ਪੰਨਾ:Alochana Magazine October 1958.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੱਥੇ ਉਤੇ ਓਸ ਦੇ ਫਿਮਣੀ ਹੋਵੇ ਆ । ਸੁਰਖ਼ੀ ਅੰਦਰ ਓਸ ਦੇ ਦੱਸੇ ਰੁੱਧ ਭਰਾ । ਇਬਤਦਾ ਉਸ ਮਰਜ਼ ਤੋਂ ਚਹੁੰ ਦਿਨ ਵਿਚ ਯਾਰ । ਮਰ ਜਾਸੀ ਬੀਮਾਰ ਉਹ ਏਹੋ ਕਰੀ ਵਿਚਾਰ । ਨਿੱਛਾਂ ਅਤੇ ਉਬਾਸੀਆਂ ਆਵਣ ਓਸ ਪਛਾਣ । ਏਹੁ ਅਲਾਮਤ ਓਸ ਦੇ ਅੰਦਰ ਵੇਖੀ ਆਣ । ਨੌਵਾਂ ਹੁਕਮ ਜੇ ਕਿਸੇ ਬੀਮਾਰ ਨੂੰ ਹੋਵੇ ਖੁਰਕ ਭਰਾ । ਉੱਪਰ ਦੁਹਾਂ ਅੰਗੁਠਆਂ ਪੈੜਾਂ ਸੰਦੇ ਆ । ਜੀਕਰ ਕਰਸੀ ਖੁਰਕ ਉਹ ਉਹਨੂੰ ਬਹੁਤਾ ਤੰਗ । ਨਾਲ ਗਰਦਨ ਓਸ ਦੀ ਦਿੱਸੇ ਮਿੱਟੀ ਰੰਗ । ਇਬਤਦਾ ਉਸ ਮਰਜ਼ ਤੋਂ ਪੰਜ ਦਿਨਾਂ ਵਿਚ ਯਾਰ । ਅੱਵਲ ਮਗ਼ਰਬ੧ ਬੁੱਝ ਤੂੰ ਮਰਸੀ ਉਹ ਬੀਮਾਰ । ਏਸ ਬੀਮਾਰੀ ਵਿੱਚ ਤੂੰ, ਏਹੁ ਅਲਾਮਤ ਜਾਣ । ਕਰਸੀ ਬਹੁਤ ਪਿਸ਼ਾਬ ਉਹ ਅੰਦਰ ਏਸ ਪਛਾਣ । ਦਸਵਾਂ ਹੁਕਮ ਜੇ ਕਿਸੇ ਬੀਮਾਰ ਦੇ ਪਲਕਾਂ ਉੱਤੇ ਯਾਰ । ਫੜੇ ਨਿਕਲਣ ਆਇ ਕੇ ਅਦਦੀ੨ ਤਿੰਨ ਸੁਆਰ੩ ॥ ਉਹਨਾਂ ਵਿਚੋਂ ਇੱਕ ਦਾ ਜੇ ਹੈ ਰੰਗ ਸਿਆਹ । ਦੂਜੇ ਅਸ਼ਕਰ੪ ਹੋਵਸਨ ਮਾਇਲ ਜ਼ਰਦੀ ਭਾਹ । ਜਾਣੀ ਤੂੰ ਦਿਨ ਸੱਤਵੇਂ ਮਰਸੀ ਉਹ ਬੀਮਾਰ । ਏਹੁ ਨਿਸ਼ਾਨੀ ਓਸ ਦੀ ਵੇਖੀ ਆਣ ਪੰਜਾਰ । ਇਬਤਦਾ ਉਸ ਮਰਜ਼ ਦੇ ਬੁੱਕਾਂ ਬਹੁਤ ਪਛਾਣ । ਆਵਣ ਓਸ ਮਰੀਜ਼ ਨੂੰ ਏਹੁ ਅਲਾਮਤ ਜਾਣ । ੧. ਸੂਰਜ ਡੁੱਬਣ ਤੋਂ ਪਹਿਲਾਂ । ੨. ਗਿਣਵੇਂ ਰਗ ਦੇ ਭੂਰੇ ਜੇਹੇ ਫੋੜੇ । । ੩. ਗਿਣ ੪੨