ਪੰਨਾ:Alochana Magazine October 1960.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਖਰ ਤਕ ਵਿਖਾਈ ਹੈ । ਸ਼ਕੁੰਤਲ ਦੀ ਸਰਲਤਾ ਅੰਦਰਲੀ ਹੈ । ਇਹ ਗੱਲ ਨਹੀਂ ਕਿ ਉਹ ਇਸ ਸੰਸਾਰ ਸਬੰਧੀ ਜਾਣਦੀ ਹੀ ਕੁਝ ਨਹੀਂ, ਕਾਰਣ ਇਹ ਕਿ ਤਪ-ਬਣ ਸਮਾਜ ਤੋਂ ਬਿਲਕੁਲ ਬਾਹਰ ਨਹੀਂ ਸੀ, ਤਪੋ-ਬਨ ਵਿਚ ਵੀ ਗ੍ਰਿਹਸਤ ਧਰਮ ਦਾ ਪਾਲਣ ਹੁੰਦਾ ਸੀ । ਬਾਹਰ ਸਬੰਧੀ ਸ਼ਕੁੰਤਲਾ ਨੂੰ ਭਾਵੇਂ ਕੋਈ ਤਜਰਬਾ ਨਹੀਂ, ਪਰ ਉਹ ਅਣਜਾਣ ਵੀ ਨਹੀਂ । ਪਰ ਉਸ ਦੇ ਮਨ ਵਿਚ ਵਿਸ਼ਵਾਸ ਦਾ ਸਿੰਘਾਸਨ ਹੈ । ਉਸ ਵਿਸ਼ਵਾਸ ਉਤੇ ਆਧਾਰਤ ਸਰਲਤਾ ਨੇ, ਉਸ ਨੂੰ ਪਲ ਭਰ ਲਈ ਪਤਤ ਕਰ ਦਿਤਾ, ਪਰ ਉਸ ਦਾ ਸਦਾ ਲਈ ਉਧਾਰ ਕਰ ਦਿਤਾ; ਸਖਤ ਤੋਂ ਸਖ਼ਤ ਵਿਸ਼ਵਾਸਘਾਤ ਦੀ ਸੱਟ ਵੀ ਉਸ ਨੂੰ ਧੀਰਜ, ਖਿਮਾ ਤੇ ਕਲਿਆਣ ਦੇ ਮਾਰਗ ਤੋਂ ਥਿੜਕਾ ਨਾ ਸਕੀ । ਮਿਰਾਂਦਾ ਦੀ ਸਰਲਤਾ ਦੀ ਅਗਨੀ-ਪ੍ਰੀਖਿਆ ਨਹੀਂ ਹੋਈ, ਸੰਸਾਰ ਦੇ ਗਿਆਨ ਨਾਲ ਉਸ ਦੀ ਟੱਕਰ ਨਹੀਂ ਹੋਈ, ਅਸੀਂ ਉਸ ਨੂੰ ਕੇਵਲ ਪਹਿਲੀ ਅਵਸਥਾ ਵਿਚ ਵੇਖਿਆ ਸੀ, ਸ਼ਕੁੰਤਲਾ ਨੂੰ ਕਵੀ ਨੇ ਪਹਿਲੀ ਤੋਂ ਆਖਰੀ ਅਵਸਥਾ ਤਕ ਵਿਖਾਇਆ ਹੈ । | ਇਹਨਾਂ ਹਾਲਤਾਂ ਵਿਚ ਤੁਲਨਾਤਮਕ ਆਲੋਚਨਾ ਵਿਅਰਥ ਹੈ । ਅਸੀਂ ਵੀ ਇਹ ਗੱਲ ਮੰਨਦੇ ਹਾਂ । ਇਹਨਾਂ ਦੋ ਕਵਿਤਾਵਾਂ ਨੂੰ ਕੋਲੋ ਕੋਲ ਰਖਣ ਨਾਲ ਦੋਹਾਂ ਵਿਚ ਮੈਲ ਨਾਲੋਂ ਵਖੇਵਾਂ ਵਧੇਰੇ ਪ੍ਰਗਟ ਹੁੰਦਾ ਹੈ । ਉਹਨਾਂ ਦੋਹਾਂ ਦੇ ਵਖੇਵੇਂ ਸਬੰਧੀ ਆਲੋਚਨਾ ਵੀ ਦੋਹਾਂ ਨਾਟਕਾਂ ਨੂੰ ਸਾਫ਼ ਤੌਰ ਤੇ ਸਮਝਣ ਵਿਚ ਸਹਾਈ ਹੁੰਦੀ ਹੈ । ਇਸੇ ਆਸ ਵਿਚ ਅਸੀਂ ਇਸ ਲੇਖ ਨੂੰ ਸ਼ੁਰੂ ਕੀਤਾ ਹੈ । ਮਿਰਾਂਦਾ ਨੂੰ ਅਸੀਂ ਛਲਾਂ ਦੇ ਸਦੀਵੀ ਟਕਰਾ ਨਾਲ ਗੂੰਜਦੇ, ਵਸੋਂ-ਰਹਿਤ ਪਹਾੜੀ ਟਾਪੂ ਵਿਚ ਵੇਖਦੇ ਹਾਂ, ਪਰ ਉਸ ਦੀ ਉਸ ਟਾਪੂ ਦੇ ਆਲੇ ਦੁਆਲੇ ਨਾਲ ਕੋਈ ਗੜਤਾ ਨਹੀਂ । ਉਸ ਦੇ ਬਚਪਨ ਤੋਂ ਹੀ ਜਿਸ ਤੋਂ ਨੇ ਉਸ ਨੂੰ ਪਾਲਿਆ ਹੈ, ਹੈ ਉਸ ਨੂੰ ਉਸ ਵਿਚੋਂ ਉਖਾੜ ਲਇਆ ਜਾਏ ਤਾਂ ਉਸ ਦੀ ਕੋਈ ਜੜ੍ਹ ਟੂਟੋਗੀ ਨਹੀਂ। ਉਥੇ ਮਿਰਾਦਾਂ ਨੂੰ ਮਨੁਖ ਦੀ ਸੰਗਤ ਨਹੀਂ ਮਿਲੀ, ਉਸ ਦੇ ਚਰਿਤਰ ਵਿੱਚ ਕੇਵਲ ਇਸ ਅਣਹੋਦ ਦੀ ਹੀ ਝਲਕ ਹੈ। ਪਰ ਉਥੋਂ ਦੇ ਸਮੁੰਦਰ ਤੇ ਪਰਬਤ ਨਾਲ ਉਧ ਦੇ ਹਿਰਦੇ ਦਾ ਕੋਈ ਭਾਵ-ਆਤਮਕ ਮੌੜ ਅਸੀਂ ਨਹੀਂ ਵੇਖਦੇ । ਵਜੋਂਰਹਿਤ ਟਾਪੂ ਨੂੰ ਅਸੀਂ ਕੇਵਲ ਕਵੀ ਦੇ ਬਿਆਨ ਰਾਹੀਂ ਵੇਖਦੇ ਹਾਂ, ਮਿਰਾਦਾਂ ਰਾਹੀਂ ਅਸੀਂ ਉਸ ਤੇ ਝਾਤ ਨਹੀਂ ਪਾ ਸਕਦੇ । ਇਸ ਟਾਪੂ ਦੀ ਲੋੜ ਕਵਿਤਾ ਦੀ ਕਹਾਣੀ ਲਈ ਹੈ, ਚਰਿਤਰ ਲਈ ਇਸ ਦੀ ਅਵੱਸ਼ ਲੋੜ ਨਹੀਂ। | ਸ਼ਕੁੰਤਲਾ ਸੰਬੰਧੀ ਇਹ ਗਲ ਨਹੀਂ ਆਖੀ ਜਾ ਸਕਦੀ । ਸ਼ਕੁੰਤਲਾ ਤਪੋ-ਬਨ ਦਾ ਜ਼ਰੂਰੀ ਅੰਗ ਹੈ । ਤਪ-ਬਣ ਨੂੰ ਦੂਰ ਰਖ ਲਈਏ ਤਾਂ ਨਾਟਕ ਦੇ ਕੇਵਲ ਕਹਾਣੀ ਅੰਸ਼ ਨੂੰ ਸੱਟ ਨਹੀਂ ਪਹੁੰਚਦੀ, ਸ਼ਕੁੰਤਲਾ ਹੀ ਅਧੂਰੀ ਰਹਿ ਜਾਂਦੀ ਹੈ । ਸ਼ਕੁੰਤਲਾ ਮਿਰਾਂਦਾ ਵਾਗ ਸੁਤੰਤਰ ਨਹੀਂ, ਸ਼ਕੁੰਤਲਾ ਆਪਣੇ ਆਲੇ ਦੁਆਲੇ ਨਾਲ ਇਕ-ਮਿਕ ੧੮