ਪੰਨਾ:Alochana Magazine October 1960.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਡੇ ਸ਼ਹਿਰਾਂ ਅਰ ਪਿੰਡਾਂ ਦੀ ਇਹੋ ਜਹੀ ਡਾਵਾਂਡੋਲ ਅਰ ਬਦਲੀ ਹੋਈ ਸਥਿਤੀ ਵਿਚ ਲੋਕ-ਸੰਸਕ੍ਰਿਤੀ ਦੇ ਅੰਦੋਲਨ ਸਾਹਮਣੇ ਵੱਡੀ ਸਮਸਿਆ ਇਹ ਹੈ ਕਿ ਕਿਸ ਤਰਾਂ ਪ੍ਰਾਚੀਨ ਪਰੰਪਰਾ ਅੰਦਰ, ਨਵੀਂ ਰਾਸ਼ਟਰੀ-ਸੰਸਕ੍ਰਿਤੀ ਦਾ ਵਿਕਾਸ ਕੀਤਾ ਜਾਵੇ । ਜਦੋਂ ਤਕ ਅਸੀਂ ਆਪਣੀ ਰਾਸ਼ਟੀ-ਸੰਸਕ੍ਰਿਤੀ ਦਾ ਸੁਧਾਰ ਕਰ ਕੇ ਉਸ ਨੂੰ ਜਨਤਾ ਵਿਚ ਲੋਕ-ਪ੍ਰਿਯ ਨਹੀਂ ਬਣਾਉਂਦੇ, ਓਦੋਂ ਤਕ ਜਨਤਾ ਨੂੰ ਨਵੇਂ, ਅਰ ਸੁਚੱਜੇ ਜੀਵਨ ਦੀ ਰਚਨਾ ਵਲ ਨਹੀਂ ਪ੍ਰੇਰ ਸਕਦੇ । ਸਾਮਾਜਿਕ ਜੀਵਨ ਦੀਆਂ ਬੁਰਾਈਆਂ ਦੇ ਵਿਰੁਧ ਸੰਘਰਸ਼ ਵਿਚ ਉਨ੍ਹਾਂ ਨੂੰ ਇਕ ਕਰਨ ਲਈ ਸਾਨੂੰ ਆਪਣੀ ਰਾਸ਼ਟੀ-ਸੰਸਕ੍ਰਿਤੀ ਨੂੰ ਸੋਧਣਾ ਪਵੇਗਾ ਅਰ ਉਸ ਨੂੰ ਉਨ੍ਹਾਂ ਬੁਰੇ ਅਸਰਾਂ ਤੋਂ ਪਾਕ ਕਰਨਾ ਪਵੇਗਾ । ਜੇ ਜਾਗੀਰਦਾਰੀ ਅਤੇ ਸਾਮਰਾਜਵਾਦੀ ਜੁਗ ਦੀ ਪੈਦਾਵਾਰ ਹਨ । ਜਿਵੇਂ ਅਸੀਂ ਉਪਰ ਦਸਿਆ ਹੈ ਕਿ ਲੋਕ-ਜੀਵਨ, ਸਭ ਚੀਜ਼ਾਂ ਹੀ ਅਪਣਾਉਣ ਜੋਗ ਨਹੀਂ ਹਨ; ਨਾ ਹੀ ਸਭੇ ਨਵੀਂ ਸੰਸਕ੍ਰਿਤੀ ਪ੍ਰਭਾਵ ਹੀ ਗ੍ਰਹਿਣ ਕਰਨ ਜੋਗ ਹਨ । ਬਗੋਂ ਲੋੜ ਹੈ ਨਵੇਂ ਅਰ ਪੁਰਾਣੇ ਵਿਚ ਤਾਲ-ਮੇਲ, ਅਰ ਰਲਾ ਪੈਦਾ ਕਰਨ ਦਾ fਸ ਲਈ ਲੋਕ-ਸੰਸਕ੍ਰਿਤੀ ਦੇ ਅੰਦੋਲਨ-ਕਰਤਾ ਨੂੰ ਲੋਕ-ਗੀਤ, ਲੋਕ-ਕਹਾਣੀਆ, ਲੋਕ-ਨਾਚ ਅਰ ਲੋਕ-ਰਿਵਾਜਾਂ ਦੇ ਸੰਗ੍ਰਹ ਅਰ ਉਨ੍ਹਾਂ ਦੇ ਅਧਿਅਨ ਵਲ ਅਗੇ , ਵਪਣ ਪਵੇਗਾ । ਚੂੰਕਿ ਲੋਕ-ਜੀਵਨ ਆਪਣੀ ਪੁਰਾਣੀ ਸੰਸਕ੍ਰਿਤੀ ਦੀਆਂ ਵਿਸ਼ੇਸ਼ਤਾਵਾਂ ਨੂੰ ਤਿਆਗਦਾ ਜਾ ਰਹਿਆ ਹੈ, ਇਸ ਲਈ ਪਿੰਡਾਂ ਵਿਚ ਵੱਖ ਵੱਖ ਖੇਤਰ ਵੰਡ ਕੇ, ਵੱਖ ° ਇਲਾਕਿਆਂ ਦੇ ਇਨ੍ਹਾਂ ਗੀਤਾਂ, ਨਾਚਾਂ ਅਰ ਰਸਮ-ਰਿਵਾਜਾਂ ਨੂੰ ਇਕੱਠਾ ਕਰਣਾ ਚਾਹੀਦਾ ਹੈ । ਯੂਰਪ ਦੇ ਕੁਝ ਦੇਸ਼ਾਂ ਵਿਚ ਇਸ ਸਿਲਸਿਲੇ ਵਿਚ ਜੋ ਕੰਮ ਹੋਇਆ ਹੈ, ਖੇਲ ਤੋਂ ਦਿਸ਼ਾ ਹੁਣ ਕੀਤੀ ਜਾ ਸਕਦੀ ਹੈ । ਇਹ ਸੰਗਹਿ ਵੀ ਆਪਣੇ ਆਪ 'ਚ ਇਕ ਕਲਾ ਹੈ । ਇਸ ਸਹਿ ਲਈ ਵਧੇਰੇ ਲੋੜ ਇਸ ਚੀਜ਼ ਦੀ ਹੈ ਕਿ ਸਮਾਜ ਦੀ ਰਚਨਾ ਦਾ ਅਧਿਅਨ ਹੋਵੇ, ਪੁਰਾਣੀ ਰੂੜੀਵਾਦੀ ਜਾਂ ਫ਼ਿਰਕੂ ਦੀ ਥਾਂ, ਨਿਰੰਤਰ ਗਤੀਸੀਲ, ਭਾਰਤੀ-ਸੰਸਕ੍ਰਿਤੀ ਦੀ ਪਰੰਪਰਾ ਦਾ ਠੀਕ ਠੀਕ ਗਿਆਨ ਹੋਵੇ, ਤੇ ਨਾਲ ਹੀ ਨਾਂ ਸਾਰੀਆਂ ਸਾਮਾਜਿਕ-ਸ਼ਕਤੀਆਂ ਦਾ ਗਿਆਨ ਵੀ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਪਰੇ ਸਮਾਜ ਨੂੰ ਅਪਣੀ ਲਪੇਟ 'ਚ ਲਇਆ ਹੋਇਆ ਹੈ ਤੇ ਜਿਨਾਂ ਨੂੰ ਸੁਲਝਾ ਕੇ ਨਿਸ਼ਚਿਤ ਦਿਸ਼ਾ ਦੇਣ ਦੀ ਲੋੜ ਹੈ , ਅਜਿਹੀ ਸਥਿਤੀ ਵਿਚ ਲੋੜ ਇਸ ਚੀਜ਼ ਦੀ ਮਹਿਸੂਸ ਹੁੰਦੀ ਹੈ ਕਿ ਲੋਕਜਾਹਿਤ ਦੀ ਸਾਮਾਜਿਕ-ਵਿਆਖਿਆ ਕੀਤੀ ਜਾਏ । ਇਸ ਢੰਗ ਨਾਲ ਲੋਕ-ਸੰਸਕ੍ਰਿਤੀ ਦਾ ਅਧਿਅਨ ਕਰਨ ਨਾਲ ਨਿਰੰਤਰ-ਗਤੀਸ਼ੀਲ, ਮਨੁੱਖੀ ਸਮਾਜ ਦੀ ਪਰੰਪਰਾ ਨੂੰ ਅਟੁੱਟ ਰਖਦੇ ਹੋਏ, ਨਵੇਂ-ਪਨ ਦੇ ਮੇਲ ਨਾਲ, ਨਵੀਂ ਸੰਸਕ੍ਰਿਤੀ ਦੇ ਵਿਕਾਸ ਦਾ ਮਾਰਗ ੪੨