ਪੰਨਾ:Alochana Magazine October 1959.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਿਆਨ ਕੀਤੀਆਂ ਹਨ। ਇਸ ਲਈ ਉਸ ਨੂੰ ਵੀ ਕਲਾ-ਪੱਖ ਤੋਂ ਉੱਚੀ ਪੱਧਰ ਤੇ ਨਹੀਂ ਕਹਿਆ ਜਾ ਸਕਦਾ।

ਫ਼ਾਰਸੀ ਵਿਚ ਲਿਖੀਆਂ ਹੀਰ ਰਾਂਝੇ ਦੀ ਮਸਨਵੀਆਂ ਦੀ ਸੂਚੀ ਅਧੂਰੀ ਰਹਿ ਜਾਵੇਗੀ ਜੋ ਅਸੀਂ ਇਕ ਹੋਰ ਹਥ-ਲਿਖਤ ਦਾ ਉਲੇਖ ਨਾ ਕਰਾਂਗੇ! ਕਾਜ਼ੀ ਯੂਸਫ਼ ਹੁਸੈਨ ਸਦੀਕੀ ਦਾ ਵਿਚਾਰ ਹੈ ਕਿ (Asiatic Society Bengal) ਦੀ ਲਾਇਬ੍ਰੇਰੀ ਵਿਚ ਇਕ ਅਧੂਰੀ ਮਸਨਵੀ ਮੌਜੂਦ ਹੈ ਜੋ ਕਿਸੇ ਫ਼ਿਦਾਈ ਜਾਂ ਸਾਕੀ ਸ਼ਇਰ ਦੀ ਲਿਖੀ ਹੋਈ ਹੈ। ਇਸੇ ਤਰਾਂ ਮਕਬੂਲ ਅਹਿਮਦ ਮੌਲਵੀ ਪੁਤਰ ਮੌਲਵੀ ਕੁਦਰਤ ਅਹਿਮਦ ਫ਼ਾਰੂਕੀ ਗੋਪਾਮੋਈ ਨੇ ਵੀ ਇਸ ਪੇਖ-ਕਹਾਣੀ ਦਾ ਕੁਝ ਹਿੱਸਾ ਫ਼ਾਰਸੀ ਵਿਚ ਨਜ਼ਮ ਕੀਤਾ ਹੈ। ਇਸ ਸ਼ਾਇਰ ਨੇ ਉਰਦੂ ਨਸਰ ਵਿਚ ਵੀ ਹੀਰ ਰਾਂਝੇ ਦਾ ਕਿੱਸਾ ਲਿਖਿਆ ਹੈ।

ਉਪਰੋਕਤ ਫ਼ਾਰਸੀ ਮਸਨਵੀਆਂ ਵਿਚ ਕਈ ਵਿਸ਼ੇਸ਼ਤਾਵਾਂ ਸਾਂਝੀਆਂ ਵੀ ਹਨ। ਇਨ੍ਹਾਂ ਮਸਨਵੀਆਂ ਦਾ ਸਿਲਸਿਲ ਈਰਾਨੀ ਫ਼ਾਰ ਸੀ ਸ਼ਾਇਰਾਂ ‘ਨਿਜ਼ਾਮੀ’ ਅਮੀਰ ਖੁਸਰੋ, ਅਤੇ ਜਾਮੀ ਨਾਲ ਜਾ ਰਲਦਾ ਹੈ | ਕਈ ਮਸਨਵੀਆਂ ਵਿਚ ਤਾਂ ਬਾਰ ਬਾਰ (ਨਿਜ਼ਾਮੀ ਦੀ ਤਰ੍ਹਾਂ ਸਾਕੀ ਨੂੰ ਯਾਦ ਕੀਤਾ ਗਇਆ ਹੈ। ਕਈ ਮਸਨਵੀਆਂ ਕਿਸੇ ਕਹਾਣੀ ਸੁਣਾਉਣ ਵਾਲੇ ਦੇ ਬਿਆਨ ਦੇ ਆਧਾਰ ਤੇ ਜਾਂ ਫਰਮਾਇਸ਼ ਉਤੇ ਲਿਖੀਆਂ ਗਈਆਂ ਹਨ | ਸਥਾਨਕ ਸ਼ਬਦ ਇਨ੍ਹਾਂ ਵਿਚ ਬੜੀ ਸੰਖਿਆ ਵਿਚ ਵਰਤੇ ਮਿਲਦੇ ਹਨ। ਭਾਸ਼ਾ ਵਿਚ ਵੀ ਪ੍ਰਸੰਗ ਅਨੁਸਾਰ ਬੜੀ ਖੁਲ ਵਰਤੀ ਗਈ ਹੈ। ਪਰੰਤੂ ਇਨ੍ਹਾਂ ਨੂੰ ਅਸੀਂ ਮਸਨਵੀਆਂ ਦੇ ਦੋਸ਼ ਨਹੀਂ ਕਹਿ ਸਕਦੇ। ਇਹ ਚੀਜ਼ਾਂ ਇਨਾਂ ਮਸਨਵੀਆਂ ਵਿਚ ਸਥਾਨਕ ਰੰਗ ਪੈਦਾ ਕਰਨ ਵਾਸਤੇ ਜ਼ਰੂਰੀ ਸੀ। ਪਰ ਇਹ ਵਿਸ਼ੇਸ਼ਤਾਵਾਂ ਇਨਾਂ ਨੂੰ ਈਰਾਨ ਦੀ ਪ੍ਰਾਚੀਨ ਕਲਾਸੀਕੀ ਸ਼ਾਇਰੀ ਤੋਂ ਨਿਖੇੜਦੀਆਂ ਹਨ | ਈਰਾਨ ਦੇ ਮੁਕਾਬਲੇ ਵਿਚ ਇਹ ਪੰਜਾਬ ਅਤੇ ਸਿੰਧ ਦਾ ਸਾਂਝਾ ਸਾਹਿਤਕ ਅਤੇ ਸਾਂਸਕ੍ਰਿਤਿਕ ਵਿਰਸਾ ਹੈ।

ਵਾਰਿਸ ਦੀ ਹੀਰ ਇਨ੍ਹਾਂ ਮਸਨਵੀਆਂ ਦਾ ਵੱਖ-ਵੱਖ ਉਸ ਨਾਲ ਮੁਕਾਬਲਾ ਬੜਾ ਦਿਲਚਸਪ ਅਧਿਐਨ ਦਾ ਵਿਸ਼ੇ ਹੈ। ਇਨ੍ਹਾਂ ਵਿਚ ਉਹੋ ਫ਼ਰਕ ਹੈ ਜੋ ਪੰਜਾਬੀ ਵਿਚ ਲਿਖੀਆਂ ਹੀਰਾਂ ਵਿਚ ਵੀ ਮਿਲਦਾ ਹੈ। ੧੨