ਪੰਨਾ:Alochana Magazine October 1959.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰੋਕਤ ਲੇਖਾਂ ਵਿਚ ਪ੍ਰੋ: ਜੋਗਿੰਦਰ ਸਿੰਘ ਅਰ ਪਦਮ ਜੀ ਨੇ ਕੇਵਲ ਸੂਚੀ ਦਿਤੀ ਹੈ। ਵੱਖ ਵੱਖ ਇਨ੍ਹਾਂ ਫ਼ਾਰਸੀ ਰਚਨਾਵਾਂ ਦੀ ਆਲੋਚਨਾ ਨਹੀਂ ਕੀਤੀ।

ਆਪਣੇ ਲੇਖ ਵਿਚ ਮੈਂ ਇਨ੍ਹਾਂ ਫ਼ਾਰਸੀ ਮਸਨਵੀਆਂ ਦਾ ਜ਼ਿਕਰ ਕਰ ਰਹਿਆ ਹਾਂ, ਉਸ ਤੋਂ ਪਹਿਲੋਂ ਉਨ੍ਹਾਂ ਫ਼ਾਰਸੀੀ ਕਿੱਸਿਆਂ (ਨਜ਼ਮ ਅਤੇ ਨਸਰ) ਦਾ ਜ਼ਿਕਰ ਵੀ ਜ਼ਰੂਰੀ ਸਮਝਦਾ ਹਾਂ ਜਿਨ੍ਹਾਂ ਬਾਰੇ ਅਜੇ ਤੀਕਰ ਸਾਨੂੰ ਡਾਾ: ਮੋਹਨ ਸਿੰਘ, ਪ੍ਰੋ: ਪਦਮ ਅਰ ਪ੍ਰੋ: ਜੋਗਿੰਦਰ ਸਿੰਘ ਨੇ ਪਰਿਚਿਤ ਕਰਾਇਆ ਹੈ। ਪ੍ਰੋ: ਜੋਗਿੰਦਰ ਸਿੰਘ ਨੇ ਆਪਣੇ ਲੇਖ ਵਿਚ ੧੨ ਫ਼ਾਰਸੀ ਹੀਰਾਂ ਦੀ ਸੂਚੀ ਦਿਤੀ ਹੈ ਤੇ ਪ੍ਰੋ: ਪਦਮ ਨੇ ੧੪ ਫ਼ਾਰਸੀ ਸ਼ਾਇਰਾਂ ਦੇ ਸਿਰਫ ਨਾਉਂ ਦਿਤੇ ਹਨ। ਫ਼ਾਰਸੀ ਸਾਹਿਤ ਦੇ ਪੰਜਾਬੀ ਆਲੋਚਕਾਂ ਦਾ ਮਤ ਹੈ ਕਿ ਭਾਈ ਗੁਰਦਾਸ ਦੀ ਹੀਰ ੧੧੧੨-੨੧ ਹਿਜਰੀ ਜਾਂ ੧੭੦੯ ਈਸਵੀ ਤੋਂ ਪਹਿਲੋਂ ਫ਼ਾਰਸੀ ਵਿਚ ਘਟੋ ਘੱਟ ਚਾਰ ਮਸਨਵੀਆਂ ਜਾਂ ਨਸ਼ਰ ਵਿਚ ਦਾਸਤਾਨਾਂ ਲਿਖੀਆਂ ਗਈਆਂ ਹਨ। ਫ਼ਾਰਸੀ ਵਿਚ ਲਿਖੀਆਂ ਮਸਨਵੀਆਂ ਦੀ ਤਫ਼ਸੀਲ ਇਸ ਪ੍ਰਕਾਰ ਹੈ:–

(੧) ਮਸਨਵੀ ਬਾਕੀ (੯੮੮-੧੦੪੧) ੧੫੮੦-੧੬੪੦ ਈਸਵੀ।

(੨) ਅਫ਼ਸਾਨ-ਏ-ਦਿਲਪਜ਼ੀਰ-ਸਈਦ ਸਈਦੀ (੧੦੩੭-੬੮ ਹਿਜਰੀ)

(੧੬੨੭-੫੭ ਈਸਵੀ

(੩) ਇਸ਼ਕੀਆ-ਏ-ਪੰਜਾਬ ਜਾਂ ਕਿੱਸਾ ਹੀਰ-ਉ-ਮਾਹੀ'


ਮੀਤਾ ਪੁਤਰ ਦਰਵੇਸ਼ ਚਨਾਬੀ ੧੧੧੦ ਹਿ:, ੧੬੬੮ ਈ:

(੪) ਰਾਜ਼ੋ-ਨਿਯਾਜ਼-ਫਕੀਰ ਉੱਲਾਹ ਆਫ਼ਰੀਨ

੧੧੪੩ ਹਿ, ੧੭੩੦ ਈ:

(੫) ਦਾਸਤਾਨੇ ਹੀਰ-ਓ-ਰਾਂਝਾ-ਨਵਾਬ ਅਹਿਮਦ ਯਾਰ ਖਾਂ ਯਕਤਾ ੧੧੧੮-੪੭ fo:, ੧੭੦੬-੩੪ ਈ: (€) ਮਸਨਵੀਂ ਹੀਰ-ਉ-ਰਾਂਝਾ-ਮੀਰ ਕਮਰਉੱਦੀਨ ਮਿੱਨਤ ਦੇਹਲਵੀ ੧੧੫੬ ਹਿ:, ੧੭੪੬ ਈ: (੭) ਮਸਨਵੀ ਗੁਲਸ਼ਨੇ ਰਾਜ਼ੇ-ਇਸ਼ਕ-ਓ-ਵਫ਼ਾ | ਸੁੰਦਰ ਦਾਸ ਆਰਾਮ ਪੰਜਾਬੀ ੧੧੭੩ ਹਿ, ੧੮੫੯ ਈ (੮) ਮਨ-ਏ-ਇਕ *। ੧. ਸ਼ਾਇਦ: ਪਦਮ ਨੇ ਇਸੇ ਮਸਨਵੀ ਨੂੰ 'ਮੀਰ ਖੁਸਰੋ’ ਦਾ ਨਾਉਂ ਨਾਲ ਲਿਖਿਆ ਹੈ। fਇਸ ਦੀ ਸਮਾਪਤੀ ਪਰ ਇਸ ਨੂੰ ਅਮੀਰ ਖੁਸਰੋ ਦੀ ਲਿਖੀ ਦਸਿਆ ਗਿਆ ਹੈ। ਪਰ ਡਾ. ਮੁਹੰਮਦ ਬਾਕਰ ਦੇ ਕਥਨ ਅਨੁਸਾਰ ਦਰਅਸਲ ਇਸ ਦਾ ਲੇਖਕ ਹਿੱਮਤ ਖ਼ਾਨ ਉਸ ਦਾ ਪੁਤਰ ਖਾਨ ਜਹਾਨ. ਦਰਬਾਰੀ ਸ਼ਾਇਰ ਮੁਹੰਮਦ ਜੌਨਪੁਰੀ ਜਾਂ ਮੁਹੰਮਦ ਆਸ਼ਿਕ ਵਿਚੋਂ ਕੋਈ ਇਕ ਸੀ।