ਪੰਨਾ:Alochana Magazine October 1958.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਹੁ ਵਸੀਅਤ ਓਸ ਨੇ ਦਿੱਤੀ ਆਮ ਸੁਣਾ । ਕਬਰ ਮੇਰੀ ਵਿੱਚ ਰੱਖਣਾ, ਏਹੁ ਰਸਾਲਾ ਚਾ ॥ ਡੱਬਾ ਹਾਥੀ ਦੰਦ ਦਾ ਕਰਿਓ ਤੁਰਤ ਤਿਆਰ । ਉਹਦੇ ਅੰਦਰ ਰੱਖਣਾ ਇਸ ਨੂੰ ਤੁਸੀਂ ਸਵਾਰ । ਕਿਉਂ ਜੋ ਉਹਦੇ ਵਿੱਚ ਨੇ ਜੋ ਪੰਝੀਹ ਅਹਿਕਾਮ । ਖ਼ਬਰ ਨ ਹੋਵੇ ਕਿਸੇ ਨੂੰ ਉਹਨਾਂ ਵਿਚ ਤਮਾਮ | ਜਦ ਇਹ ਉਹਦੀ ਕਬਰ ਦੇ ਵਿਚੋਂ ਮਿਲੀ ਕਿਤਾਬ । ਹੁਕਮ ਸ਼ਹਿਨਸ਼ਾਹ ਰੂਮ ਨੇ ਕੀਤਾ ਏਹੁ ਸ਼ਿਤਾਬ । ਬਾਹਰ ਕੱਢੇ ਡੱਬ ਮੋਤੀ ਬੇ ਬਹੁ੨ । ਹੋਣ ਫ਼ਵਾਇਦ੩ ਏਸ ਦੇ ਅੰਦਰ ਖੋਖ਼ਲਕ ਖ਼ੁਦਾਂ ।

  1. # #

ਪਹਿਲਾ ਹੁਕਮ (ਹਦਾਇਤ) ਸੋਜ ਪਵੇ ਜੇ ਕਿਸੇ ਦੇ ਚਿਹਰੇ ਉਤੇ ਆ ! ਉਹਦਾ ਕੋਈ ਸਬੱਬ ਜੇ ਦਿੱਸੇ ਨਾਹਿ ਭਰਾ । ਸੀਨੇ ਉਤੇ ਆਪਣਾ ਸੱਜਾ ਹੱਥ ਧਰੇ । ਹਰ ਵੇਲੇ ਉਹ ਹੱਬ ਥੀਂ ਏਹੋ ਫੇਲਪ ਕਰੇ । ਓਥੇ ਕਰੀ ਕਿਆਸ ਤੂੰ ਅੰਦਰ ਉਸ ਬੀਮਾਰ । ਮਰਸੀ ਤੇਰਾਂ ਦਿਨਾਂ ਦੇ ਅੰਦਰ ਉਹ ਹਜਾਰ੬ । ਇਬਤਦਾ ਉਸ ਮਰਜ਼ ਦੀ ਦੇਖੀ ਨਾਲ ਧਿਆਨ । ਖੇਡੇ ਆਪਣੇ ਨੱਕ ਥਾਂ ਉਹ ਬੀਮਾਰ ਪਛਾਣ । ਦੂਜਾ ਹੁਕਮ ਜੇ ਕਰ ਕਿਸੇ ਬੀਮਾਰ ਤੇ ਗੋਡਿਆਂ ਵਿਚ ਭਰਾ । ਬਹੁਤਾ ਮੋਟਾ ਵਰਮ ਜੇ ਤੈਨੂੰ , ਨਜ਼ਰੇ ਆ | ਮਰਸੀ ਤਿੰਨ ਦਿਨ ਦੇ ਅੰਦਰ ਉਹ ਬੀਮਾਰ । ਇਬਤਦਾਇ ਉਸ ਮਰਜ਼ ਦੀ ਵੇਖੀ ਆਣ ਪੰਜਾਰ । ੧. ਹੁਕਮ (ਦਾ ਬਹੁ ਵਚਨ) ਅਰਥਾਤ ਹਦਾਇਤਾਂ ਜਾਂ ਗੱਲਾਂ ; ੨. ਅਮਲ । ੩. ਫ਼ਾਇਦਾ (ਲਾਮੀ ਦੀ ਜਮਾ (ਬਹੁ ਵਚਨ) । ੪. ਦੁਨੀਆ । ੫, ਹਰਕਤ, ਕੰਮ । ੬, ਅਚਾਣਕ । ੭. ਮੂੰਚ, ਆਰੰਭ · ੩੯