿਚ ਬਣਾ । ਏਹ ਭੀ ਕਹਿਆ ਓਸ ਨੇ ਸੁਣਿਓ ਨਾਲ ਧਿਆਨ । ਜਦ ਬੁਰਾਤ ਹਕੀਮ ਸੀ, ਲੱਗ ਮਰਨ ਪਛਾਣ । ੧. ਪਰਵਾਨ ਹੋਇਆ ਹੋਇਆ । ੨. ਸਾਹਿਬ ਦਾ ਬਹੁਵਚਨ । ੩. ਇਨਸਾਨ । ੪. ਉਸਤਤ । ੫. ਨਵੇਂ ਸਿਖਾਂਦਰੂ । ੬. ਰੁਪਤ ਭੇਦ । 2. ਖੁਸ਼, ਪ੍ਰਸੰਨ । ੮. ਕਿਤੀ, ਰਚਨਾ । ੯. ਮਾਹਿਰ, ਉਸਤਾਦ । ੧੦, ਸਮਾਂ । ੩੮