ਪੰਨਾ:Alochana Magazine October 1959.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਦੇ ਉਲਟ ਸਾਹਿਤ ਦੇ ਦੂਜੇ ਰੂਪਾਂ ਦਾ ਸਿਹਤਮੰਦ ਵਿਕਾਸ ਚੰਗੀ ਤੇ ਨਰੋਈ ਆਲੋਚਨਾ ਤੇ ਨਿਰਭਰ ਹੈ । ਜੇ ਇਹ ਕਹਿ ਲਇਆ ਜਾਵੇ ਕਿ ਆਲੋਚਨਾ ਸਾਹਿਤ ਦੇ ਦਜੇ ਰੂਪਾਂ ਦੀ ਪਥ-ਪ੍ਰਦਰਸ਼ਕ ਹੈ ਤਾਂ ਅਢੁਕਵਾਂ ਨਹੀਂ ਹੋਵੇਗਾ | ਅਰੋਗ ਆਲੋਚਨਾ ਸਾਹਿਤਕਾਰ ਨੂੰ ਉਹਦੀਆਂ ਤਰੁਟੀਆਂ ਤੋਂ ਜਾਣੂ ਕਰਾਂਦੀ ਹੈ ; ਉਹਦੀ ਕਲਾ ਤੇ 3 ਕਲਾ ਸੰਬੰਧੀ ਉਹਦੇ ਦਿਸ਼ਟੀਕੋਣਾਂ ਦਾ ਵਿਸ਼ਲੇਸ਼ਣ ਕਰਦੀ ਹੈ ; ਉਸਨੂੰ ਨਵੀਆਂ ਰਾਹਾਂ ਦਾ ਸੁਝਾ ਦੇਂਦੀ ਹੈ ; ਉਸ ਨੂੰ ਲੋਕ-ਹਿਤਾਂ ਤੋਂ ਪਰੇ ਨਹੀਂ ਜਾਣ ਦੇਦੀ : ਅਤੇ ਸਭ ਤੋਂ ਵਧ, ਉਸ ਨੂੰ ਰਚਨਾ ਕਰਨ ਲਈ ਪ੍ਰੇਰਣਾ ਦੇਂਦੀ ਹੈ । ਦਿਆਨਤਦਾਰ ਆਲੋਚਨਾ ਸਾਹਿਤ ਨੂੰ ਨਿਖਾਰਦੀ ਹੈ, ਸ਼ੁਧ ਅਤੇ ਨਿੱਗਰ ਰੂਪ ਦੇਂਦੀ ਹੈ, ਬਿਲ ਅਪੱਕ ਲਿਖਤਾਂ ਨੂੰ ਰਚਦੀ ਅਤੇ ਉਸਾਰੂ ਤੇ ਅਗਰ ਗਾਮੀ ਸਾਹਿਤ ਨੂੰ ਪ੍ਰਚਾਰਦੀ ਹੈ । ਸੁਚੱਜੀ ਸਮਾਲੋਚਨਾ ਸਾਹਿਤ ਨੂੰ ਪ੍ਰਤਿਗਾਮੀ ਰੂਚੀਆਂ ਤੋਂ ਬਚਾਂਦੀ ਹੈ, ਗਲਤ ਮਨੋ-ਵਿਚਾਰਾਂ ਦਾ ਖੰਡਨ ਕਰਦੀ ਹੈ, ਲੋਕ-ਮਨਾਂ ਵਿਚ ਸਾਹਿਤ ਪੜ੍ਹਨ ਦੀਆਂ ਰੁਚੀਆਂ ਚਿਤ ਕਰਦੀ ਹੈ । ਸਿਆਣਾ ਆਲੋਚਕ ਪਾਠਕ ਤੇ ਸਾਹਿਤਕਾਰ ਵਿਚਾਲੇ ਇਕ ਕੀ ਹੈ : ਉਹ ਪਾਠਕ ਲਈ ਸਾਹਿਤਕਾਰ ਦੀ ਕਿਰਤ ਦੀ ਵਿਆਖਿਆ ਕਰਦਾ ਹੈ : ਉਸ ਵਿਚਲੇ ਗੁਝੇ ਭਾਵਾਂ ਨੂੰ ਪ੍ਰਗਟਾਉਂਦਾ ਹੈ ; ਉਸ ਦੇ ਸੋਮਿਆਂ ਦੀ ਖੋਜ ਕਰਦਾ a , ਉਹ ਪਾਠਕ ਨੂੰ ਲਿਖਾਰੀ ਦੀ ਉਸ ਮਾਨਸਿਕ ਅਵਸਥਾ ਤੋਂ ਝਾਤੀ ਪਵਾਂਦਾ ਹੈ । ਜਿਸ ਵਿਚ ਉਸ ਨੇ ਉਹ ਰਚਨ ਕੀਤੀ ਹੁੰਦੀ ਹੈ । ਇਵੇਂ ਉਹ ਪਾਠਕ ਤੇ ਸਾਹਿਤਕਾਰ ਨੂੰ ਇਕ ਦੂਜੇ ਦੇ ਅਤਿਅੰਤ ਨੇੜੇ ਲੈ ਆਂਦਾ ਹੈ । ਕਾਮਯਾਬ ਆਲੋਚਕ ਆਪਣੇ ਵg-ਸਾਰ ਦਾ ਉਸ ਦੇ ਰਚਨ-ਕਾਲ ਸਮੇਂ ਵਿਆਪਕ ਸਾਮਾਜਿਕ ਸਥਿਤੀਆਂ ਨਾਲ ਨਾਤਾ ਜੋੜਦਾ ਹੈ; ਉਸ ਨੂੰ ਉਸ ਦੇ ਕਰਤਾ ਦੀਆਂ ਹੋਰ ਰਚਨਾਵਾਂ ਨਾਲ , ਤੇ ਉਸ ਸਮੇਂ ਦੇ ਦੂਜੇ ਸਾਹਿਤਕਾਰਾਂ ਦੀਆਂ ਕਿਰਤਾਂ ਨਾਲ ਵੀ, ਤੁਲਨਾਉਂਦਾ ਹੈ; ਸਾਹਿਤ ਨੂੰ ਉਸ ਦੀਆਂ ਨਵੀਆਂ ਚੋਣਾਂ ਦਾ ਜਾਇਜ਼ਾ ਲੈਂਦਾ ਹੈ; ਉਸ ਕਾਲ-ਵਿਸ਼ੇਸ਼ ਦੀਆਂ ਸਾਹਿਤ ਵਨਾਵਾਂ ਨੂੰ ਵਾਚਦਾ ਹੈ । ਅਤੇ ਇਸ ਤਰਾਂ ਸਾਹਿਤ ਦੇ ਇਤਿਹਾਸ ਵਿੱਚ ਦਾ" ਕਿਰਤ ਦੀ ਥਾਂ ਨਿਯਤ ਕਰਦਾ ਹੈ । ਸਮੁਚੇ ਤੌਰ ਤੇ ਸਾਹਲੋਚਨਾ ਦਾ ਮਨੋਰਥ ਤਿੰਨ-ਪੱਖੀ ਹੈ । ਇਕ ਪਾਮ ਤਾਂ ਇਹ ਰਚਨਾਵਾਂ ਦਾ ਸਾਹਿਤਕ ਮੁਲ ਪਾਂਦੀ ਹੈ, ਦੂਜੇ ਪਾਸੇ ਪਾਠਕਾਂ ਦੇ ਮਨਾਂ I ਸਾਹਿਤਕ-ਸੂਝ ਅਤੇ ਨਰੋਏ ਸਾਹਿਤ ਦਾ ਸਵਾਦ ਉਪਜਾਂਦੀ ਹੈ ਅਤੇ ਤੀਜੇ ੫ ਲੇਖਕ ਅਥਵਾ ਕਲਾਕਾਰ ਨੂੰ ਵੀ ਲੋੜੀਦੀ ਅਗਵਾਈ ਦੇਦੀ ਹੈ । ਸਾਹਿਤਾਲ ਸਾਹਿਤ ਦੀ ਉਪਜ ਨੂੰ ਬੇ-ਮੁਹਾਰਾ ਨਹੀਂ ਹੋਣ ਦੇ ਦੀ: ਸਾਹਿਤ ਦੇ ਹੋਰ ਰੂਪਾ ਬਣਤਰ ਦੇ ਨਿਯਮ ਘੜਦੀ ਹੈ; ਵਿਆਪਕ ਵਿਚਾਰਧਾਰਾਵਾਂ ਦਾ ਵਿਸ਼ਲੇਸ਼ਣ ਲੇਖਕ ਨੂੰ ਜੀਵਨ ਬਾਰੇ ਆਪਣਾ ਨਿਸ਼ਚਿਤ ਦਿਸ਼ਟੀਕੋਣ ਬਨਾਣ ਵਿਚ ਹੁੰਦੀ ਹੈ । ਸਾਹਿਤਾਲੋਚਨਾ ਦੀ ਹੋਂਦ ਸਾਹਿਤਕਾਰ ਨੂੰ ਘਟੀਆਂ ਦੇ ਵਿਸ਼ਲੇਸ਼ਣ ਕਰਕ ਇਕ ਬਨਣ ਵਿੱਚ ਸਹਾਈ ਨੂੰ ਘਟੀਆ ਰਚਨਾ ਕਰਨ ੧੮