ਪੰਨਾ:Alochana Magazine October 1961.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚ ਆਉਂਦਾ ਹੈ, ਪਰ ਜਨਮ ਸਾਖੀ ਦੇ ਕਰਤਾ ਨੇ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਕੇਵਲ ਨਿਆਇ ਪੂਰਵਕ ਤਰਕਵਾਦੀ ਢੰਗ ਨਾਲ ਹੀ ਪੇਸ਼ ਨਹੀਂ ਕੀਤਾ, ਸਗੋਂ ਪੁਰਾਣੇ ਮਿਥਿਆਸ ਦੇ ਆਧਾਰ ਤੇ ਇਸ ਉਦਾਈ ਵਿੱਚ ਕੁਝ ਸਾਖੀਆ ਭੀ ਆਈਆਂ ਹਨ, ਜਿਨ੍ਹਾਂ ਦਾ ਮੂਲ ਮੰਤਵ ਕੇਵਲ ਗੁਰੂ ਸਾਹਿਬ ਦੀ ਉੱਚਤਾ ਨੂੰ ਦਰਸਾਣਾ ਹੈ । ਉਦਾਹਰਣ ਲਈ ਸਾਖੀ ੨੧ (ਮੁਹਰਾਂ ਦੇ ਕੋਲੇ ਤੇ ਸੂਲੀ ਦੀ ਸੂਲ), ਸਾਖੀ ੨੪ (ਕਲਿਜੁਗ) । ਕਲਿਜੁਗ ਬਾਰੇ ਸਾਖੀ ਦਾ ਅਧਿਐਨ ਕਰਦਿਆਂ ਸਾਨੂੰ ਜਨਮ ਸਾਖੀ ਦੇ ਕਰਤਾਂ ਦੀ ਕਲਪਨਾ ਦਾ ਪਤਾ ਲਗਦਾ ਹੈ । ਕਿਸ ਪ੍ਰਕਾਰ ਵਾਯੂ-ਮੰਡਲ ਦਾ ਉਸਾਰੀ ਸ਼ਬਦ ਚਿਤ੍ਰ ਦਾਰਾ ਪੇਸ਼ ਕੀਤੀ ਹੈ । ‘ਤਬਿ ਦੈਤ ਕਾ ਰੂਪ ਧਾਰਿ ਆਇਆ ( ਚੋਟੀ ਆਸਮਾਨ ਨਾਲਿ ਕੀਤੀਆਸੁ । ਜਿਉ ਜਿਉ ਨੇੜੈ ਆਵੈ, ਤਿਉ ਤਿਉ ਘਟਦਾ ਜਾਵੈ । ਤਬਿ ਮਨੁਖ ਕਾ ਸਰੂਪ ਕਰਕੇ ਆਇਆ।” (ਪੰਨਾ ੪੪) ਕਲਿਜੁਗ ਦੇ ਇਸ ਸਰੂਪ ਦਾ ਟਾਕਰਾ ਉਸ ਦੇ ਪਹਲੇ ਰੂਪ ਨਾਲ ਕਰਨ ਤੇ ਪੁਰਾਤਨ ਜਨਮ ਸਾਖੀ ਵਿਚਲੇ ਨਾਟਕੀ ਵਿਰੋਧਮਈ ਯੰਗ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ । “ਆਇ ਰੂਪ ਧਾਰਿਓ, ਤਬਿ ਬਾਬਾ ਦੇਖੋ ਤਾਂ ਅੰਧੇਰੀ ਬਹੁਤ ਆਈ, ਦਰਖਤ ਲਗੇ ਉਡਣਿ । (ਪੰਨਾ ੪੩) ਇਸੇ ਤਰ੍ਹਾਂ ਕੀੜ ਨਗਰ ਵਾਲੀ ਸਾਖੀ ਆਧਾਰ ਰੂਪ ਵਿੱਚ ਇਸਲਾਮੀ ਮਿਥਿਆਸ ਦਾ ਇਕ ਬਦਲਿਆ ਹੋਇਆ ਰੂਪ ਹੈ । ਦੂਸਰੀ ਉਦਾਸੀ ਦਾ ਵਰਣਨ ਇਸ ਤਰ੍ਹਾਂ ਅਰੰਭ ਹੁੰਦਾ ਹੈ । “ਦੁਤੀਆ ਉਦਾਸੀ ਕੀਤੀ ਦੱਸਣ ਕੀ । ਅਹਾਰੁ ਤਲੀ ਭਰਿ ਰੇਤ ਕੀ ਕਰਹਿ । ਤਦਹੁ ਪੈਰੀ ਖੜਾਵਾਂ ਕਾਠ ਕੀਆਂ । ਹਥਿ ਆਸਾ । ਸਿfਚ ਰਸੇ ਪਲੇਟੇ, ਬਾਹਾਂ ਜਹੀਆਂ ਰਸੇ ਮਲੇਟੇ । ਮਥੇ ਟਿਕਾ ਬਿੰਦੂਲੀ ਕਾ । ਤਦਹੁ ਨਾਲ ਸੈਦ ਜਟੁ ਜਾਂਤ ਅਹੇ ਥਾ ॥" (ਪੰਨਾ ੯੦-੯੧) ਇਸ ਉਦਾਸੀ ਵਿਚਲੀਆਂ ਸਾਖੀਆਂ ਤੋਂ ਪਤਾ ਲਗਦਾ ਹੈ ਕਿ ਇਸ ਉਦਾਸੀ ਸਮੇਂ ਗੁਰੂ ਜੀ ਦਾ ਮੁਖ ਪ੍ਰਯੋਜਨ ਉਤਰੀ ਭਾਰਤ ਸਿੱਧਾਂ ਦਾਰਾ ਚਲਾਏ ਗਏ ਭਰਮ lia