ਪੰਨਾ:Alochana Magazine October 1959.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਸਨਵੀ ਦੇ ਰੂਪ ਵਿਚ ਹੀ ਕਾਮਯਾਬ ਹੋਈਆਂ। ਇਸ ਦਾ ਇਕ ਵੱਡਾ ਕਾਰਣ ਸਿੰਧ ਦੇ ਹਾਕਮਾਂ ਦੀ ਜ਼ਾਤੀ ਦਿਲਚਸਪੀ ਅਰ ਪ੍ਰੋਤਸਾਹਨ ਦੀ ਪ੍ਰਵਿਤੀ ਵੀ ਸੀ। ਸ਼ਾਹੀ ਫ਼ਰਮਾਇਸ਼ ਤੇ ਮੀਰ ਅਜ਼ੀਮੁੱਦੀਨ ਨੇ ਪਹਿਲੀ ਵਾਰ ਇਸ ਕਿੱਸੇ ਨੂੰ ਸ਼ਇਰੀ ਦਾ ਰੂਪ ਦਿੱਤਾ। ਇਸ ਤੋਂ ਪਿਛੋਂ ਜ਼ਿਆਉੱਦੀਨ ਜ਼ਿ ਆ ਨੇ ਆਪਣੇ ਤੌਰ ਤੇ ਇਕ ਮਸਨਵੀ ਲਿਖੀ; ਆਜ਼ਾਦ ਅਰ ਲਗਾਰੀ ਦੇ ਹੋਰ ਸ਼ਾਇਰ ਸਨ ਜਿਨਾਂ ਨੇ ਇਸ ਕਹਾਣੀ ਨੂੰ ਨਜ਼ਮ ਕੀਤਾ। ਇਸ ਤਰ੍ਹਾਂ ਦੀਵੇ ਨਾਲ ਦੀਵਾ ਬਲਦਾ ਰਹਿਆ ਤੇ ਪੂਰੀ ਚਮਕ ਨਾਲ ਬਲਿਆ | ਇਹ ਚਾਰੇ ਮਸਨਵੀਆਂ ਇਸੇ ਦੀ ਲੋਅ ਨੂੰ ਤੇਜ਼ ਕਰਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਵਿਚ ਵੀ ਕਈ ਹਿੱਸੇ ਹੋਰਨਾਂ ਨਾਲੋਂ ਭਿੰਨ ਹਨ, ਪਰ ਘਟਨਾਵਾਂ ਦੀ ਲੜੀ ਇਕੋ ਜਿਹੀ ਹੈ। ਰੂਹਾਨੀ ਇਸ਼ਕ ਅਤੇ ਪੀਰੀ ਕਰਾਮਾਤ ਦੀ ਛਾਪ ਇਨ੍ਹਾਂ ਉਡੇ ਬੜੀ ਡੂੰਘੀ ਹੈ।

ਅਜ਼ੀਮ ਉੱਦੀਨ ਅਜ਼ੀਮ ਨੇ ਕਈ ਤੁਕਾਂ ਜਾਂ ਪੂਰੇ ਸ਼ੇਅਰ ਯਕਤਾ ਦੀ ਮਸਨਵੀ ਤੋਂ ਲੈ ਲਏ ਹਨ; ਪਰ ਉਸ ਦਾ ਢੰਗ, ਸ਼ੈਲੀ ਅਰ ਸੁਝ ਯਕਤਾ ਕੋਲੋਂ ਬਿਲਕੁਲ ਅਲੱਗ ਜਾਪਦੀ ਹੈ। ਯਕਤਾ ਦੀ ਸ਼ੈਲੀ ਵਿਚ ਭਾਰੀਪਣਾ ਅਰ ਰਫ਼ਤਾਰ ਸੁਸਤ ਹੈ ਤੇ ਅਜ਼ੀਮ ਦੀ ਮਸਨਵੀ ਵਿਚ ਬੜਾ ਖੂ ਵਾਹ, ਸਫ਼ਾਈ ਲੋਚ, ਘੁਲਾਵਟ ਅਰ ਕਿਸੇ ਦੀ ਰਫ਼ਤਾਚ ਵਿਚ ਤੇਜ਼ੀ ਹੈ। ਇੰਝ ਜਾਪਦਾ ਹੈ ਕਿ ਅਜ਼ੀਮ ਦੀ ਮਸਨਵੀਂ ਹੋਰਨਾਂ ਸਭ ਸ਼ਾਇਰਾਂ ਨਾਲੋਂ ਉੱਚੀ ਪੱਧਰ ਤੇ ਹੈ। ਅਜ਼ੀਮ ਨੂੰ ਫ਼ਾਰਸੀ ਭਾਸ਼ਾ ਤੇ ਵੀ ਪੂਰਾ ਅਧਿਕਾਰ ਹੈ ਅਤੇ ਉਸ ਦੀ ਮਸਨਵੀ ਵਿਚ ਦਿਲਕਸ਼ ਤੁਕਾਂ ਅਰ, ਆਲਿਮਾਨਾ ਨੁਕਤੇ ਬੜੀ ਕਾਫ਼ੀ ਤਾਦਾਦ ਵਿਚ ਮਿਲਦੇ ਹਨ।

ਜਰਸਮ ਮਨ ਨ ਈਨ-ਏ-ਆਂਦਾਰਮ, ਮਨ ਹਮੀਂ ਦਿਲ ਹਮੀ ਜ਼ਬਾਂ ਦਾਰਮ
ਦੇਰ ਰਹੇ ਤੋ ਨ ਦਸਤ-ਓ-ਪਾ ਦਾਰਮ, ਊ ਜਰਸ ਮਨ ਹਮੀਂ ਸਦਾ ਦਾਰਮ
ਦਰ ਰਹਤ ਮੰਜ਼ਿਲੇ ਜਰਸ ਦਾਰਮ, ਕਿ ਬਜੁਜ਼ ਨਾਲਾ ਦਸਤਰਸ ਦਾਰਮ
ਜਰਸੇ ਕਾਰਵਾਨੇ ਵਾਦੀ-ਏ ਸ਼ੋਕ, ਕਿ ਕੁਨਦ ਹਰ ਨਫ਼ਸ ਮੁਦੀ-ਏ ਸ਼ੌਕ

ਜ਼ਬਾਨ ਅਰ ਬਿਆਨ ਉਤੇ ਉਸ ਦੀ ਕੁਦਰਤ ਨੇ ਸ਼ੇਅਰਾਂ ਵਿਚ ਬੜੀ ਢੁਕਵੀਂ ਅਭਿਵਿਅਕਤੀ ਦਾ ਰੂਪ ਲਇਆ ਹੈ, ਵਾਰਿਸ ਸ਼ਾਹ ਵਾਂਗੂੰ ਅਜ਼ੀਮ ਦੀ ਸ਼ਾਇਰੀ ਵਿਚ ਉਸ ਦਾ ਆਪਣਾ ਵਲਵਲਾ ਹੈ। ਉਸ ਨੂੰ ਅਰ ਉਸ ਦੀ ਸ਼ਾਇਰੀ ਨੂੰ ਉੱਚਾ ਤੇ ਵਧੇਰੇ ਜ਼ੋਰਦਾਰ ਤੇ ਆਕਰਸ਼ਕ ਬਣਾਉਂਦਾ ਹੈ। ਇਕ ਵੱਡੀ ਗੱਲ ਹੋਰ ਹੈ ਕਿ ਅਜ਼ੀਮ ਨੇ ਇਸ਼ਕ ਦੇ ਆਪਣੇ ਤਸੱਵਰ ਨੂੰ ਬੜੇ ਠੋਸ ਸ਼ਬਦਾਂ ਨੂੰ ਪੂਰੇ ਵਿਸਤਾਰ ਨਾਲ, ਬਿਆਨ ਕੇ, ਉਸ ਨੂੰ ਸਾਰੀ ਕਹਾਣੀ ਉਤੇ ਖਿਲਾਰ ਦਿਤਾ ਹੈ।

ਜ਼ਿਆ ਦੀ ਮਸਨਵੀ ਇਸ ਤੋਂ ਨੀਵੇਂ ਦਰਜੇ ਦੀ ਹੈ। ਵਲੀ ਨੇ ਵੀ ਆਪਣੀ ਮਸਨਵੀ ਵਿਚ ਕਾਫ਼ੀ ਜ਼ੋਰ ਲਗਾਇਆ ਹੈ ਪਰ ਉਹ ਕੋਈ ਵਿਸ਼ੇਸ਼ ਥਾਂ ਨਹੀਂ ਬਣਾ ਸਕਿਆ। ਬੇਦਿਲ ਨੇ ਆਪਣੇ ਕਿਤੇ ਵਿਚ ਕੇਵਲ ਘਟਨਵਾਂ ਹੀ

૧૧