ਪੰਨਾ:Alochana Magazine October 1959.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਹੋੜਦੀ ਹੈ, ਉਨਤੀ-ਮਾਰਗ ਤੇ ਉਸਨੂੰ ਅਗੇ ਵਧਣ ਵਿਚ ਸਾਬ ਦੇਦੀ ਹੈ । (੨) | ਸਮੇਂ ਦੀ ਤੋਰ ਦੇ ਨਾਲ ਨਾਲ ਸਮਾਲੋਚਨਾ ਦੀ ਤਕਨੀਕ ਵਿਚ ਵੀ ਢੇਰ ਵਿਕਾਸ ਹੋਇਆ ਹੈ । ਸਾਹਿਤ ਦੇ ਇਸ ਰੂਪ ਬਾਰੇ ਕਈ ਨਵੇਂ ਦ੍ਰਿਸ਼ਟੀਕੋਣ ਨੇ ਜਨਮ ਲਇਆ ਹੈ |_ਆਲੋਚਨ ਨੇ ਨਵੀਆਂ ਪਰਖ ਕਸਵਟੀਆਂ ਘੜੀਆਂ ਹਨ ਅਤੇ ਸਾਹਿਤਾਲੋਚਨਾ ਦੇ ਕਈ ਮਤ ਹੋਂਦ ਵਿਚ ਆ ਗਏ ਹਨ । ਪ੍ਰਮੁਖ ਤੌਰ ਤੇ ਸਹਿਤਾਲੋਚਨਾ ਦੋ ਪ੍ਰਕਾਰ ਦੀ ਹੈ : (ੳ) ਰੁਮਾਂਚਕ ਅਤੇ (ਅ) ਵਿਗਿਆਨਕ । ਇਹਨਾਂ ਤੋਂ ਛੁਟ ਆਲੋਚਨਾ ਦੀਆਂ ਹੋਰ ਵੀ ਕਈ ਕਿਸਮਾਂ ਹਨ, ਪਰ ਉਹ ਅਸਲ ਵਿਚ ਉਪਰੋਕਤ ਦੋਹਾਂ ਉਤੇ ਹੀ ਅਧਾਰਿਤ ਹਨ । ਰੁਮਾਂਚਕ ਅਲੋਚਨਾ ਦਾ ਆਧਾਰ ਆਲੋਚਕ ਦੇ ਨਿਜੀ ਸਵਾਦ ਤੇ ਉਹਦੀਆਂ ਵਿਅਕਤਿਗਤ ਰੁਚੀਆਂ ਹਨ | ਅਜਿਹੀ ਆਲੋਚਨਾ ਅਨੁਸਾਰ ਕਿਸੇ ਰਚਨਾ ਦੀ ਕੀਮਤ ਉਸ ਪ੍ਰਭਾਵ ਨੂੰ ਮੁਖ ਰਖ ਕੇ ਪਾਈ ਜਾਂਦੀ ਹੈ, ਜਿਹੜਾ ਉਹ ਰਚਨਾ ਆਲੋਚਕ, ਦੇ ਮਨ ਉਤੇ ਉਤਪਨ ਕਰਦੀ ਹੈ । ਅਮਰੀਕਨ ਆਲੋਚਕ ਐਡਵਿਲ ਪਰਸੀ ਵਿਪਲ (Edwin Percy Whipple) ਦੇ ਕਥਨ ਅਨੁਸਾਰ ‘ਬਹੁਤ ਹਾਲਤਾਂ ਵਿਚ ਆਲੋਚਨਾ ਆਲੋਚਕ ਦੀ ਆਤਮਾ ਦੀ ਸਾਹਿਤਕਾਰ ਦੀ ਆਤਮਾ ਨਾਲ ਟੇਕਰ ਵਿਚੋਂ ਉਗਮਦੀ ਹੈ ।’’ ਰੁਮਾਂਚਕ ਅਲੋਚਨ ਦਾ ਮੋਢੀ ਤੀਸਰ ਸ਼ਤਾਬਦੀ ਈਸਵੀ ਵਿਚ ਯੂਨਾਨ ਵਿਚ ਹੋਇਆ ਵਿਦਵਾਨ ਲੰਜਾਈਨਸ (Longinus) ਹੈ । ਉਸਦੇ ਵਿਚਾਰ ਅਨੁਸਾਰ ਕਿਸੇ ਸਾਹਿਤਕਕਿਰਤ ਦਾ ਮੁਲ ਉਸ ਦੇ ਪਾਠਕ ਜਾਂ ਸਰੋਤੇ ਦੇ ਮਨ ਤੇ ਪਏ ਪ੍ਰਭਾਵ ਹਨ । ਜੇ ਉਹ ਕਿਰਤ ਵਲਵਲੇ ਦੇ ਵੇਗ, ਭਾਵਾਂ ਦੀ ਸੂਖਮਤਾ ਅਤੇ ਸੁਹਜ-ਸਿਖਰ ਦਵਾਰਾ ਪਾਠਕ ਜਾਂ ਸਰੋਤੇ ਦੀ ਅੰਤਰ-ਆਤਮਾ ਨੇ ਹਲੂਣ ਕੇ, ਉਸ ਨੂੰ ਧਰਤੀ ਤੋਂ ਉਚਾ ਚੁਕ, ਭਾਵਾਂ ਦੇ ਮੰਡਲ ਵਿਚ ਅਨੰਦ-ਆਵੇਸ਼ ਦੀ ਅਵਸਥਾ ਵਿਚ ਲੈ ਜਾਵੇ ਤਾਂ ਉਹ ਇਕ ਵਧੀਆਂ ਚੀਜ਼ ਹੈ । ਆਲੋਚਨਾ ਦਾ ਇਹ ਮਤ ਇਕ ਦੀਰਘ ਕਾਲ ਤਕ · ਬੜਾ ਹਰਮਨਪਿਆਰਾ ਰਹਿਆ ਹੈ । ਜਾਈਨਸ ਤੇ ਵਿਪੁਲ • ਤੋਂ ਛੂਟ ਅਮਰੀਕਨ ਆਲੋਚਕ ਮੈਕਨ, ਅੰਗੇਜ਼ ਚਿੰਤਕ ਐਂਡਰਿਉ ਲੈਂਗ ਤੇ ਫਰਾਂਸੀਸੀ ਸਾਹਿਤਕਾਰ ਅਨਾਤੋਲੇ ਫਰਾਂਸ ਵੀ ਆਲੋਚਨਾ ਦੇ ਇਸੇ ਸਕੂਲ ਦੇ ਅਨੁਸਾਰੀ ਸਨ । ਕਾਰਲਾਈਲ ਤੇ ਮੈਕਾਲੇ ਵਰਗੇ ਵਿਦਵਾਨਾਂ ਨੇ ਵੀ ਇਸੇ ਤਰ੍ਹਾਂ ਦੀ ਆਲੋਚਨਾ ਕੀਤੀ ਹੈ ; ਪੰਜਾਬੀ ਵਿਚ ਹੋਈ ਹੁਣ ਤਕ ਬਹੁ ਭੀ ਸਾਹਿਤਲੋਚਨਾ ਦਾ ਸੁਭਾ ਰੁਮਾਂਚਕ ਹੀ ਹੈ । ਰੁਮਾਂਚਕ ਆਲੋਚਨਾ ਵੀ ਗੁਣਾਂ ਤੋਂ ਸਖਣੀ ਨਹੀਂ । ਇਕ ਤਾਂ ਅਜਿਹੀ