ਪੰਨਾ:Alochana Magazine October 1958.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੇਰਨਾ ਦਿੰਦੀ ਹੈ । ਈਸ਼ਰ ਕੌਰ-ਅੱਛਾ ! ਅੱਛਾ !! ਹੁਣ ਹੋਰ ਨਾ ਅਵਾ ਤਵਾ ਬੋਲਣਾ | ਬਰਾਬਰ ਦੀ ਧੀ ਦਾ ਖਿਆਲ ਹੋਣਾ ਚਾਹੀਦਾ ਹੈ । | ਅੰਤ ਵਿਚ ਦਰਬਾਰਾ ਸਿੰਘ ਦਾ ਪਸੀਜ ਕੇ ਗੁਰਸਰਨ ਨੂੰ ਬੇਟਾ ਕਹਿਣਾ ਨਵੀਂ ਪੀੜ੍ਹੀ ਲਈ ਜਿੱਤ ਦਾ ਨਾਟਕੀ ਅੰਤ ਹੈ । “ਪਤਵੰਤੇ” ਵਿਚ ਸੁਖ਼ਦੇਈ ਦੇ ਸੁਭਾ ਰਾਹੀਂ ਭੋਗਲ ਜੀ ਨੇ ਹੇਠਲੀ ਮੱਧਸ਼ਣੀ ਤੋਂ ਉੱਠ ਕੇ ਪਤਵੰਤਿਆਂ ਵਿਚ ਦਾਖਲ ਹੋਈ ਸ਼੍ਰੇਣੀ ਦਾ ਵਿਸ਼ਲੇਸ਼ਣ ਕੀਤਾ ਹੈ | ਸੁਖਦੇਈ ਪਤਵੰਤਿਆਂ ਵਿਚ ਆ ਕੇ ਆਪਣੇ ਆਪ ਨੂੰ ਉਹਨਾਂ ਸ਼ੇਣੀਆਂ ਨਾਲੋਂ ਨਿਖੇੜਦੀ ਹੈ, ਜਿਨਾਂ ਨਾਲ ਉਸ ਦਾ ਕਿਸੇ ਵੇਲੇ ਸੰਬੰਧ ਰਹਿਆ ਹੈ । ਉਹ ਸੰਤੀ ਤੋਂ ਮਾਲਕਣ ਜਾਂ ਬੀਬੀ ਜੀ ਕਹਾਉਣਾ ਚਾਹੁੰਦੀ ਹੈ, ਪਰ ਉਸ ਦੇ ਸੁਭਾ ਵਿਚੋਂ ਪੁਰਾਣੇ ਸੰਸਕਾਰ ਭੀ ਜਾਂਦੇ ਨਹੀਂ, ਜਿਹੜੇ ਉਸ ਕੋਲੋਂ ਘਟੀਆ ਕੰਮ ਕਰਾਉਂਦੇ ਹਨ । ਉਹ ਸੰਤੀ ਤੇ ਬੰਤ ਉੱਤੇ ਚੋਰ ਹੋਣ ਦੀਆਂ ਝੂਠੀਆਂ ਤੁਹਮਤਾਂ ਲਾਉਂਦੀ ਹੈ । ਪਰ ਆਪ ਘਰ ਦੀਆਂ ਚੀਜ਼ਾਂ ਪਤੀ ਤੋਂ ਚੋਰੀ ਪੇਕੇ ਭੇਜਦੀ ਹੈ, ਦੁਧ ਵਿਚ ਪਾਣੀ ਪਾਉਂਦੀ ਹੈ । ਸੰਤੀ ਤੇ ਬੰਤ ਦੇ ਸਭਾ ਸੁਖਦੇਈ ਦੇ ਸੁਭਾ ਨੂੰ ਹੋਰ ਉਘਾੜਦੇ ਹਨ, ਅਤੇ ਇਸ ਉਘਾੜ ਵਿਚ ਸੁਭਾਵਾਂ ਦਾ ਨਿਖ਼ਾਰ ਪਤਵੰਤੇ ਜੀਵਨ ਉਤੇ ਵਿਅੰਗ ਦੇ ਰੂਪ ਵਿਚ ਉਘੜਵਾ ਹੈ । ਇਹ ਨਾਟਕ ਇਹ ਵੀ ਦਸਦਾ ਹੈ ਕਿ ਪੂੰਜੀਵਾਦੀ ਆਰਥਿਕ ਵਿਵਸਥਾ ਵਿਚ ਪੁਰਾਣੇ ਰਿਸ਼ਤੇ ਟੁੱਟ ਰਹੇ ਹਨ ਤੇ ਅਗੇ ਇਕ ਦੂਸਰੇ ਦੇ ਨੇੜੇ ਰਹਿੰਦੇ ਰਹੇ ਲੋਕਾਂ ਵਿਚ ਧਨ ਦੀ ਵੰਡ ਜ਼ਿਆਦਾ ਨਾ ਬਰਾਬਰ ਹੋ ਜਾਣ ਕਰਕੇ ਪਾੜ ਵਧਦੇ ਜਾ ਰਹੇ ਹਨ । ਘਰ ਘਰ ਇਹਾ ਅੱਗ ਵਿਚ ੧੯੪੭ ਈ: ਵੇਲੇ ਦੀ ਘਟਨਾ ਨਾਲ ਕਸ਼ਮੀਰ ਵਿੱਚ ਉਦੋਂ ਹੋਏ ਹਾਲਾਤ ਬਿਆਨ ਕੀਤੇ ਗਏ ਹਨ । ਇਸ ਘਟਨਾ ਵਿਚ ਸ਼ਰੀਫ਼ਾਂ ਦਾ ਪੁੱਤਰ ਹਸਨ ਗੁੰਮ ਹੋ ਜਾਂਦਾ ਹੈ, ਜਾਂ ਮਾਰਿਆ ਜਾਂਦਾ ਹੈ । ਦੱਸ ਸਾਲ ਬਾਅਦ ਉਸੇ ਤਾਰੀਖ ਦੀ ਰਾਤ ਨੂੰ ਤੂਫ਼ਾਨ ਚਲ ਰਹਿਆ ਹੈ । ਸ਼ਰੀਫ਼ਾਂ ਨੂੰ ਆਪਣੇ ਪੁੱਤਰ ਦੀ ਯਾਦ ਆਉਂਦੀ ਹੈ, ਇਸੇ ਯਾਦ ਦੀ ਭਾਵੁਕਤਾ ਇਕਾਂਗੀ ਦੀ ਸਥਿਤੀ ਨੂੰ ਵਿਅਕਤੀਗਤ ਪੱਧਰ ਤੋਂ ਚੁਕ ਕੇ ਚਿੱਤਰ-ਪੱਟ ਦਿੰਦੀ ਹੈ । ਸ਼ਰੀਫ਼ਾਂ ਦਾ ਵਿਅਕਤੀ-ਗਤ ਦੁਖ ਕਸ਼ਮੀਰੀ ਜਨਤਾ ਦੇ ਦੁੱਖ ਦੀ ਵਿਸ਼ਾਲਤਾ ਨਾਲ ਸਾਂਝ ਪਾਉਂਦਾ ਹੈ ਜਦੋਂ ਉਹ ਕਹਿੰਦੀ ਹੈ : “ਮੇਰੇ ਘਰ ਦਾ ਦੀਵਾ ਬੁੱਝ ਗਇਆ, ਮੇਰੀ ਦੁਨੀਆਂ ਦਾ ਸੂਰਜ ਕਿਤੇ ਛੁੱਪ ਗਇਆ-ਇਸੇ ਰਾਤ ਛੁੱਪ ਗਇਆ | ਕਸ਼ਮੀਰ ਦੀਆਂ ਬੇ-ਸ਼ੁਮਾਰ ਮਾਵਾ ਤੇ ਭੈਣਾਂ ਇਸ ਰਾਤ ਨੂੰ ਜ਼ਿੰਦਗੀ ਭਰ ਭੁੱਲ ਨਹੀਂ ਸਕਣਗੀਆਂ, ਜਿਹਨਾਂ ਦੇ ਪੁੱਤ ਤੇ ਵੀਰੇ ਦੱਸ ਸਾਲ ਪਹਿਲਾਂ ਇਹਨਾਂ ਦਿਨਾਂ ਵਿਚ ਹੀ ਪਸ਼ੂ-ਪੁਣੇ ਦੇ ਹੜ੍ਹ ਵਿਚ ਰੁੜ ਗਏ, ਬੇ-ਸ਼ਮਾਰ ਬੱਚੇ ਅੱਜ ਦੀ ਰਾਤ ਯਤੀਮ ਹੋ ਗਏ । ਉਹ ਬੱਚਾ ਆਪਣੀ