ਪੰਨਾ:Alochana Magazine October 1958.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਲੀ ਹੀਰ' ਜੋ ਪਿੰਡਾਂ ਵਿਚ ਗਾਈ ਜਾਂਦੀ ਹੈ, ਕਿਸ਼ਨ ਸਿੰਘ ਆਰਿਫ਼ ਦੀ ਹੀਰ ਨਹੀਂ, ਇਕ ਵਧੇਰੇ ਸੰਸਾਰਕ ਚਿਤਰ ਪੇਸ਼ ਕਰਦੀ ਹੈ, ਜਿਸ ਦਾ ਇਕ ਛੰਦ ਇਥੇ ਕਥਨ ਕਰਨਾ ਮੈਂ ਯੋਗ ਸਮਝਦਾ ਹਾਂ : ਖੰਨੀ ਖਾਂਦੇ ਹੀਰੇ ਖੰਨੀ ਲੈ ਤੰਗਦੇ ਨੀ, ਜੇ ਤਾਂ ਹੁੰਦੇ ਆਖਣੇ ਨੀ ਤਖ਼ਤ ਹਜ਼ਾਰੇ : ਬਾਰਾਂ ਵਰੇ ਨੀ ਨਢੀਏ ਮੱਝੀਆਂ ਚਰਵਾ ਲਈਆਂ, | ਲਾ ਕੇ ਕੁੜ ਦੇ ਗਰੀਬ ਨੂੰ ਲਾਰੇ । ਖੇਤਾਂ ਵਾਲਿਆਂ ਨੇ ਖੇਤ ਨੂੰ ਸਾਂਭ ਲਏ, | ਹਟ ਕੇ ਬਹਿ ਗਏ ਨਢੀਏ ਨੀ ਲਾਵੀ ਹਾਰੇ । ਚੰਗੀ ਹੋ ਗਈ ਹੀਰੇ ਨੇੜੇ ਲੜ ਛੁਟ ਗਇਆ ਨੀ, ਨਹੀਂ ਤਾਂ ਡੋਬਾਂ, ਨਏ, ਦਿੰਦੀ ਮੰਝਧਾਰੇ । ਭਗਵਾਨ ਸਿੰਘ ਦੀ ‘ਹੀਰ ਵੀ ਭਾਵੇਂ ਆਪਣੇ ਵਿਵਰਣ ਵਿਚ ਮੁਕਬਲ, ਵਾਰਿਸ ਦੇ ਪਿਛੇ ਲਗਦੀ ਹੈ । ਭਾਵਨਾ ਵਿਚ ਉਹਨਾਂ ਨਾਲੋਂ ਵਧੇਰੇ ਲੋਕ-ਮਤੀ ਤੇ ਸੰਸਾਰਕ ਹੈ । ਇਸੇ ਤਰਾਂ ਸਦਾ ਰਾਮ ਦੀ ਸੋਹਣੀ, ਫ਼ਜ਼ਲ ਸ਼ਾਹ ਦੀ ਸੋਹਣੀ ਨਾਲੋਂ ਵਧੇਰੇ ਨੇੜੇ ਤੋਂ ਲੋਕ-ਭਾਵਾਂ ਨੂੰ ਚਿਤਰਦੀ ਹੈ । ਸ਼ਾਹ ਮੁਹੰਮਦ ਦੀ ਹਮਦਰਦੀ ਪੂਰਨ ਭਾਂਤ ਆਪਣੇ ਦੇਸ ਦੀ ਸੁਤੰਤਰਤਾ ਦੇ ਰਾਖੇ ਰਾਜ-ਵਰਗ ਨਾਲ ਨਹੀਂ। ਅਸਲ ਵਿਚ ਉਸ ਰਾਜਾ ਵਰਗ ਵਿਚ ਇਤਨੀਆਂ ਤਰੁਟੀਆਂ ਸਨ, ਕਿ ਸਾਧਾਰਣ ਮਨੁਖ ਲਈ ਉਸ ਨਾਲ ਪੂਰਣ ਹਮਦਰਦੀ ਰਖਣਾ ਅਸੰਭਵ ਸੀ । ਸ਼ਾਹ ਮੁਹੰਮਦ ਹੀ ਨਹੀਂ, ਸਾਰੇ ਪੰਜਾਬੀ ਲੋਕ ਉਸ ਰਾਜਾ-ਵਰਗ ਤੋਂ ਦੁਖੀ ਹੋ ਕੇ ਅੰਗਰੇਜ਼ ਦੀ ਗੁਲਾਮੀ ਨੂੰ ਗੁਲਾਮੀ ਸਮਝਣ ਤੋਂ ਅਸਮਰਥ ਸਨ, ਪਰ ਤਾਂ ਵੀ ਲੋਕਾਂ ਦੇ ਦਿਲਾਂ ਵਿਚ ਸੁਤੰਤਰਤਾ ਦੀ ਹੂਕ ਉਠਦੀ ਸੀ, ਤੇ ਉਹ ਆਪਣੇ ਨਾਲਾਇਕ ਰਾਜਾ-ਵਰਗ ਨੂੰ ਗਾਲਾਂ ਕਢਦੇ ਤੇ ਆਪਣੇ ਪਿਤਾਮੇ ਸੁਰਬੀਰ ਸਾਧਾਰਣ ਯੋਧਿਆਂ ਦੀ ਬਹਾਦਰੀ ਉਤੇ ਮਾਨ ਕਰਦੇ ਸਨ । ਸ਼ਾਹ ਮੁਹੰਮਦ ਨੇ ਉਹਨਾਂ ਦੇ ਇਸ ਮਾਨ ਦੇ ਆਧਾਰ ਨੂੰ ਪਰਪੱਕ ਕੀਤਾ, ਉਹਨਾਂ ਦੀ ਸੁਤੰਤਰਤਾ ਦੀ ਪੀੜ ਨੂੰ ਗੁਆਚਣ ਨਹੀਂ ਦਿਤਾ, ਉਹਨਾਂ ਦੇ ਰਿਦਿਆਂ ਦੀ ਅੱਗ ਨੂੰ ਬੁਝਣ ਨਹੀਂ ਦਿੱਤਾ । ਪਰ ੧੮੪੯ ਦੇਸ ਦੇ ਮਹਾਂ ਦੁਰਭਗ ਦਾ ਹੀ ਨਹੀਂ, ਪੰਜਾਬੀ ਸਾਹਿਤ ਤੋਂ ਸਭਿਆਚਾਰ ਦੇ ਦੁਰਭਾਗ ਦਾ ਸਾਲ ਵੀ ਸੀ । ਭਾਵੇਂ ਰਣਜੀਤ ਸਿੰਘ, ਆਦਿ, ਦੇ ਰਾਜ ਵਿਚ ਪੰਜਾਬੀ ਰਾਜ-ਭਾਸ਼ਾ ਨਹੀਂ ਸੀ ਬਣੀ, ਪੰਜਾਬੀ ਸਾਹਿਤ ਨੂੰ ਮਾਨ-ਭਰੀ ਪਦਵੀ ਮਿਲਣ ਲਗ ਗਈ ਸੀ, ਜਿਸ ਦਾ ਪਹਿਲਾ ਅਵੱਸ਼ ਕੁਝ ਸਮਾਂ ਪਾ ਕੇ ਇਸ ਦੇ ਰਾਜ-ਭਾਸ਼ਾ ਬਣਨ ਵਿਚ ਪਰਤੱਖ ਹੋਣਾ ਸੀ । ਪਰ ਇਹ ਓਦੋਂ ਨਾ 9