ਪੰਨਾ:Alochana Magazine October 1959.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇਵਲ ਉਹੀ ਕੁਝ ਢੂੰਡਦਾ-ਜਾਂ ਉਹਦੀ ਨਜ਼ਰੀਂ ਹੀ ਉਹ ਕੁਝ ਪੈਂਦਾ ਹੈ, ਜਿਸ ਦੀ ਉਸ ਨੇ ਪਹਿਲਾਂ ਹੀ ਆਸ ਲਾਂ ਰਖੀ ਹੁੰਦੀ ਹੈ । | ਰੁਮਾਂਚਕ ਆਲੋਚਨਾ ਦੇ ਟਾਕਰੇ ਤੇ ਵਿਗਿਆਨਕ ਆਲੋਚਨਾ ਇਕ ਨਵੀਨ ਚੀਜ਼ ਹੈ । ਸਿਧ ਅੰਗੇਜ਼ ਆਲੋਚਕ ਰਿਚਰਡ ਮੌਲਟਨ (Richard Multon) ਨੇ ੧੮੮੦ ਵਿਚ ਛਪੀ ਸ਼ੈਕਸਪੀਅਰ ਦੀ ਨਾਟ-ਕਲਾ ਬਾਰੇ ਅਪਣੀ ਪੁਸਤਕ ਵਿਚ ਵਿਗਿਆਨਕ ਆਲੋਚਨਾ ਦੇ ਹਕ ਵਿਚ ਨਿੱਗਰ ਦਲੀਲਾਂ ਦਿਤੀਆਂ ਹਨ । ਵਿਗਿਆਨਕਆਲੋਚਨਾ-ਮੌਲਵਨ ਦੇ ਕਥਨ ਅਨੁਸਾਰ--ਕਿਸੇ ਵਸਤੂ ਦੇ ਚੰਗਾ ਜਾਂ ਮੰਦਾ ਹੋਣ ਬਾਰੇ ਫਤਵਾ ਨਹੀਂ ਦੇਦੀ, ਸਗੋਂ ਉਹ ਆਪਣੇ ਵਸਤੂ-ਸਾਰ ਨੂੰ, ਜਿਵੇਂ ਉਹ ਹੈ, ਕਾਰ ਕਰਦੀ ਹੈ ਅਤੇ ਉਸ ਦਾ ਵਿਸ਼ਲੇਸ਼ਣ ਕਰਕੇ ਉਸ ਨੂੰ ਸਮਝਣ ਦਾ ਯਤਨ ਕਰਦੀ ਹੈ । ਇਸ ਆਲੋਚਨਾ-ਪ੍ਰਣਾਲੀ ਅਨੁਸਾਰ ਕਿਸੇ ਸਾਹਿਤਕ-ਕਿਰਤ ਦਾ ' ਨਿਰਣਾ ਪਹਿਲਾਂ ਘੜੇ ਕੁਝ ਨਿਆਂ ਦੀ ਕਸਵਟੀ ਤੇ ਪਰਖ ਕੇ ਕੀਤਾ ਜਾਂਦਾ ਹੈ । ਇਹ ਨਿਯਮ ਉਸ ਕਲਾ-ਵੰਨਗੀ ਦੀਆਂ ਉਸ ਬੋਲੀ ਦੇ ਸਾਹਿਤ ਵਿਚ ਤੇ ਵਿਸ਼ਵ ਦੀਆਂ ਹੋਰ ਪ੍ਰਸਿਧ ਬੋਲੀਆਂ ਦੇ ਸਾਹਿਤਾਂ ਵਿਚ ਪ੍ਰਮਾਣਿਕ ਕਿਰਤਾਂ ਪੜ੍ਹ ਕੇ ਅਨੁਮਾਨਕ (Inductive) ਵਿਧੀ ਨਾਲ ਬਣਾਏ ਗਏ ਹੁੰਦੇ ਹਨ । ਇਸ ਤਰਾਂ ਵਿਗਿਆਨਕ ਸਾਹਿਤਲੋਚਨਾ ਅਲੋਚਨਾ-ਗਿਆਨ ਨੂੰ ਵਖ ਵਖ ਵਿਭਾਗਾਂ ਵਿਚ ਵਿਸਤ੍ਰਿਤ ਕਰਦੀ ਹੈ । ਪਹਿਲਾ ਵਿਭਾਗ ਸਾਹਿਤ ਦੇ ਨਿਯਮ ਘੜਨ--ਜਾਂ ਇਉਂ ਕਹਿ ਲਵੋ ਕਿ ਸਾਹਿਤ-ਦਰਸ਼ਨ ਅਥਵਾ ਸਾਹਿਤ ਸਿਧਾਂਤ ਦੀ ਰਚਨਾ ਤਕ ਸੀਮਿਤ ਹੈ ਅਤੇ ਦੂਜੇ ਵਿਭਾਗ ਦਾ ਸੰਬੰਧ ਇਹਨਾਂ ਨਿਯਮਾਂ ਦੀ ਕਸਵਟੀ ਤੇ ਸਾਹਿਤਕ ਰਚਨਾਵਾਂ ਨੂੰ ਪਰਖਣ ਤੇ ਉਹਨਾਂ ਦਾ ਯੋਗ ਮੁਲ ਪਾਣ ਨਾਲ ਹੈ । ਇਸ ਗੱਲ ਨੂੰ ਟੀ.ਐਸ, ਇਲੀਅਟ ਨੇ ਆਪਣੀ ਸਹਿਲੋਚਨ ਦੀ ਪਰਿਭਾਸ਼ਾ ਵਿਚ-ਜਿਸ ਦਾ ਜ਼ਿਕਰ ਪਿਛੇ ਕੀਤਾ ਜਾ ਚੁਕਾ ਹੈ--ਸਪਸ਼ਟ -ਪੂਰਵਕ ਵਿਆਖਿਆਇਆ ਹੈ । ਇਲੀਅਟ, ਪਰ, ਮੌਲਵਨ ਦੀ ਇਸ ਗਲ ਨਾਲ ਸਹਿਮਤ ਨਹੀਂ ਕਿ ਵਿਗਿਆਨਕ ਆਲੋਚਨਾ ਕਿਸੇ ਕਿਰਤ ਦੇ ਚੰਗਾ ਜਾਂ ਮੰਦਾ ਹੋਣ ਬਾਰੇ ਫਤਵਾ ਨਹੀਂ ਦੇਵੇਂਦੀ । ਪਰਖ ਦੇ ਇਹ ਨਿਯਮ ਘੜਨ ਸੰਬੰਧੀ ਵੀ ਪੁਰਾਣੇ ਤੇ ਨਵੇਂ ਵਿਦਵਾਨ ਵਿਚ ਮਤ-ਭੇਦ ਹੈ। ਨਿਯਮ ਘੜਨ ਦਾ ਇਕ ਤਰੀਕਾ ਉਹ ਹੈ ਜਿਸ ਨੂੰ ਸਨਾਤਨੀ ਮਤ (Classical school) ਵਾਲਿਆਂ ਨੇ ਅਪਨਾਇਆ ਹੈ । ਇਸ ਵਿਧੀ ਅਨੁਸਾਰ ਭੂਤ ਕਾਲ ਦੇ ਪ ਮੁਖ, ਮਹਾਨ ਲਿਖਾਰੀਆਂ ਦੀਆਂ ਸਨਾਤਨੀ ਰਚਨਾਵਾਂ ਨੂੰ ਸਰਵਸ਼੍ਰੇਸ਼ਟ ਤੇ ਸਰਵੋਤਮ ਸਮਝਿਆ ਜਾਂਦਾ ਹੈ ਅਤੇ ਉਹਨਾਂ ਵਿਚ ਅਪਨਾਈ ਗਈ ਤਕਨੀਕ ਅਥਵਾ ਸਾਹਿਤ-fਸਰਜਨਾਂ ਦੀ ਯੋਜਨਾ ਨੂੰ ਸਾਰਵਕਲਿਕ ਤੇ ਸ਼ਾਸ਼ਵਤ ਨਿਯਮ ਮੰਨ ਲਇਆ ਜਾਂਦਾ ਹੈ । ਅਰਸਤੂ ਦੀ ਮਹਾਨ ਪੁਸਤਕ ਪੋਇਟਿਕਸ (Poetics) ਵੀ ਅਜਿਹੀ ਸਾਹਿਤਾਲੋਚਨਾ ਦੀ ਹੀ ਇਕ ਵੰਨਗੀ ਹੈ । ਉਸ ਨੇ ਆਪਣੇ ર૧