ਪੰਨਾ:Alochana Magazine October 1959.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਜਿਹੀਆਂ ਬਹੁਤ ਸਾਰੀਆਂ ਮਿਸਾਲੀ ਯਕਤਾ ਦੀ ਮਸਨਵੀ ’ਚੋਂ ਭਾਲੀਆਂ ਜਾ ਸਕਦੀਆਂ ਹਨ।

ਆਰਾਮ’ ਦੀ ਮਸਨਵੀ ਵਿਚ ਹੀਰ ਰਾਂਝੇ ਦਾ ਇਸ਼ਕ ਦੀ ਜ਼ਬਾਨ ਤੋਂ ਨਕਾਹ ਹੋ ਜਾਣ ਅਤੇ ਪੰਜਾਂ ਪੀਰਾਂ ਦੀ ਕਰਾਮਾਤ ਦੀ ਕਾਰਗੁਜ਼ਾਰੀ ਸਾਰੇ ਕਿੱਸੇ ਉਤੇ ਛਾਈ ਹੋਈ ਹੈ। ਅਖੀਰ ਵਿਚ ਇਕ ਹਾਜੀ ਦਾ ਅਜੀਬ ਕਿੱਸਾ ਦਰਜ ਕੀਤਾ ਹੈ। ਉਹ ਹਾਜੀ ਜਹਾਜ਼ ਡੁਬ ਜਾਣ ਤੇ ਇਕ ਤਖ਼ਤੇ ਨਾਲ, ਚੰਬੜ ਕੇ ਕੰਢੇ ਆ ਲਗਦਾ ਹੈ। ਸਾਹਮਣੇ ਇਕ ਮਹਿਲ ਸੀ ਜਿਸ ਵਿਚ ਪਰੀਆਂ ਵਰਗੀ ਇਕ ਔਰਤ ਬੈਠੀ ਸੀ। ਉਸ ਔਰਤ ਅਤੇ ਉਸ ਦੇ ਪਤੀ ਤੇ ਉਸ ਹਾਜੀ ਨੂੰ ਖੀਰ ਖਵਾਈ, ਤੇ ਬੜਾ ਆਦਰਸਤਿਕਾਰ ਕੀਤਾ। ਹਾਜੀ ਜਦੋਂ ਵਿਦਾ ਹੋਣ ਲੱਗਾ ਤਾਂ ਮਨੁੱਖ ਨੇ ਕਹਿਆ "ਅਖਾਂ ਬੰਦ ਕਰ’ ਮੁੜ ਉਸ ਅੱਖ ਖੋਲੀ ਤਾਂ ਉਹ ਪੰਜਾਬ ਵਿਚ ਸੀ। ਇਹ ਦੋਵੇਂ ਪਤੀ-ਪਤਨੀ, ਹੀਰ ਤੇ ਰਾਂਝਾ ਸਨ। ਮਸਨਵੀ ਵਿਚ ਕਈ ਪ੍ਰਸੰਗਾਂ ਵਿਚ ਸ਼ਾਇਰੀ ਦੇ ਬੜੇ ਸੁੰਦਰ ਨਮੂਨੇ ਮਿਲਦੇ ਹਨ |

ਕਨਈਆ ਲਾਲ ਹੁੰਦੀ ਦੀ ਮਸਨਵੀ ਨਿਗਾਰੀ ਨਮਾਨਾਂ ਵਾਰਿਸ ਸ਼ਾਹ ਦੀ ਹੀਰ · ਅਰ ਪੰਜਾਬ ਦੇ ਮਕਬੂਲ ਕਹਾਣੀ ਦਾ ਹੀ ਚਰਬਾ ਉਤਾਰਿਆ ਹੋਇਆ ਹੈ। ਹਿੰਦੀ ਨੇ ਇਸ ਵਿਚ ਹੀਰ ਵਾਰਿਸ ਵਾਂਗੂ ਅਰ ਫਾਰਸੀ ਦੇ ਹੋਰ ਸਭ ਕਿੱਸਿਆਂ ਦੇ ਉਲਟ ਸਹਿਤੀ ਅਪਣੇ ਪ੍ਰੇਮੀ ਮੁਰਾਦ ਨਾਲ ਘਰੋਂ ਨਸਦੀ ਦਿਖਾਈ ਗਈ ਹੈ।

ਆਲੋਚਕਾਂ ਦਾ ਮਤ ਹੈ ਕਿ ਸਿੰਧ ਵਿਚ ਹੀਰ ਦੀ ਪੇਮ-ਕਹਾਣੀ ਦੀ ਮਕਬੂਲੀਅਤ ਦਾ ਮੁੱਢ ਬੱਝਾ ਹੈ "ਯਕਤਾ' ਦੀ ਮਸਨਵੀ ਨਾਲ ਯਕਤਾ ਦੀ ਮਸਨਵੀ "ਤਾਲਪੁਰਾ ਦੇ ਰਾਜ-ਕਾਲ ਵਿਚ ਸਿੰਧ ਵਿਚ ਪਹੁੰਚੀ ਤੇ ਸ਼ਾਇਰੀ ਵਿਚ ਇਸ ਨੂੰ ਨਜ਼ਮ ਕਰਣ ਦਾ ਸ਼ੌਕ ਪੈਦਾ ਹੋਇਆ। ਕੁਝ ਚਿਰ ਪਹਿਲੇ ਇਕ ਵਿਅਕਤੀ ਮੁਨਸ਼ੀ ਸੇਵਕ ਰਾਮ ਅਤਾਰਦ ਨੇ ਇਸ ਕਿੱਸੇ ਨੂੰ ਮੁਹੱਬਤ ਨਾਮ ਨਾਉਂ ਨਾਲ ਪੇਸ਼ ਕਰਣ ਦਾ ਅਸਫ਼ਲ ਯਤਨ ਕੀਤਾ ਸੀ। ਤਲਪੁਰਾਂ ਦੇ ਰਾਜ ਤੋਂ ਤਿੰਨ ਸਾਲ ਮਗਰੋਂ, ਫ਼ਕੀਰ ਕਾਦਰ ਬਖਸ਼ ਬੇਦਿਲ ਨੇ ਇਸ ਕਹਾਣੀ ਨੂੰ ਇਕ ਲੰਮੇ ‘ਕਿਆਂ ਦੀ ਸ਼ਕਲ ਵਿਚ ਨਜ਼ਮ ਕੀਤਾ ਪਰ ਇਸ ਨੂੰ ਵੀ ਕੋਈ ਖਾਸ ਮਕਬਲੀਅਤ ਨਹੀਂ ਪ੍ਰਾਪਤ ਹੋਈ। ਅਸਲ ਵਿਚ ਇਸ ਕਿੱਸੇ ਨੂੰ ਠੋਸ ਸਾਹਿਤਕ ਪੱਧਰ ਤੇ ਲੈ ਜਾਣ ਦੀਆਂ ਕੋਸ਼ਿਸ਼ਾਂ


  • ਡਾਕਟਰ ਮੋਹਨ ਸਿੰਘ ਦੀਵਾਨਾ ਲਿਖਦੇ ਹਨ ਕਿ ਮਿਸ ਡੀ ਮੈਲੋ (Miss D Mello). ਜਿਸ ਨੇ ਹੀਰ ਅੰਗ੍ਰੇਜ਼ੀ ਵਿਚ ਲਿਖੀ ਹੈ-ਇਕ ਅਰਬੀ ਹਥ-ਲਿਖਤ ਵਲ ਇਸ਼ਾਰਾ ਕੀਤਾ ਹੈ ਜਿਸ ਵਿਚ ਹੀਰ ਦੀ ਕਹਾਣੀ ਹੀਰ ਦੀ ਜ਼ਬਾਨੀ ਦਸੀ ਹੈ। ਉਸ ਅਨੁਸਾਰ ਹੀਰ-ਰਾਂਝਾ ਦੋਵੇਂ ਓਧਲ ਕੇ ਮੱਕਾ ਸ਼ਰੀਫ ਚਲੇ ਗਏ ਤੇ ਹੀਰ ਨੇ ਆਪਣੀ ਕਹਾਣੀ ਮੌਕੇ ਵਿਚ ਕਿਸੇ ਨੂੰ ਸੁਣਾਈ ਸੀ। ਦਮੋਦਰ ਨੇ ਵੀ ਕੁਝ ਇਜੇਹਾ ਹੀ ਹਾਲ ਦਿੱਤਾ ਹੈ।