ਪੰਨਾ:Alochana Magazine October 1960.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੂ ਦਾ ਸ਼ਬਦ ਹੀ ਨਾਦ ਹੈ ਗੁਰੂ ਦਾ ਸ਼ਬਦ ਹੀ ਵੇਦ ਹੈ । ਗੁਰੂ ਬਾਣੀ ਵਿਚ ਨਾਮ ਸਮਾਇਆ ਹੋਇਆ ਹੈ । ਨਾਦ ਦਾ ਮਾਲਿਕ ਸ਼ਿਵ ਜੀ ਸਮਝਿਆ ਜਾਂਦਾ ਸੀ । ਵੇਦਾਂ ਦਾ ਕਰਤਾ ਬ੍ਰਹਮਾ ਅਤੇ ਰਖਿਅਕ ਵਿਸ਼ਨੂੰ । ਸੋ ਗੁਰੂ ਹੀ ਸ਼ਿਵ, ਬ੍ਰਹਮਾ ਅਤੇ ਵਿਸ਼ਨੂੰ ਹੈ । ਗੁਰੂ ਹੀ ਪਾਰਬਤੀ, ਲਛਮੀ ਤੇ ਤੀ ਹੈ । ਤੀਰਥਾਂ ਤੇ ਅਸ਼ਨਾਨ ਕਰੀਏ ਜੇ ਇਸ ਤਰ੍ਹਾਂ ਉਸ ਦੀ ਮਿਹਰ ਪ੍ਰਾਪਤ ਹੋ ਜਾਵੇ, ਨਹੀਂ ਤਾਂ ਨਹਾਉਣ ਦਾ ਕੀ ਲਾਭ ? ਜੋ ਸ਼ਟੀ ਕਰਤਾਰ ਨੇ ਸਿਰਜੀ ਹੈ ਇਸ ਵਿਚ ਜੱਗ ਕੀਤਿਆਂ ਜਾਂ ਮੰਤ੍ਰ ਜਪਿਆਂ ਸੰਪਤੀ ਨਹੀਂ ਪ੍ਰਾਪਤ ਹੋਣੀ । ਸੰਸਾਰਕ ਸੰਪਤੀ ਤਾਂ ਕਰਮ (ਉੱਦਮ) ਰਾਹੀਂ ਪ੍ਰਾਪਤ ਹੁੰਦੀ ਹੈ । ਪਰ ਰਤਨ ਜਵਾਹਰ ਤਾਂ ਤੇਰੇ ਅੰਦਰ ਹੀ ਪ੍ਰਗਟ ਹੋ ਜਾਣਗੇ ਜੇ ਗੁਰੂ ਦੀ ਸਿਖਿਆ ਸੁਣ ਲਵੇਂ । ਉਹ ਹੈ ਨਾਮ ਨਾ ਵਿਸਾਰੇਂ ਤੇ ਨਾਮ ਦੁਆਰਾ ਸਰਬ ਥਾਂ ਇਕ ਜੋਤ ਸਹੀ ਕਰ ਲਵੇਂ । ਸਤਵੀਂ ਪਉੜੀ ਵਿਚ ਹਠ ਯੋਗ ਦੁਆਰਾ ਲੰਮੀ ਆਯੂ ਕਰ ਲੈਣ ਵਲ ਸੈਣਤ ਹੈ । ਭਾਈ, ਜੇ ਚਾਰ ਜੁਗਾਂ ਯੰਤ ਵੀ ਉਮਰ ਵਧ ਜਾਵੇ ? ਗਿੱਧੀਆਂ ਸਿਧੀਆਂ ਕਰਕੇ ਲੋਕ ਵੀ ਮਗਰ ਲਗ ਜਾਣ, ਪਰ ਜੇ ਉਸ ਦੀ ਨਜ਼ਰ ਨਾ ਪ੍ਰਾਪਤ ਹੋਵੇ ਤਾਂ ਕੀ ਲਾਭ ? ਛੁਟਕਾਰਾ ਤਾਂ ਨਦਰ ਤੋਂ ਮਿਲਣਾ ਹੈ । ਪ੍ਰਸ਼ਨ ਹੁੰਦਾ ਹੈ : ਕੀ ਉਹ ਇਤਨਾ ਵੱਡਾ ਹੈ ? ਉੜ-ਉਹ ਕੀੜਿਆਂ ਅੰਦਰ ਕੀੜੇ ਸਿਰਜਨ ਕਰਨ ਵਾਲਾ ਹੈ ਅਤੇ ਵਡੇ ਵਡੇ ਦੋਸ਼ੀਆਂ ਪੁਰ ਦੋਸ਼ ਧਰਨ ਵਾਲਾ ਹੈ । ਨਾਲ ਹੀ ਨਿਰਗੁਣਹਾਰਿਆਂ ਨੂੰ ਗੁਣ ਦੇਣ ਵਾਲਾ ਹੈ । ਪਰ ਅਜਿਹਾ ਕੋਈ ਨਹੀਂ ਜੋ ਉਸ ਨੂੰ ਗੁਣ ਪ੍ਰਦਾਨ ਕਰੇ । | ਅਗਲੀਆਂ ਅੱਠਾਂ ਪਉੜੀਆਂ ਵਿਚ ਆਪਣੇ ਦਸੇ ਰਾਹ ਪਰ ਤੁਰਨ ਨਾਲ ਜੋ ਫਲ ਪ੍ਰਾਪਤ ਹੁੰਦੇ ਹਨ ਉਹਨਾਂ ਦਾ ਵਰਣਨ ਕਰਦੇ ਹਨ । ਯੋਗ ਦੁਆਰਾ ਲੋਕ ਸਿੱਧ, ਪੀਰ, ਨਾਥ ਆਦਿ ਬਣੇ ਦਸੇ ਜਾਂਦੇ ਸਨ । ਗੁਰੂ ਜੀ ਫਰਮਾਂਦੇ ਹਨ ਕਿ ਨਾਮ ਦੇ ਸੁਣਨ ਨਾਲ ਇਹ ਸਭ ਪਦਵੀਆਂ ਪ੍ਰਾਪਤ ਹੋ ਜਾਂਦੀਆਂ ਹਨ। ਨਾਮ ਸਾਡੇ ਅੰਦਰ ਵਸਦਾ ਹੈ । ਉਸ ਅੰਦਰ ਵਸਦੇ ਨਾਮ ਦੀ ਆਵਾਜ਼ ਨੂੰ ਚਿੱਤ ਇਕਾਗਰ ਕਰਕੇ ਸੁਣਨਾ ਨਾਮ ਦਾ ਸੁਣਨਾ ਹੈ । ਅੰਗਰੇਜ਼ੀ ਵਿਚ ਸ਼ਬਦ Communion ਇਸ ਲਈ ਵਰਤਿਆ ਗਇਆ ਹੈ । ਇਸ ਦੇ ਬਣਨ ਨਾਲ ਜੋ ਪਦਵੀਆਂ ਲੋਕ, ਅੱਗੇ ਹਠ ਯੋਗ ਦੁਆਰਾ ਜਾਂ ਕਰਮ ਕਾਂਡ ਦੁਆਰਾ ਪ੍ਰਾਪਤ ਹੋਈਆਂ ਦਸਦੇ ਸਨ, ਉਹ ਨਾਮ ਦੇ ਸੁਣਨ ਦੁਆਰਾ ਪ੍ਰਾਪਤ ਹੋ ਜਾਂਦੀਆਂ ਹਨ । ਫਿਰ ਜਿਹੜਾ ਨਾਮ ਨੂੰ ਮੰਨ ਲਵੇ ਅਰਥਾਤ ਘਟ ਘਟ ਵਿਚ ਵਸਦੇ ਨਿਰੰਕਾਰ ਦੀ ਜੋਤ ਨਾਲ ਇਕ ਸੁਰ ਹੋ ਕੇ ਹੁਕਮ ਵਿਚ ਤੁਰੇ ਉਸ ਦੇ ਫਲ ਅਗਲੀਆਂ ਚਵਾਂ ਪਉੜੀਆਂ ਵਿਚ ਦਸੇ ਹਨ । ਸੰਤ ਸਿੰਘ ਜੀ ਲਿਖਦੇ ਹਨ ਇਹ ਕਿਉਂ ਲਿਖਿਆ ਹੈ- “ਜੇ ਕੋ ਕਹੈ ਪਿਛੈ ਪਛਤਾਇ' । ਮਤਲਬ ਤਾਂ ਸਾਫ ਹੈ । ਜਿਸ ਗੁੜ ਖਾਧਾ ਨਹੀਂ ਉਸ ਦਾ ਸ਼ਾਦ ਕੀ ਦਸੇਗਾ ? ਜੇ ਦਸੇਗਾ ਤਾਂ ਅਸਲੀਅਤ ਤਕ ਨਹੀਂ ਅਪੜੇਗਾ ਅਤੇ ਫਿਰ ਪੂਰਨ ਵਰਣਨ ਨਾ ਕਰ ਸਕਣ ਕਾਰਨ ਅਫਸੋਸ ਕਰੇਗਾ ।