ਪੰਨਾ:Alochana Magazine October 1959.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਕਤ ਬੂੰਦ ਵਿਚਲੀਆਂ ਕਵਿਤਾਵਾਂ ਦਾ ਸਮਾਂ ਇਉਂ ਖਤਮ ਹੋ ਰਹਿਆ ਸੀ, ਜਦ ਪ੍ਰੋਫੈਸਰ ਗੁਰਬਚਨ ਸਿੰਘ ਤਾਲਿਬ ੧੯੪੬ ਦੀ ਇਕ ਸ਼ਾਮ ਨੂੰ ਤਸ਼ਰੀਫ਼ ਲਿਆਏ । ਸਫ਼ੀਰ ਨੇ ਇਕ ਨਵੀਂ ਕਵਿਤਾ ਸੁਣਾਈ : ਖਸ਼ੀ ਦਾ ਫ਼ਲਸਫ਼ਾ ਮੈਨੂੰ ਨਾ ਸਮਝਾ ਅਜਾਮਲ ਗਨਕਾ ਤੋਂ ਪੁਰਾਣਾ ਹੈ ਇਹ ! : ਤਾਲਿਬ ਬਹੁਤ ਖੁਸ਼ ਪਰ ਸੋਚਵਾਨ ਹੋਏ | ਕਹਿਣ ਲਗੇ ਕੁਝ ਬਹੁਤ ਰਾਗ ਪੁਰਤ ਕਵਿਤਾਵਾਂ ਲਿਖਣੀਆਂ ਚਾਹੀਦੀਆਂ ਹਨ । ਵਧੇਰੇ ਸੁਖੈਨ ਹੋਣ । ਉਹ ਚਲੇ ਗਏ, ਪਰ ਨਵੀਨ ਕਾਵਿ ਛੋਹ ਪ੍ਰਾਪਤੀ ਦੀ ਚੇਟਕ ਲਾ ਗਏ । ਸਾਹਮਣੇ ਮੇਜ਼ ਤੇ ਹਾਈ ਕੋਰਟ ਦੀਆਂ ਕਾਜ਼ ਲਿਸਟਾਂ ਪਈਆਂ ਸਨ | ਇਕ ਪਾਸੇ ਹੋਣ ਵਾਲੇ ਕੇਸਾਂ ਦੀ ਸੂਚੀ ਹੁੰਦੀ ਹੈ ਤੇ ਦੂਸਰਾ ਪਾਸਾ ਖਾਲੀ । ਇਕੋ ਸਾਹੇ ਬੈਠ ਕੇ ਵਖ ਵਖ ਭਾਵਾਂ ਦੀਆਂ, ਵਖ ਵਖ ਨਕਸ਼ਾਂ ਵਾਲੀਆਂ ਸਤ ਕਵਿਤਾਵਾਂ ਸਫ਼ੀਰ ਨੇ ਲਿਖੀਆਂ, ਹਾਈ ਕੋਰਟ ਦੀਆਂ ਲਿਸਟਾਂ ਦੇ ਪਿਛਲੇ ਪਾਸੇ ਤੇ ਸਰਦਾਰ ਮੁਬਾਰਕ ਸਿੰਘਾਂ ਹੁਰਾਂ ਨੂੰ ਪੁਛ ਭੇਜਿਆ ਕਿ ਕੀ ਨਵੀਂ ਪੁਸਤਕ ‘ਰਕਤ ਬੂੰਦਾਂ ਦੇ ਨਾਲ ਨਾਲ ਛਪ ਸਕਦੀ ਹੈ । ਉਨ੍ਹਾਂ ਨੇ ਉਤਸ਼ਾਹ ਦਿਤਾ ਕਿ ਉਹ ਜ਼ਰੂਰ ਛਾਪਣਗੇ ਅਤੇ ਰਕਤ ਬੂੰਦਾਂ ਦੇ ਨਾਲ ਨਾਲ ਰਾਗ ਰਿਸ਼ਮਾਂ ਛਪਣਾ ਸ਼ੁਰੂ ਹੋਈ । ਰਾਗ ਰਿਸ਼ਮਾਂ ਤਾਂ ਦਿਨਾਂ ਦੇ ਅੰਦਰ ਅੰਦਰ ਲਿਖੀਆਂ ਕਵਿਤਾਵਾਂ ਦਾ ਸੰਨ੍ਹ ਹੈ । ਕਈ ਵਰਿਆਂ ਤੋਂ ਮੈਂ ਸਫ਼ੀਰ ਦੀ ਰਾਏ ਉਸ ਬਾਰੇ ਪੁਛਦਾ ਰਹਿਆ ਹਾਂ ਤੇ ਉਹ ਕਹਿੰਦਾ ਹੈ ਕਿ ਜਿਸ ਪੁਸਤਕ ਨੂੰ ਸਭ ਤੋਂ ਵਧ ਨਜ਼ਰ ਅੰਦਾਜ਼ ਕੀਤਾ ਗਇਆ , ਹੈ, ਉਹ ਸਭ ਤੋਂ ਉਚੀ ਪਦਵੀ ਦੀ ਕਾਵਿ-ਕਿਤੀ ਹੈ । ਰਾਗ ਰਿਸ਼ਮਾਂ ਵਿਚਲੇ ਰਾਗ ਅਤੇ ਭਾਵ ਕਿਧਰੇ ਉਲੀਕੇ ਨਹੀਂ fਲਦੇ । ਅਜੀਬ ਸਿਰਲੇਖ ਹਨ ! ਲਿਖਦਾ ਹੈ : ਦੋ ਹਰਫ਼ ਸੁਣ ਤਾਂ ਲੈਂਦੇ ਦੋ ਹਰਫ਼ ਬੋਲ ਲੈਂਦੇ ! ਅਰਮਾਨ ਟੁਟ ਰਹੇ ਸਨ। ਜਦ ਚਵਾਂ ਪਾਸਿਆਂ ਤੋਂ ਜਦ -ਇਕ ਜੀਭ ਵੀ ਨ ਸੀ ਦਰਦ ਦਾ ਸਹਾਰਾ ਤਾਂ ਆਪਣੇ ਹੋਣ ਵਾਲੇ ਇਕ ਪਲ ਦੇ ਪਲ ਕਿਧਰੇ ਜ਼ਰਾ ਅਪਣਾ ਹੋ ਲੈਂਦੇ, ' ਚ । ।