ਪੰਨਾ:Alochana Magazine October 1960.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਗਟਾ ਰੂਪੀ ਤੀਰਥ ਤੁਸਾਡੇ ਅੰਦਰ ਹੀ ਬਣ ਜਾਏਗਾ। ਉਸ ਵਿਚ ਇਸ਼ਨਾਨ ਕਰਕੇ ਸਾਰੀ ਮਨ ਦੀ ਮੈਲ ਦੂਰ ਕਰ ਲਵੋ । ਭਗਤੀ ਅਉਗਣ ਭਰੇ ਮਨ ਨਾਲ ਨਹੀਂ ਹੋ ਸਕਦੀ । ਗੁਣਾਂ ਦਾ ਭੰਡਾਰ ਤਾਂ ਖੁਲ੍ਹੇਗਾ ਜਦੋਂ ਅੰਦਰ ਵਸਦੀ ਮੌਤ ਨਾਲ ਸੰਬੰਧ ਜੁੜ ਜਾਵੇਗਾ । ਉਸ ਕਲਿਆਨ ਸਰੂਪ ਤੋਂ ਮਾਇਆ ਅਤੇ ਬਹੁਮਾ ਦੀ ਉੱਤਪਤੀ ਹੈ । ਜਿਸ ਮਾ ਨੇ ਵੇਦਾਂ ਦੀ ਬਾਣੀ ਉਚਾਰੀ । ਉਹ ਸੱਤਾ ਉਸਤਤਿ ਜਗ ਤੇ ਸਚਦਾਨੰਦ ਹੈ । ਜਿਸ ਦੀ ਦ੍ਰਿਸ਼ਟੀ ਦੇ ਸਾਜਣ ਦਾ ਸਮਾਂ ਆਦਿ ਕੋਈ ਨਹੀਂ ਲਭ ਸਕਦਾ । ਉਸੇ ਦਾ ਕੀਤਾ ਵਰਤਦਾ ਹੈ । ਜੋ ਆਪਣੇ ਆਪ ਨੂੰ ਕੁਝ ਕਰਨ ਵਾਲਾ ਮੰਨਦੇ ਹਨ, ਉਨ੍ਹਾਂ ਨੂੰ ਅਗੇ ਸੋਭਾ ਨਹੀਂ ਪ੍ਰਾਪਤ ਹੋਵੇਗੀ ।’’ ਮਜ਼ਮੂਨ ਵਿਚ ਤਬਦੀਲੀ ਤਾਂ ਨਹੀਂ । ਪਰੰਤੂ ਨਿਰੰਕਾਰ ਦੀ ਉਸਤਤਿ ਵਿਚਕਾਰ ਆ ਗਈ ਹੈ । ਜੇਹੜੀ ਭਗਤੀ ਦੇ ਸਾਹਿੱਤ ਵਿਚ ਥਾਂ ਥਾਂ ਇਸੇ ਪ੍ਰਕਾਰ ਮਿਲਦੀ ਹੈ । ਅਗਲੀ ੨੨ਵੀਂ ਪਉੜੀ ਵਿਚ ਗੁਰੂ ਸਾਹਿਬ ਇਹ ਦਸਦੇ ਹਨ ਕਿ ਨਿਰਾ ਮੈਂ ਹੀ ਉਸ ਨਿਰੰਕਾਰ ਨੂੰ ਬੇਅੰਤ ਨਹੀਂ ਕਹਿ ਰਹਿਆ ਸਾਰੀਆਂ ਧਰਮ ਪੁਸਤਕਾਂ ਇਕ ਜ਼ਬਾਨ ਹੋ ਕੇ ਕਹਿ ਰਹੀਆਂ ਹਨ ਕਿ ਪਰਮ ਤੱਤ ਲੇਖੇ ਵਿਚ ਨਹੀਂ ਆ ਸਕਦਾ ਉਹ ਬਹੁਤ ਵਡਾ ਹੈ, ਤੇ ਕਿੰਨਾਂ ਵਡਾ ਹੈ ? ਇਹ ਉਹ ਆਪ ਹੀ ਜਾਣਦਾ ਹੈ । ੨੧ਵੀਂ ਪਉੜੀ ਵਿਚ ਤਾਂ ਮੈਨੂੰ ਕੋਈ ਤੁਕ ਨਹੀਂ ਲੱਭੀ ਜਿਸ ਦਾ ਅਰਥ ਇਹ ਨਿਕਲੇ ਕਿ “ਕਰਤਾ ਪੁਰਖ ਦੇ ਵਰਣਨ ਕਰਨ ਦਾ ਸਾਹਸ ਅਯੋਗ ਕਰਾਰ ਦਿਤਾ ਹੈ । ਪਸ਼ਨ :-ਤੁਸੀਂ ਜੋ ਉਸ ਦੀ ਸਿਫਤ ਕਰਦੇ ਹੋ ਤੁਸੀਂ ਤਾਂ ਅੰਤ ਜਾਣਦੇ ਹੀ ਹੋਵੋਗੇ ? ਉਤਰ :-ਜਿਰ ਨਾਲੇ ਤੇ ਨਦੀਆਂ, ਸਮੁੰਦਰ ਵਿਚ ਰਲ ਕੇ ਉਸ ਨਾਲ ਇਕ ਮਿਕ ਹੋ ਜਾਂਦੇ ਹਨ, ਪਰ ਉਸ ਦਾ ਅੰਤ ਨਹੀਂ ਜਾਣਦੇ, ਇਕੁਰ ਹੀ ਸਿਫ਼ਤ ਕਰਨ ਵਾਲੇ ਸਿਫ਼ਤ ਤਾਂ ਕਰਦੇ ਹਨ, ਪਰ ਅੰਤ ਨਹੀਂ ਪਾ ਸਕਦੇ । ਧਿਆਇ ਧਿਆਇ ਭਗਤਹ ਸੁਖੁ ਪਾਇਆ ਨਾਨਕ ਤਿਸੁ ਪੁਰਖ ਕਾ ਕਿਨੇ ਅੰਤੁ ਨਾ ਪਾਇਆ ।੨। ਸੁਖਮਨੀ ਮ: ੫) ਸੇਖੋਂ ਸਾਹਿਬ ਕਹਿੰਦੇ ਹਨ-- “੨੩ ਤੋਂ ੨੫, ਪਉੜੀਆਂ) ਵਿਚ ਫਿਰ ਪਰਮ ਤੱਤ ਦੀ ਅਨੰਤਤਾ ਉਤੇ ਜ਼ੋਰ ਦਿੱਤਾ ਗਇਆ ਹੈ । ਅਸਲ ਵਿਚ ਇਹ ਅਨੰਤਤਾ ਹੈ, ਪਰ ਭੂਪਵਾਦੀ ਭਾਵਨਾ ਦੇ ਅਧੀਨ, ਜਿਸ ਅਨੁਸਾਰ ਰਾਜਾ ਸਾਰੀ ਪਰਜਾ ਤੇ ਕਰਤਾਰ ਸਾਰੀ ਪ੍ਰਕਿਰਤੀ ਤੋਂ ਵਧੇਰਾ ਅੰਸ ਹਨ, ਇਹ ਅਨੰਤਤਾ