ਪੰਨਾ:Alochana Magazine October 1959.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ-ਹੋਰ ਕਿਸੇ ਲਈ ਨਾ ਸਹੀ | ਸਫ਼ੀਰ ਉਸ ਛੋਹ ਨੂੰ ਜਾਣਦਾ ਹੈ । ਜ਼ਿੰਦਗੀ ਵਿਚ ਫ਼ਿਰ ਵੀ ਮਿਲੀ ਹੈ । ਹਰ ਮੁਸ਼ਕਿਲ ਸਮੇਂ ਹਮ-ਰਕਾਬ ਹੁੰਦੀ ਹੈ । ਸ਼ਖ਼ਸੀ ਤੌਰ ਤੇ ਜਿਵੇਂ ਕੋਈ ਕਿਸੇ ਵਾਸਤੇ ਸਭ ਕੁਝ ਕਰ ਸਕਦਾ ਹੈ ਤਿਵੇਂ ਹਰ ਗ਼ਲਤੀ ਸਮੇਂ ਸੁਝਾਓ ਮਿਲਦਾ ਹੈ ਹਰ ਮੁਸ਼ਕਿਲ ਹਲ ਕੀਤੀ ਜਾਂਦੀ ਹੈ । ਜਿਵੇਂ ਸਾਹਿਬ ਜੋਗਾ ਸਿੰਘ ਦੇ ਪਹਿਰੇਦਾਰ ਬਣੇ ਸਨ ਤਿਵੇਂ ਸਫ਼ੀਰ ਦੀ ਗੁਨਾਹਗਾਰ ਜ਼ਿੰਦਗੀ ਤੇ ਸੁਰੱਖਿਅਤ ਕਰਨ ਵਾਲੀ ਮੋਹਰ ਛਾਪ ਐਨ ਵੇਲੇ ਸਿਰ ਲਗ ਕੇ ਉਸ ਨੂੰ ਅਪਣਾ ਲੈਂਦੀ ਹੈ । ਇਸ ਰਾਜ਼ ਨੂੰ ਆਸ਼ਕਾਰ ਕਰ ਕੇ ਅਸਲ ਵਿਚ ਇਕ ਮਹਾਨ ਸਮੇਂ ਦਾ ਜ਼ਿਕਰ ਕਰ ਗਇਆ ਹਾਂ, ਜਿਸ 'ਚੋਂ ਬਖਸ਼ਸ਼ ਲੈ ਕੇ ਸਫ਼ੀਰ ਲਿਖਦਾ ਹੈ । | ਇਸ ਦਾ ਇਹ ਭਾਵ ਨਹੀਂ ਕਿ ਉਹ ਸਿਰਫ਼ ਉਸੇ ਅਗਵਾਈ ਦੇ ਅਧੀਨ ਲਿਖਦਾ ਹੈ । ਬਹੁਤ ਵਾਰ ਉਸ ਦਾ ਬਾਗੀ ਮਨ ਆਪਣੇ ਕੇਂਦਰੀ ਅਸਥਾਨ ਤੋਂ ਸੁਤੰਤਰ ਹੋ ਕੇ ਵਖਰੇ ਵਖਰੇ ਅਨੁਭਵਾਂ ਵਿਚ ਵਿਚਰਣ ਵਾਸਤੇ ਲੋਪ ਹੋਇਆ । ਜੀਵਨ ਦੇ ਉਨ੍ਹਾਂ ਪੱਖਾਂ ਬਾਰੇ ਵੀ ਉਸ ਨੇ ਲਿਖਿਆ | ਪਰ ਜਿਵੇਂ ਮੈਂ ਉਪਰ ਦੱਸਿਆ ਹੈ ਕਵਿਤਾ ਹਮੇਸ਼ਾ ਦਿਨ ਤੋਂ ਦਿਨ ਦੀ ਜ਼ਿੰਦਗੀ 'ਚੋਂ ਹੀ ਜਾਗਦੀ ਰਹੀ । ਜਿਸ ਨੇ ਉਸ ਨੂੰ ਉਪਰੋਕਤ ਘਟਨਾ ਦਾਰਾ ਮੌਤ ਤੋਂ ਬਚਾਇਆ ਸੀ ਉਸ ਨੇ ਉਸ ਨੂੰ ਸੋਚਾਂ ਵਿਚ ਪਾ ਦਿਤਾ । ੧੯ ਜੁਲਾਈ ੧੯੩ ' ਨੂੰ ਉਸ ਨੂੰ ਉਸੇ ਪਹਾੜ ਤੇ ਆਪਣੀ ਰੂਹ ਨਾਲ ਗੱਲਾਂ ਕੀਤੀਆਂ | ਸਾਈਂ-ਪਿਆਰ-ਸਪਰਸ਼ 'ਚੋਂ ਉਸ ਨੇ ਕਹਿਆ : ਤੇ ਮੇਰੀ ਜਿੰਦੇ ਤੂੰ ਮੈਂ ਇਕ ਪਿਆਰ ਦਾ ਟੁਕੜਾ, ਤੂੰ ਨਿਰਮਲਤਾ ਦੀ ਹਾਣੀ ਮੈਂ । ਸੀ ਕੋਮਲਤਾ ਤੇਰੀ ਬਾਂਦੀ, ਤੂੰ ਸੁੰਦਰਤਾ ਦੀ ਰਾਣੀ ਮੈਂ । ਹੇ ਮੇਰੀ ਜਾਨ ਤੇਰਾ ਉਹ, ਕੋਈ ਜੀਵਨ, ਖਿੜਾਓ ਸੀ-, ਮੈਂ ਅਰਥਾਂ ਤੋਂ ਨਵੀਂ ਆਈ, ਜਗਤ ਭਾਣੇ ਇੰਵਾਣੀ ਮੈਂ । 3 ਤਿੰਨ ਪੈਰੇ ਹੋਰ ਲਿਖ ਕੇ ਅਖੀਰ ਤੇ ਉਸਨੇ ਕਹਿਆ :- ਹੇ ਜਿੰਦੇ ਪਿਆਰ ਸ਼ਹੁ ਨੂੰ, ਹੋ ਜਾਏ ਅਰਸ਼ੀ ਪਰਾਣੀ ਫਿਰ । ਤੇਰਾ ਹਾਸਾ ਸੁਣਾਵੇ ਜਗਤ ਨੂੰ, ਅਰਸ਼ੀ ਕਹਾਣੀ ਫਿਰ । ਦੇ