ਪੰਨਾ:Alochana Magazine October 1958.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਡਿਆਈ ਨਾਲ ਭਰਪੂਰ ਹਨ (ਵਾਰ ਨੰਬਰ ੨, ੮, ੮ ਆਦਿ) ਪਰ ਜਿਨ੍ਹਾਂ ਵਿਚ ਰੱਬ ਨੂੰ ਮਿਲਾਉਣ ਵਾਲੇ ਗੁਰੂ ਦੀ ਜਾਂ ਹੋਰ ਸਾਧਨਾਂ ਦੀ ਉਸਤਤ ਹੈ, ਉਹ ਭੀ ਰੱਬ ਪ੍ਰਤੀ ਉਤਸ਼ਾਹ ਪੈਦਾ ਕਰਨ ਵਿਚ ਸਹਾਈ ਹਨ । ਭਾਈ ਸਾਹਿਬ ਦੀਆਂ ਕਵਿਤਾਵਾਂ ਵਿਚੋਂ ਸਭ ਤੋਂ ਵਡੀ ਗਿਣਤੀ ਰੱਬ ਨੂੰ ਮਿਲੇ ਹੋਏ ਮਨੁਖ-ਗੁਰਮੁਖ-ਦੀ ਪਰਸ਼ੇ ਲਈ ਅਰਪਣ ਹੈ, ਪਰ ਰੱਬ ਨੂੰ ਮਿਲੇ ਹੋਏ ਮਨੁਖ ਦੀ ਪਰਸ਼ੰਸਾ ਰੱਬ ਦੇ ਮਲ ਦੀ ਪ੍ਰਸ਼ੰਸਾ ਹੈ ਤੇ ਰੱਬ ਲਈ ਉਤਹਾਹ ਉਤਪੰਨ ਕਰਨ ਦਾ ਹੀ ਇਕ ਢੰਗ ਹੈ : ਭਾਈ ਗੁਰਦਾਸ ਚਾਹੇ ਰੱਬ ਦੀਆਂ ਸਿਫਤਾਂ ਕਰਦਾ ਹੈ, ਜਾਂ ਗੁਰੂ ਦੇ ਸੋਹਲ ਗਾਉਂਦਾ ਹੈ, ਚਾਹੇ ਗੁਰਮੁਖ ਦੇ ਜੀਵਨ ਦੀ ਤਸਵੀਰ ਦੇਦਾ ਹੈ ਜਾਂ ਸਾਧ ਸੰਗਤ ਦੇ ਪ੍ਰਭਾਵ ਨੂੰ ਉਲੀਕਦਾ ਹੈ, ਹਰ ਮੌਕੇ ਉਤੇ ਉਸ ਦਾ ਨਿਸ਼ਾਨਾ ਪੰਜਾਬੀ ਜਨਤਾ ਨੂੰ ਰੱਬ ਨਾਲ ਪ੍ਰੇਮ ਕਰਨ ਲਈ ਤਿਆਰ ਕਰਨਾ ਹੁੰਦਾ ਹੈ । | ਰੱਬ ਦਾ ਸਿਧੀ ਵਡਿਆਈ ਕਰਨ ਵੇਲੇ ਭਾਈ ਗੁਰਦਾਸ ਉਸੇ ਤੀਬਰ ਲਹਿਜੇ ਨਾਲ ਸਾਹਿਤ ਰਚਨਾ ਕਰਦਾ ਹੈ, ਜਿਸ ਨਾਲ ਸੂਫੀ ਜਾਂ ਭਗਤ ਕਵੀ ਰੱਬ ਦੇ ਪ੍ਰੇਮੀ ਅਨੇਕਾਂ ਸਿਫਤਾਂ ਨੂੰ ਦੁਹਰਾ ਕੇ ਰੱਬ ਦਾ ਜਸ ਗਾਉਂਦੇ ਹਨ, ਕਿਸੇ ਨੂੰ ਰੱਬ ਦੇ ਇਕ ਤਰ੍ਹਾਂ ਦੇ ਗੁਣ ਚੰਗੇ ਲਗਦੇ ਹਨ ਤੇ ਕਿਸ ਨੂੰ ਦੂਜੀ ਤਰ੍ਹਾਂ ਦੇ ਉਪਨਿਸ਼ਦਾਂ ਦੇ ਬਹੁਤੇ ਲਿਖਾਰੀ ਰੱਬ ਨੂੰ ਨਿਰਾਕਾਰ ਬ੍ਰਹਮ ਦੇ ਰੂਪ ਵਿਚ ਵਰਣਨ ਕਰਕੇ ਖੁਸ਼ ਹੁੰਦੇ ਹਨ, ਭਾਗਵਤ ਪੁਰਾਣ ਆਦਿਕ ਗ੍ਰੰਥਾਂ ਦੇ ਰਚਨਹਾਰੇ ਰੱਬ ਨੂੰ ਅਲਖ ਦੇ ਦਰਦੀ ਤੇ ਦੁਖੀਆਂ ਦੀ ਓਟ ਦੇ ਰੂਪ ਵਿਚ ਸਲਾਹੁੰਦੇ ਹਨ, ਗੁਰੂ ਕਦ ਸਿੰਘ ਵਰਗ ਕ੍ਰਾਂਤੀ ਦੇ ਇਛਕ ਰੱਬ ਨੂੰ ਦੁਸ਼ਟਾਂ ਨੂੰ ਦੰਡ ਦੇਣ ਵਾਲੇ ਮਜਿਸਟਰ ਦੇ ਰੂਪ ਵਿਚ ਵਡਿਆਉਦ ਹਨ | ਕਈ ਵਾਰੀ ਇਕ ਮਨੁਖ ਦੇ ਕਈ ਮਿਤਰਾਂ ਨੂੰ ਉਸ ਦੇ ਆਚਰਣ ਦੇ ਵਖੋ ਵਖਰੇ ਪੱਖ ਅਪੀਲ ਕਰਦੇ ਹਨ । ਜਿਸ ਢੰਗ ਨਾਲ, ਜਿਨ੍ਹਾਂ ਸ਼ਬਦਾਂ ਨਾਲ, ਜਿਨ੍ਹਾਂ ਭਾਵਾਂ ਰਾਹੀਂ, ਜਿਨ੍ਹਾਂ ਗੁਣਾਂ ਨੂੰ ਮੁਖ ਰਖ ਕੇ ਰਬ ਦੇ ਕਿਸ ਇਕ ਪ੍ਰੇਮੀ ਨੇ ਉਸ ਦਾ ਜਸ ਕੀਤਾ ਹੁੰਦਾ ਹੈ, ਉਹ ਹੋਰਨਾਂ ਪ੍ਰੇਮੀਆਂ ਲਈ ਸਦੀਵੀ ਕਸੌਟੀ ਨਹੀਂ ਬਣ ਸਕਦਾ । ਭਾਈ ਗੁਰਦਾਸ ਨੇ ਰੱਬ ਦਾ ਜਸ, ਸੂਫੀਆ ਦੀ ਤਰਾਂ, ਇਕ ਦਲਬਰ ਦੇ ਰੂਪ ਵਿਚ ਘਟ ਕੀਤਾ ਹੈ, ਪਰ ਫਿਰ ਭੀ ਉਸ ਦੇ ਸ਼ਬਦਾਂ ਵਿਚ ਇਕ ਡੂੰਘੇ ਪੇਮੀ ਦੀ ਲਰਜ਼ ਹੈ :- ਲਖ ਦਰੀਆਓ ਕਵਾਉ ਵਿਚ, ਅਤਿ ਅਸਗਾਹ ਅਥਾਹ ਵਹੰਦੇ । ਆਦਿ ਨ ਅੰਤ ਬਿਅੰਤ ਹੈ, ਅਗਮ ਅਗੋਚਰ ਫੇਰ ਫਿਰਦੇ । ਅਲਖੁ ਅਪਾਰੁ ਵਖਾਣੀਐ, ਪਾਰਾਵਾਰੁ ਨ ਪਾਰ ਲਹਿੰਦੇ । ਲਹਿਰ ਰੰਗ ਨਿਸੰਗ ਲਖ, ਸਾਗਰ ਸੰਗਮ ਰੰਗ ਰਵੰਦੇ । ਰਤਨ ਪਦਾਰਥ ਲਖ ਲਖ, ਮੁਲਿ ਅਮੁਲਿ ਨ ਤੁਲਿ ਤੁਲੰਦੇ । ਸਦਕੇ ਸਿਰਜਣਹਾਰਿ ਸਿਰੰਦੇ ॥੯॥੧੮॥ (ਪਉੜੀ ਨੌ ਵਾਰ ਅਠਾਰਾਂ)