ਪੰਨਾ:Alochana Magazine October 1960.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੇਖਕ : ਸ੍ਰੀ ਰਵੀਦਰਨਾਥ ਟੈਗੋਰ ਅਨੁਵਾਦਕ : ਜਗਜੀਤ ਸਿੰਘ ਆਨੰਦ ਸ਼ਕੁੰਤਲਾ (ਮਹਾਂ ਕਵੀ ਟੈਗੋਰ ਸਰਬ-ਪੱਖੀ ਸਾਹਿਤਕ ਗੁਣਾਂ ਦੇ ਮਾਲਿਕ ਸਨ । ਇਹਨਾਂ ਵਿਚੋਂ ਇਕ ਗੁਣ ਸੀ ਆਲੋਚਨਾ | ਆਪ ਨੇ ਪ੍ਰਾਚੀਨ ਸਾਹਿਤ ਦੀ ਵੀ ਆਲੋਚਨਾ ਕੀਤੀ ਹੈ ਤੇ ਆਧੁਨਿਕ ਸਾਹਿਤ ਦੀ ਵੀ । "ਸ਼ਕੁੰਤਲਾ’’ ਆਪ ਦੀ ਪ੍ਰਾਚੀਨ ਸਾਹਿਤ ਦੀ ਆਲੋਚਨਾ ਦਾ ਉੱਚਤਮ ਨਮੂਨਾ ਹੈ । ਇਸ ਨਿਬੰਧ ਵਿਚ, ਜਿਹੜਾ ਮੂਲ ਬੰਗਾਲੀ ਵਿਚੋਂ ਉਲਥਾਇਆ ਗਇਆ ਹੈ ਆਪ ਨੇ ਕਾਲੀ ਦਾਸ ਦੇ ‘ਸ਼ਕੁੰਤਲਾਂ ਨਾਟਕ ਦੀ ਸ਼ੇਕਸਪੀਅਰ ਦੇ 'ਟੈਂਪੈਸਟ' ਨਾਟਕ ਨਾਲ ਤੁਲਾਤਮਕ ਆਲੋਚਨਾ ਰਾਹੀਂ ਉਸ ਪ੍ਰਾਚੀਨ ਭਾਰਤੀ ਕਵੀ ਦੇ ਮਹਾਨ ਕਲਾਤਮਕ ਗੁਣਾਂ ਨੂੰ ਨਿਖਾਰ ਕੇ ਸਾਹਮਣੇ ਲਿਆਂਦਾ ਹੈ । --ਜਗਜੀਤ ਸਿੰਘ ਆਨੰਦ) ਸੈਕਸਪੀਅਰ ਦੇ ਨਾਟਕ 'ਟੈਂਪੈਸਟ’ ਨਾਲ ਕਾਲੀ ਦਾਸ ਦੀ ਸ਼ਕੁੰਤਲਾ ਲ ਸਹਿਜੇ ਹੀ ਹੋ ਸਕਦੀ ਹੈ । ਇਹਨਾਂ ਦਾ ਬਾਹਰੋਂ ਮਿਲਦੇ ਜੁਲਦੇ ਰਾਹ ਅੰਦਰੋਂ ਵਖ ਵਖ ਹੋਣਾ ਚਰਚਾ ਦਾ ਵਿਸ਼ਯ ਹੈ । ਇਕੱਲਤਾ ਵਿਚ ਪਲੀ ਮਿਰਾਦਾ ਦਾ ਰਾਜਕੁਮਾਰ ਫਰਦੀ-ਨਾਦ ਨਾ ਪਿਆਰ ਤਪੱਸਵੀ ਦੀ ਪੁੱਤਰੀ ਸ਼ਕੁੰਤਲਾ ਦੇ ਦੁਸ਼ੱਤ ਨਾਲ ਪਿਆਰ ਨਾਲ ਮਿਲਦਾ ਜੁਲਦਾ ਹੈ । ਘਟਨਾਵਾਂ ਦੇ ਸਥਾਨਾਂ ਵਿਚ ਵੀ ਮੇਲ ਹੈ, ਇਕ ਪਾਸੇ ਸਮੁੰਦਰ ਨਾਲ ਘਿਰਿਆ ਟਾਪੂ ਹੈ, ਦੂਜੇ ਪਾਸੇ ਤਪ-ਬਣ ਹੈ । | ਇਸ ਤਰ੍ਹਾਂ ਦੋਹਾਂ ਕਹਾਣੀਆਂ ਦੇ ਮੁਲ ਵਿਚ ਇੱਕਤਾ ਲਭਦੀ ਹੈ । ਪਰ ਕਾਵਿ-ਰਸ ਦਾ ਸੁਆਦ ਬਿਲਕੁਲ ਵੱਖਰਾ ਹੈ, ਇਹ ਅਸੀਂ ਪੜ੍ਹਦੇ ਸਾਰ ਅਨੁਭਵ ਸਕਦੇ ਹਾਂ । ਯੋਰਪ ਦੇ ਕਵੀਆਂ ਦੇ ਗੁਰੂ ਗੋਟੇ ਨੇ ਸਿਰਫ਼ ਇਕ ਬੰਦ ਵਿਚ ਸ਼ਕੁੰਤਲਾ ਦੇ ਸਮਾਲੋਚਨਾ ਲਿਖੀ ਹੈ, ਉਸ ਨੇ ਕਵਿਤਾ ਨੂੰ ਟੁਕੜੇ ਟੁਕੜੇ ਕਰ ਕੇ ਨਹੀਂ ਜਾ ਉਸ ਦਾ ਬੰਦ ਦੀਵੇ ਦੀ ਲਾਟ ਵਾਂਗ ਛੋਟਾ ਹੈ, ਪਰ ਉਹ ਦੀਵੇ ਦੀ ਲਾਟ ਵਾਂਗ ਸਮੁਚੇ ‘ਸ਼ਕੁੰਤਲਾ' ਨਾਟਕ ਨੂੰ ਇਕ ਪਲ ਦੇ ਲਿਸ਼ਕਾਰੇ ਵਿਚ ਵਿਖਾ ਦੇਣ ਦਾ ਵਸੀਲਾ ਚਿਆ | ੧੪