ਪੰਨਾ:Alochana Magazine October 1961.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਨ ਜਨਮ ਸਾਖੀ ਵਿੱਚ ਕਈ ਥਾਵਾਂ · ਉੱਤੇ, ਵਰਤਮਾਨ ਕਾਲ ਲਈ ਵਰਤੀਦੇ ਸ਼ਬਦਾਂ 'ਚਾਹੁੰਦਾ’, ‘ਕਰਦਾ’ ਆਦਿ ਨੂੰ ਚਾਹੁਤਾ, ਕਰਤਾ ਦੇ ਰੂਪ ਵਿੱਚ ਵਰਤਿਆ ਹੈ । ਇਸੇ ਤਰ੍ਹਾਂ ਉਰਦੂ ਸ਼ਬਦ 'ਤਬ’ ਦੀ ਅਨੇਕ ਥਾਵਾਂ ਤੇ ਵਰਤੇ ਕੀਤੀ ਹੈ । ਉਦਾਹਰਣ ਲਈ, “ਤਬ ਉਥਹੁ ਰਵਦੇ ਰਹੇ’’, ‘ਤਬਿ ਆਗਿਆ ਉਨਾਂ ਸੇਵਕਾਂ ਨੂੰ ਹੋਈ, ਤਬਿ, “ਗੁਰੂ ਨਾਨਕ ਚੁਪ · ਕਰਿ ਰਹਿਆ’’, ‘ਤਬਿ ਫਿਰ ਅਵਾਜ ਹੋਇਆ ਤਥਿ ਵੈਦੁ ਡਰਿ ਹੋਇ ਖੜਾਅ ਆਦਿ ਪੁਰਾਣੇ ਉਰਦੂ ਵਿੱਚ ‘ਤਬ ਦੀ ਵਰਤੋਂ ਇਸ ਪਰਕਾਰ ਹੀ ਮਿਲਦੀ ਹੈ । ਪੁਰਾਣੇ ਉਰਦੂ ਦੇ ਕੁਝ ਫਟ ਕਲ ਨਮੂਨੇ ਇਸ ਪ੍ਰਕਾਰ ਹਨ : | 'ਜਲਾਲਉਦੀਨ ਛਾਇਆ, ਤਾਨ ਸਹਾਓਦੀਨ ਅਲਾ ਉਪਾਇਆ, ਮੁਸਲਮਾਨ ਮਦ ਨਿਦਾਨ, ਭੀਮਦਤ ਇਤਨਾ ਕਹਿਰ .ਕਹਿਣੇ ਲਾਗੇ, ਪਤਰ ਪਾਏ ਘਲ ਪਥਵੀ ਰਾਜ ਵਾਰ ਦੇਣੀ ਸਦਤਾਨ ਕਰਿ ਸਲਾਮ, ਤਹਿਵਰ ਪਰੋ ਉਂਗਲੀ ਸੁਲਤਾਨੇ ।” (ਉਰਦੂ ਕੇ ਹਿੰਦੂ ਸੇਵਕ : ਸੱਯਦ ਕਾਸਿਮ ਅਲੀ), ਰਤਨ ਜਨਮ 5 ਦੇ ਪ ਠ ਤੋਂ ਇਹ ਸਿੱਧ · ਹੋ ਸਕਦਾ ਹੈ ਕਿ ਅਨੇਕ ਸਾਖੀਆਂ ਵਿੱਚ ਏਸੇ ਤਰ੍ਹਾਂ ਦੀ ਮਸ਼ਿਤ ਬੋਲੀ ਮਿਲਦੀ ਹੈ । ਇਸ ਤੋਂ ਛੁਟ ਉਰਦੂ ਦੇ ਬਹੁਤ ਸਾਰੇ ਸਮਾਲੋਚਕਾਂ (ਮਹਮੂਦ ਸ਼ੀਰਾਨੀ ਆਦਿ) ਦੀ ਇਹ ਰਾਇ ਹੈ ਕਿ ਉਰਦ ਦਾ ਜਨਮ ਪੰਜਾਬ ਵਿੱਚ ਹੋਇਆ। ਪੁਰਾਤਨ ਪੰਜਾਬੀ ਅਤੇ ਸਾਹਿੱਤਕ ਉਰਦੂ ਦਾ ਮੁਢਲਾ ਰੂਪ ਭੀ ਆਪਸ ਵਿੱਚ ਬਹੁਤ ਮਿਲਦੇ ਹਨ । ਵਜਹੀ ਨੇ ੧੬੩੪ ਵਿੱਚ ਸਬਸ ਨਾਂ ਦੀ ਪੁਸਤਕ ਲਿਖੀ ਅਤੇ ਇਸ ਪੁਸਤਕ ਦੀ ਸਾਹਿੱਤਕ ਸ਼ੈਲੀ ਭੀ ਪੁਰਾਤਨ ਜਨਮ ਸਾਖੀ ਵਾਲੀ ਹੈ। ਉਪਰੋਕਤ ਵਿਚਾਰ ਦਾ ਸਿੱਟਾ ਇਹ ਹੈ ਕਿ ਪੁਰਾਤਨ ਜਨਮ ਸਾਖੀ ਦਾ ਰਚਨਾ ਕਾਲ, ਇਸ ਦੀ ਭਾਸ਼ਾ ਤੇ ਸਾਹਿੱਤ ਸ਼ੈਲੀ ਦੇ ਅਧਿਐਨ ਵਾਰਾ ਲਗਾਇਆ ਜਾ ਸਕਦਾ ਹੈ । ਪੁਰਾਤਨ ਜਨਮ ਸਾਖੀ ਦੀ ਸਾਹਿੱਤ-ਸ਼ੈਲੀ ਉਰਦੂ ਦੇ ਮੁਢਲੇ ਸਾਹਿੱਤਕ ਰੂਪ ਵਾਂਗ ਹੈ ਤੇ ਨਿਰਸੰਦੇਹ ਇਸ ਦਾ ਕਰਤਾ ਭੀ ਉਸ ਸਮੇਂ ਹੋਇਆ ਜਦੋਂ ਉਰਦੂ ਦੀ ਉਤਪੱਤੀ ਪਿਛੋਂ ਇਸ ਦਾ ਸਹਿੱਤਕ ਰੂਪ ਨਿਖ਼ਰ ਰਹਿਆ ਸੀ ਤੇ ਇਹ ਸਮਾਂ ਜਹਾਂਗੀਰ ਬਾਦਸ਼ਾਹ ਦਾ ਅਖੀਰਲਾ ਸਮਾਂ ਤੇ, ਸ਼ਾਹ ਜਹਾਨ ਦੇ ਕਾਲ ਦਾ ਮੁਢਲਾ ਸਮਾਂ ਸੀ । | ਪੁਰਾਤਨ ਜਨਮ ਸਾਖੀ ਦੇ ਰਚਨਾ-ਕਾਲ ਬਾਰੇ ਵਿਚਾਰ ਕਰਨ ਪਿਛੋਂ ਇਸ ਦੇ ਕਥਾ ਵਸਤੂ ਨੂੰ ਵਿਚਾਰਨ ਦੀ ਲੋੜ ਹੈ । ਪੁਰਾਤਨ ਜਨਮ ਸਾਖੀ ਇੱਕ ਪ੍ਰਕਾਰ ਨਾਲ ਗੁਰੂ ਨਾਨਕ ਦੇਵ ਜੀ ਦਾ ਸਫ਼ਰਨਾਮਾ ਹੈ ਅਤੇ ਅੱਡ ਅੱਡ ਪ੍ਰਸੰਗਾਂ ਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਵਿਆਖਿਆ ਕੀਤੀ ਗਈ ਹੈ । ਦੂਸਰੇ ਸ਼ਬਦਾਂ ਵਿੱਚ ਪੁਰਾਤਨ ਜਨਮ ਸਾਖੀ ਦਾ ਮੂਲ ਵਿਸ਼ਯ ਨਾਨਕੇ. ਬਾਣੀ ਦੀ ਵਿਆਖਿਆ