ਪੰਨਾ:Alochana Magazine October 1958.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੁਚੀਆਂ ਵਾਲਾ ਨਹੀਂ ਹੋ ਸਕਿਆ । ਇਹ ਬਹੁਤ ਕਰਕੇ ਧਾਰਮਿਕ ਰੁਚੀਆਂ, ਖਾਸ ਕਰਕੇ ਸੂਫ਼ੀ ਵਿਚਾਰ-ਧਾਰਾ ਦੇ ਅਧੀਨ ਹੀ ਰਹਿਆ ਹੈ । ਉਸ ਹਦ ਤਕ ਇਸ ਵਿਚ ਅੰਤਰ-ਮੁਖੀ ਭਾਵ, ਮਨੋ-ਭਾਵਕਤਾ (Subjectivity} ਵਧੇਰੇ ਰਹੀ ਹੈ, ਤੇ ਬਾਹਰਮੁਖੀ ਵਸਤੁ ਭਾਵਕਤਾ (Objectivity) ਘੱਟ । | ਇਸ ਮਨੋਭਾਵਕਤਾ ਦੇ ਕਾਰਣ ਅਸਾਡਾ ਕਿੱਸਾ ਕਾਵਿ ਸਮਾਜ ਦਾ ਹੈ ਚੇਤਨ ਵਿਆਖਿਆਕਾਰ ਜਾਂ ਵਰਣਨਕਾਰ ਨਹੀਂ। ਇਹ ਆਪਣਾ ਇਕ ਵਿਸ਼ੇਸ਼ ਸਪਨ-ਜਾਲ ਉਣ ਲੈਂਦਾ ਰਹਿਆ ਹੈ । ਦਮੋਦਰ ਦੀ 'ਹੀਰ' ਵਿਚ ਇਹ ਔਗਣ ਘੱਟ ਹੈ, ਇਸ ਲਈ ਮੈਂ ਉਸ ਨੂੰ ਵਧੇਰੇ ਯਥਾਰਥਵਾਦੀ ਆਖਦਾ ਹਾਂ, ਭਾਵੇਂ ਉਸ ਵਿਚ ਕਰਾਮਾਤਾਂ ਆਦਿ । ਉਪਰ ਪਾਕਿਰਤਕ ਵਿਧੀਆਂ ਵਰਤੀਆਂ ਗਈਆਂ ਹਨ । ਜਰੇ ਵਿਚਾਰ ਵਿਚ ਮੋਦਰ ਦਾ ਮੁਖ-ਮੰਤਵ ਦੋ ਮਨੁਖ-ਜੀਵਨ ਦੀ ਪਿਆਰ-ਕਹਾਣੀ ਦੱਸਣਾ ਸੀ । ਵਾਰਿਸ ਆਦਿ ਵਾਕਰ ਇਸ ਨੂੰ ਕੋਈ ਧਾਰਮਿਕ ਸੁਪਨ-ਜਾਲ ਬਣਨ ਦਾ ਸਾਧਨ ਬਣਾਣਾ ਨਹੀਂ ਸੀ । ਪਰ ਦਮੋਦਰ ਤੋਂ ਪਿਛੋਂ ਦਾ ਕਿੱਸਾ ਕਾਵਿ ਦਮੋਦਰ ਦੀ ਹਰ ਜਿਤਨਾ ਵਸਤੂ ਭਾਵੀ ਨਹੀਂ ਰਹਿ ਸਕਿਆ । ਪੰਜਾਬ ਵਿਚ ਦੇਸੀ ਰਾਜ ਦੇ ਸਥਾਪਿਤ ਹੋ ਜਾਣ ਨਾਲ ਅਸਾਡੇ ਵਰਤਾਂਤਮਕ ਕਾਵਿ ਵਿਚ ਕੁਝ ਵਧੇਰੇ ਵਸਤੂ ਭਾਵਕਤਾ ਦੇ ਸੰਸਾਰਕਤਾ ਦੇ ਆ ਜਾਣ ਦੀ ਸੰਭਾਵਨਾ ਸੀ । ਹਾਸ਼ਿਮ ਦੀ ਰਚਨਾ ਵਿਚ ਇਹ ਗੁਣ ਹਾਲੀ ਨਹੀਂ ਆਏ, ਪਰ ਅਹਿਮਦ ਯਾਰ, ਕਾਦਿਰ ਯਾਰ ਤੇ ਸ਼ਾਹ ਮੁਹੰਮਦ ਦੀ ਰਚਨਾ ਵਿਚ ਹਨ। ਕਾਦਿਰ ਯਾਰ ਨੇ ਪੰਜਾਬੀ ਸਾਹਿਤ ਨੂੰ ਦੋ ਮਹਾਨ ਪਾਤਰ, ਹਰੀ ਸਿੰਘ ਨਲਵਾ ਤੇ ਪੂਰਨ ਭਗਤ ਦਿੱਤੇ ਹਨ | ਹਰੀ ਸਿੰਘ ਨਲਵਾ ਤੋਂ ਅਤਿਰਿਕਤ ਪੂਰਨ ਭਗਤ ਦੇ ਪਾਤਰ ਦੀ ਦਾਰਸ਼ਨਿਕ ਤੇ ਸਮਾਜਕ ਮਹੱਤਾ ਹੀਰ ਰਾਂਝੇ ਦੇ ਪਾਤਰਾਂ ਨਾਲੋਂ ਕਿਤੇ ਵਧੇਰੇ ਹੈ । ਪੂਰਨ ਭਗਤ ਅਸਾਡੇ ਸਮਾਜ ਦੀ ਇਕ ਵੱਡੀ ਅੱਧ-ਰਚੀ ਦਾ ਤਿਬੱਬ ਹੈ । ਜਿਹੜੀ ਇਸਤਰੀ ਨੂੰ, ਮਾਤਾ, ਕਾਮਣੀ ਤੇ ਪ੍ਰੇਮਿਕਾ ਤੇਹਾਂ ਰੂਪਾਂ ਵਿਚ, ਤਿਆਗਣ-ਯੋਗ ਸਮਝਦੀ ਹੈ । ਕਾਦਿਰ ਯਾਰ ਨੇ ਪੂਰਨ ਨੂੰ ਪਤਰ ਬਣਾਣ ਵਿਚ ਆਪਣੇ ਸਮਾਜ ਦੇ ਇਕ ਵਧੇਰੇ ਆਧਾਰ ਵਿਸ਼ੇ ਨੂੰ ਹਥ ਪਾਇਆ ਹੈ । | ਦਮੋਦਰ ਦਾ ਸਮਕਾਲੀ ਪੀਲੂ ਵੀ ਆਪਣੇ ਕਿੱਸੇ ਮਿਰਜ਼ਾ-ਸਾਹਿਬਾਂ ਵਿੱਚੋਂ ਇਕ ਸੁਧ, ਸੰਸਾਰਕ ਤੇ ਸਦਾਚਾਰਕ ਪੱਖ ਦਾ ਦਰਸਾਣ ਵਾਲਾ ਕਵੀ ਹੈ । ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਥਾ, ਜਿਵੇਂ ਇਹ ਪੀਲੂ ਨ ਬਿਆਨ ਕੀਤੀ ਤੇ ਉਸ ਤੋਂ ਪਿਛ ਹਾਫ਼ਿਜ਼ ਬਰਖੁਰਦਾਰ, ਆਦ, ਹੋਰ ਕਵੀਆਂ ਨੇ, ਅਸਾਡੇ ਜਾਗੀਰਦਾਰੀ ਸਮਾਜ ਵਧੇਰੇ ਪਰਤੱਖ ਤੇ ਪ੍ਰਤਿਨਿਧ ਤਸਵੀਰ ਹੈ । ਪਰ ਸ਼ੋਕ ਹੈ ਕਿ ਸੂਫ਼ੀ ਧਾਰਨਾ ਦੀ ਆਦਰਸ਼ਵਾਦੀ ਰੁਚੀਆਂ ਨੇ ਅਸਾਡੇ ਲੋਕਾਂ ਦਾ ਧਿਆਨ ਮਿਰਜ਼ਾ-ਸਾਹਿਬਾਂ ਤੋਂ ਹਟਾ ਕੇ ਵਾਰਿਸ ਸ਼ਾਹ ਅਨੁਸਾਰ ਹੀਰ ਰਾਂਝੇ ਦੇ ਆਦਰਸ਼ਕ ਪੇਮ-ਚਤਰ ਵਲ ਮੋੜ ਦਿੱਤਾ ਪਰ ਲੋਕ-ਭਾਵਨਾ ਹਾਲੇ ਵੀ ਉਸ ਭਾਂਤ ਦੀ ਆਦਰਸ਼ਕ ਨਹੀਂ । ਸਾਧਾਰਣ ਕਲੀਆਂ