ਪੰਨਾ:Alochana Magazine October 1960.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋ ਜਾਂਦੇ ਹਨ । ਇੱਥੇ ਉਹ ਸੂਝ ਪ੍ਰਾਪਤ ਹੁੰਦੀ ਹੈ ਜੋ ਦੇਵਤਿਆਂ ਅਤੇ ਸਿੱਧਾਂ ਕੋਲ ਹੈ । ਫਿਰ ਬਖਸ਼ਿਸ਼ ਦਾ ਦਰ ਖੁਲਦਾ ਹੈ । ਯਥਾਰਥ ਗਿਆਨ ਮਗਰੋਂ ਅਮਲ । ਫਿਰ ਬਖਸ਼ਿਸ਼ । 'ਬਾਣੀ ਜੋਰੁ' ਦਾ ਅਰਥ ਸ੍ਰੀ ਸੰਤ ਸਿੰਘ ਨੇ ਇਹ ਕੀਤਾ ਹੈ ਕਿ “ਉਹਨਾਂ ਦਾ ਜ਼ੋਰ ਵੀ ਚਲ ਜਾਂਦਾ ਹੈ, ਉਹ ਸੰਸਾਰ ਦੇ ਸਾਧਾਰਨ ਕਾਨੂੰਨ ਨੂੰ ਤੋੜ ਕੇ ਕਰਾਮਾਤ ਕਰ ਸਕਦੇ ਹਨ। ਇਹ ਅਰਥ ਸ਼ਬਦਾਂ ਵਿਚੋਂ ਨਹੀਂ ਨਿਕਲਦਾ | ਉਨ੍ਹਾਂ ਦੀ ਬਾਣੀ ਵਿਚ ਜੋਰ ਹੈ ਭਾਵ ਤਾਕਤ ਹੈ । ਬੁੱਲੇ ਨੇ ਵੀ ਲਿਖਿਆ ਹੈ :- ਅਪਣਾ ਸਹੁ ਜਿਨ ਭਾਲ ਲਇਆ ਹੁਣ ਤਿਸ ਦੀ ਗਲ ਹੈ ਜੋਰ', ਭਾਵ ਉਨ੍ਹਾਂ ਦੇ ਵਚਨ ਸ਼ਕਤੀ ਸੰਪੰਨ ਹਨ । “ਜਪੇ ਤੇ ਮਹਾਬਲੀ ਸੂਰਮੇ ਕਿਥੋਂ ਆ ਗਏ । ਬਾਣੀ ਵਿਚ ਲਿਖਿਆ ਹੈ ਕਿ “ਉਹ ਬਹਾਦਰ ਸੂਰਮਾ ਹੈ ਜਿਸ ਨੇ ਦੁਸ਼ਟ ਅਹੰਕਾਰ ਨੂੰ ਨਾਸ ਕੀਤਾ ਹੈ । ਇਥੇ ਉਨਾਂ ਸੂਰਮਿਆਂ ਦਾ ਜ਼ਿਕਰ ਹੈ ਜਿਨ੍ਹਾਂ ਹਉਮੈ ਨਾਸ ਕੀਤਾ ਹੈ । ਉਨ੍ਹਾਂ ਦੇ ਮਨ ਵਿਚ ਰਾਮ ਦਾ ਨਾਮ ਵਿਆਪਕ ਹੈ । ਉਨ੍ਹਾਂ ਦਾ ਹਿਰਦਾ ਉਸ ਦੀ ਵਡਿਆਈ ਰੂਪੀ ਗੀਤਾਂ ਨਾਲ ਜੁੜਿਆ ਹੋਇਆ ਹੈ । ਨਾ ਉਨ੍ਹਾਂ ਲਈ ਮੌਤ ਹੈ, ਨਾ ਉਹ ਮਾਇਆ ਦੇ ਵਸ ਪੈਂਦੇ ਹਨ। ਅੰਤਮ ਪਉੜੀ ਵਿਚ ਸੰਸਾਰਕ ਆਚਾਰ ਦੀ ਘਾੜਤ ਨਹੀਂ । ‘ਘੜੀਐ ਸਬਦੁ ਸਚੀ ਟਕਸਾਲ ਅਰਥਾਤ ਸਬਦ ਦੀ ਘਾੜਤ' ਦੀ ਜਾਚ ਦਸੀ ਗਈ ਹੈ । ਪਰ ਇਸ ਕਾਰ ਵਿਚ ਉਹ ਜੁਟਦੇ ਹਨ ਜਿਨ੍ਹਾਂ ਪੁਰ ਸੱਚੇ ਦੀ ਬਖਸ਼ਸ਼ ਹੁੰਦੀ ਹੈ । 'ਸ਼ਬਦ' ਦਾ ਅਰਥ ਮੰਤ੍ਰ ਨਹੀਂ ਬਾਣੀ ਹੈ । ਜੋ ਪ੍ਰੇਮ ਨਾਲ ਨਾਮ ਜਪਦੇ ਹਨ, ਨਾਮ ਜਿਨ੍ਹਾਂ ਦੇ ਹਿਰਦੇ ਵਿਚ ਜੀਰ ਜਾਂਦਾ ਹੈ, ਫਿਰ ਬਾਣੀ ਪ੍ਰਗਟ ਹੁੰਦੀ ਹੈ। ਬਾਕੀ ਅਗੇ ਜੋ ਕੁਝ ਲਿਖਿਆ ਹੈ, ਉਸ ਤੇ ਟੀਕਾ ਟਿਪਣੀ ਦੀ ਲੋੜ ਨਹੀਂ ! ਇਹ ਠੀਕ ਹੈ ਕਿ ਸਿੱਖ ਧਰਮ ਅਨੁਸਾਰ ਗੁਰੂ’ ‘ਪਉੜੀ ਹੈ । ਗੁਰੂ 'ਬਹਿਥ' ਹੈ । ਗੁਰੂ ‘ਤੁਲਹਾ ਹੈ । ਜਿਸ ਰਾਹੀਂ ਸਿਖ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ । ਗੁਰੂ ਪ੍ਰ ਨਿਸਚਾ ਇਸ ਧਰਮ ਦਾ ਜ਼ਰੂਰੀ ਅੰਗ ਹੈ । ਪਰ ਅੰਤ ਸਿਖ ਦਾ ਉੱਥੇ ਹੀ ਪੁਜ ਜਾਣਾ ਦਸਿਆ ਹੈ, ਜਿਥੇ ਗੁਰੂ ਆਪ ਵਸਦਾ ਹੈ । ਅੰਤ ਵਿਚ ਮੇਰੀ ਪਾਰਥਨਾ ਹੈ ਕਿ ਜੇ ਆਲੋਚਨਾ ਦੇ ਪ੍ਰਬੰਧਕ ਅਗੋਂ ਲਈ ਕਿਸੇ ਧਰਮ ਦੇ ਸਾਹਿੱਤ ਸੰਬੰਧੀ ਲੇਖ ਛਾਪਣ ਤਾਂ ਇਹ ਦੇਖ ਲੈਣ ਕਿ ਉਸ ਧਰਮ ਦੇ ਆਗੂ ਲਈ ਪੂਰਨ ਸਤਿਕਾਰ ਦੇ ਸ਼ਬਦ ਵਰਤੇ ਜਾਣ । ੧੩