ਪੰਨਾ:Alochana Magazine October 1960.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ “ਅਸੰਖ ਥਾਵ ਹਨ ਜਿੰਨ੍ਹਾਂ ਦੇ ਅਣਗਿਣਤ ਨਾਮ ਹਨ । ਅਸੰਖ ਲੋਕ ਅਜੇਹੇ ਹਨ ਜਿਥੇ ਸਾਡੀ ਪਹੁੰਚ ਨਹੀਂ । ਅਣਗਿਣਤ ਆਖਣਾ ਵੀ ਸਾਨੂੰ ਦੋਸ਼ ਦਾ ਭਾਗੀ ਬਣਾਂਦਾ ਹੈ । ਪਰ ਲਿਖਤ ਤੇ ਬੋਲ ਅਖਰਾਂ ਦੇ ਆਧਾਰ ਤੇ ਹੀ ਹਨ । ਉਸ ਦਾ ਨਾਮ, ਉਸ ਦੀ ਸਿਫਤ, ਉਸ ਦਾ ਗਿਆਨ ਆਦਿ ਅਖਰਾਂ ਦੁਆਰਾ ਹੀ ਬਿਆਨ ਕੀਤੇ ਜਾਂਦੇ ਹਨ, ਭਾਵੇਂ ਅਸੀਂ ਅਖਰਾਂ ਵਿਚ ਉਨ੍ਹਾਂ ਨੂੰ ਪੂਰਨ ਭਾਂਤ ਵਰਣਨ ਨਹੀਂ ਕਰ ਸਕਦੇ । ਅਖਰ ਦੇ ਆਸਰੇ ਹੀ ਉਸ ਨਾਲ ਸੰਜੋਗ ਦੀ ਹਾਲਤ ਬਿਆਨ ਕੀਤੀ ਜਾਂਦੀ ਹੈ । ਸ੍ਰੀ ਸੰਤ ਸਿੰਘ ਨੇ ‘ਸਿਰਿ ਸੰਯੋਗ’ ਦਾ ਅਰਥ 'ਪਾਰਬਧ’ ਕਰ ਦਿੱਤਾ ਹੈ ਜੋ ਠੀਕ ਨਹੀਂ । ਸੰਯੋਗ ਦਾ ਅਰਥ ਪਰਮਾਤਮਾ ਨਾਲ ਮੇਲ' ਹੈ । ਇਥੇ ਗੁਰੂ ਜੀ ਇਹ ਦਸ ਰਹੇ ਹਨ ਕਿ ਜੋ ਗਲਾਂ ਬਾਣੀ ਦੁਆਰਾ ਪੂਰੀ ਤਰ੍ਹਾਂ ਬਿਆਨ ਨਹੀਂ ਹੋ ਸਕਦੀਆਂ ਉਨ੍ਹਾਂ ਨੂੰ ਦੱਸਣ ਦਾ ਜਤਨ ਵੀ ਅਸੀਂ ਲਿਖਤੀ ਬੋਲੀ ਜਾਂ ਜ਼ਬਾਨੀ ਬੋਲੀ ਦਵਾਰਾ ਹੀ ਕਰਦੇ ਹਾਂ । ਸਿਰ’ ਸ਼ਬਦ ਇਨ੍ਹਾਂ ਮੁਹਾਵਰਿਆਂ ਵਿਚ “ਥਾਂ ਸਿਰ ਰੱਖ’ ਜਾਂ “ਫਲਾਣੀਆਂ ਵਸਤਾਂ ਹੈਂ ਸਿਰ ਕਰ ਦਿਓ' ‘ਵਿਚ’ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ, ਜੋ ਇੱਥੇ ਲਗਦਾ ਹੈ । ਜਿਨ ਇਹਿ ਲਿਖੇ ਤਿਸੁ ਸਿਰਿ ਨਾਹਿ’ ਦਾ ਭਾਵ ਹੈ : ‘ਜਿਸ ਨੂੰ ਇਹ ਅੱਖਰ ਲਿਖਦੇ ਹਨ ਉਸ ਦਾ ਅੰਤ ਨਹੀਂ, ਪਰ ਉਸ ਦੀ ਸਿਫਤ ਦੀ ਦਾਤ ਜਿਤਨਾ ਜਿਤਨਾ ਉਸ ਦਾ ਹੁਕਮ ਹੁੰਦਾ ਹੈ ਪ੍ਰਾਪਤ ਹੁੰਦੀ ਹੈ, ਤੁਸੀਂ ਸੰਸਾਰ ਨੂੰ ਬੇਹੱਦ ਸਮਝਦੇ ਹੋ ਪਰ ਨਾਮ ਤਾਂ ਹਰ ਥਾਂ ਵਿਆਪਕ ਹੈ । ਇਸ ਲਈ ਉਹ ਵੀ ਬੇਹੱਦ ਹੈ । ਇਸ ਪ੍ਰਕਬ ‘ਪੰਚ’ ਦੀ ਪਉੜੀ ਅਤੇ 'ਅਸੰਖ’ ਵਾਲੀਆਂ ਨੇ ਪਉੜੀਆਂ ਇਕ ਲੜੀ ਵਿਚ ਪ੍ਰਤੀਆਂ ਹਨ । ਹੁਣ ਪ੍ਰਸ਼ਨ ਹੁੰਦਾ ਹੈ-- ਜੀ ਨਾਮ ਦੁਆਰਾ ਹਉਮੇ ਦਾ ਨਾਸ਼ ਹੋ ਕੇ ਮੁਕਤੀ ਤਾਂ ਪ੍ਰਾਪਤ ਹੋਈ, ਪਰੰਤੂ ਪਾਪਾਂ ਦੇ ਪ੍ਰਾਸਚਿਤ ਲਈ ਤੀਰਥ ਅਸ਼ਨਾਨ ਆਦਿ ਤਾਂ ਠੀਕ ਹਨ ? ਨਾਲੇ ਆਤਮਾ ਤਾਂ ਸਦਾ ਅਲੇਪ ਹੈ, ਸਰੀਰ ਦੁਆਰਾ ਕੀਤੇ ਪੁੰਨ ਪਾਪ ਉਸ ਤੇ ਕੀ ਅਸਰ ਕਰ ਸਕਦੇ ਹਨ ? ਉੱਤਰ ਵਿਚ ਗੁਰੂ ਜੀ ਦਸਦੇ ਸਨ : “ਜਿਸ ਤਰ੍ਹਾਂ ਪਾਣੀ ਨਾਲ ਸਰੀਰ ਤੋਂ ਧੂੜ ਲਬ ਜਾਂਦੀ ਹੈ, ਸਾਬਣ ਨਾਲ ਕਪੜੇ ਸਾਫ਼ ਹੋ ਜਾਂਦੇ ਹਨ, ਇਵੇਂ ਹੀ ਨਾਮ ਬਧੀ ਦੀ ਮੈਲ ਦੂਰ ਕਰਦਾ ਹੈ । ਇਹ ਗਲਤ ਹੈ ਕਿ ਪੁੰਨ ਪਾਪ ਦਾ ਅਸਰ ਆਤਮਾ ਤੇ ਨਹੀਂ । ਜੋ ਕਰੋਗੇ ਸੋ ਭਰੋਗੇ, ਜੋ ਬੀਜੋਗੇ ਖਾਓਗੇ । ਇੱਕੀਵੀਂ ਪਾਉੜੀ ਦੁਆਰਾ ਗੁਰੂ ਨਾਨਕ ਜੀ ਦਸਦੇ ਹਨ ਕਿ ਤੀਰਥ, ਅਸ਼ਨਾਨ, ਤਪ, ਦਇਆ ਇਤਿ ਆਦਿ ਦਾ ਫਲ ਜੇ ਕੋਈ ਮਿਲੇ ਤਾਂ ਵੀ ਬਹੁਤ ਥੋੜਾ ਮਿਲਦਾ ਹੈ । ਅਹੰਕਾਰ ਦੇ ਆਸਰੇ ਕੀਤੇ ਸਾਰੇ ਕਰਮ ਤਾਂ ਉੱਕਾ ਹੀ ਨਿਹਫਲ ਜਾਂਦੇ ਹਨ । ਸੁ ਕਰਮ ਕਾਂਡ ਨੂੰ ਛੱਡ ਕੇ ਨਾਮ ਨੂੰ ਸੁਣੋ, ਮੰਨੇ ਤੇ ਪ੍ਰੇਮ ਨਾਲ ਮਨ ਵਿਚ ਵਸਾਉ । ਨਿਰੰਕਾਰੀ ਜੋਤ ਦਾ