ਪੰਨਾ:Alochana Magazine October 1958.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਗੁਰਚਰਨ ਸਿੰਘ ਨਵਾਂ ਸਾਹਿਤ ਧਨ ਪਿਰ ਪਿਆਰਾ ਸਿੰਘ ਭੋਗਲ ਨੇ ਸਭ ਤੋਂ ਪਹਿਲਾਂ ਪੰਜਾਬੀ ਕਿੱਸਾ ਕਾਵਿ ਬਾਰ ਆਲੋਚਨਾਤਮਕ ਲੇਖਾਂ ਦਾ ਇਕ ਸਿਲਸਿਲਾ ਸ਼ੁਰੂ ਕੀਤਾ ਸੀ । ਉਸ ਦਾ ਇਹ ਯਤਨ ਬੇਸ਼ਕ ਉਸ ਦੀ ਕਲਾ ਸੂਝ ਤੇ ਪਾਰਖੁ ਬਰਤੀ ਦੀ ਸਾਖੀ ਭਰਦਾ ਸੀ, ਪਰ ਮੈਂ ਕਿਸੇ ਵੀ ਪ੍ਰਤਿਭਾ-ਸ਼ਾਲੀ ਨੌਜਵਾਨ ਨੂੰ ਆਲੋਚਨਾ ਤੋਂ ਆਰੰਭ ਕਰਦਾ ਦੇਖ ਕੇ ਸੰਤੁਸ਼ਟ ਨਹੀਂ ਹੁੰਦਾ, ਖਾਸ ਕਰ ਕੇ ਓਦੋਂ, ਜਦ ਕਿ ਉਹ ਮੌਲਿਕ ਤੇ ਰਚਨਾਤਮਕ Rਤ ਦਾ ਮਾਲਕ ਵੀ ਹੋਵੇ । ਇਸ ਯੋਗਤਾ ਦਾ ਪ੍ਰਮਾਣ ਭਗਲ ਜੀ ਨੇ ਦਿਨ ਰਾਤਾਂ wਤ, ਆਪੇ ਕਾਜ ਸਵਾਰਏ ਤੇ “ਨਵਾਂ ਪਿੰਡ ਇਕਾਂਗੀ ਸੰਨ੍ਹ ਤੋਂ ਨਾਟਕ ਰੱਚ ਕੇ ਦਿਤਾ। ਇਸ ਪਿਛੋਂ ਭੋਗਲ ਜੀ ਨੂੰ ਮੇਰੀ ਇਹੋ ਸਲਾਹ ਸੀ ਕਿ ਉਹ ਆਲੋਚਨਾ ਦਾ ਪੱਲਾ ਕੁਝ ਢਿੱਲਾ ਕਰ ਜਾਣ, ਜਾਂ ਉੱਕਾ ਹੀ ਛੱਡ ਦੇਣ, ਅ3 ਸਲਿਕ ਰਚਨਾਂ ਦਾ ਪੱਲਾ ਘੁਟ ਕੇ ਫੜ ਲੈਣ । ਬਹੁਤ ਵਾਰ ਆਲੋਚਨਾਂ ਦੀ ਬਿਰਤਾਂ ਮੌਲਿਕਤਾ ਦਾ ਨਾਸ ਕਰ ਦਿੰਦੀ ਹੈ, ਅਤੇ ਪੰਜਾਬੀ ਬੋਲੀ ਦੇ ਸਾਹਿਤ ਭੰਡਾਰ ਵਿਚ ਜੋ ਸੰਭਵ ਵਾਧਾ ਉੱਕਤ ਸਾਹਿਤ-ਕਾਰ ਕਰ ਸਕਣ ਦੇ ਯੋਗ ਹੁੰਦਾ ਹੈ, ਉਹ ਹੋਰ ਰਹਿ ਜਾਂਦਾ ਹੈ । ਪੰਜਾਬੀ ਬੋਲੀ ਦੇ ਇਸ ਇਤਿਹਾਸਕ ਮੋੜ ਤੇ, ਮੌਲਿਕ ਰਚਨਾਵਾ, ਕਵਿਤਾ, ਨਾਟਕ, ਨਾਵਲ ਤੇ ਕਹਾਣੀ ਆਦਿ ਦੀ ਰਚਨਾ ਦੀ ਜਸ ਕਦਰ 84 ਹੈ, ਉਸ ਨੂੰ ਮੁਖ ਰਖਦੇ ਹੋਏ ਪਿਆਰਾ ਸਿੰਘ ਭੋਗਲ ਵਰਗੇ ਹੋਰ ਸਾਹਿਤ-ਕਾਟ ਨੂੰ ਵੀ ਆਪਣੀਆਂ ਰਚਨਾਤਮਕ ਬਿਰਤੀਆਂ ਨੂੰ ਵੱਸ ਵਿਚ ਕਰ ਕੇ ਤੇ ਵਕ ਲਾਲਚ ਤੋਂ ਨਿਰਲੇਪ ਰਖ ਕੇ, ਵਧ ਤੋਂ ਵਧ ਮੌਲਿਕ ਸਾਹਿਤ ਦੀ ਉਤਪਤੀ ਵਿਚ ਯੋਗ ਦੇਣਾ ਚਾਹੀਦਾ ਹੈ । ਹੱਬਲੀ ਰਚਨਾ ਧਨ ਪਿਰ ਪਿਆਰਾ ਸਿੰਘ ਭੋਗਲ ਦਾ ਨਵਾਂ ਇਕਾਂਗੀ ਸੰਗਾਹ ਹੈ । ਚੰਗਾ ਹੈ ਕਿ ਪੰਜਾਬੀ ਬੋਲੀ ਨੂੰ ਇਕ ਨਵਾਂ ਨਾਟਕਕਾਰ ਮਿਲਿਆ ਹੈ । ਇਸ ਹੋਣਹਾਰ ਕਲਾਕਾਰ ਦੀਆਂ ਸਾਹਿਤਕ ਸੰਭਾਵਨਾਵਾਂ ਨੂੰ ਨਿਖਰਨ ਲੈ 13