ਪੰਨਾ:Alochana Magazine October 1961.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਾਣ ਸੰਗਲੀ, (ਸਾਖੀ ੪੧) । ਇਨਾਂ ਸਾਖੀਆਂ ਵਿੱਚੋਂ 'ਕਉਡਾ ਰਾਖਸ਼’’ ਦੀ ਸਾਖੀ ਨਿਰਸੰਦੇਹ ਕਿਸੇ ਪੁਰਾਤਨ ਕਥਾ ਦਾ ਹੀ ਇੱਕ ਰੂਪ ਹੈ । ਇੱਕ ਹੋਰ ਗੱਲ ਇਸ ਸਾਖੀ ਬਾਰੇ ਇਹ ਹੈ ਕਿ ਇਸ ਵਿਚ ਸ਼ਬਦ (ਫੁਟੇ ਆਂਡਾ ਭਰਮ ਕਾ ਮਨਿ ਭਇਓ ਪ੍ਰਗਾਸੁ : ਕਾਟੀ ਬੇਰੀ ਪਗਹ ਤੇ ਤੁਰਿ ਕੀਨੀ ਬੰਦ ਖਲਾਸੁ ॥ ਆਵਣ ਜਾਣ ਰਹਿਓ ॥ ਤਪਤ ਕੜਾਹਾ ਬੁਝ ਗਇਆ ਗੁਰਿ ਸੀਤਲ ਨਾਮੁ ਦੀਓ ॥ ਪੰਜਵੀਂ ਪਾਤਸ਼ਾਹੀ ਦਾ ਹੈ ਅਤੇ ਇਸ ਅੰਦਰਲੀ ਗਵਾਹੀ ਤੋਂ ਜਿਸ ਤਰਾਂ ਕਿ ਪਹਲਾਂ ਦਸਿਆ ਜਾ ਚੁਕਿਆ ਹੈ । ਇਹ ਸਿੱਧ ਹੁੰਦਾ ਹੈ ਕਿ ਪੁਰਾਤਨ ਜਨਮ ਸਾਖੀ ਦਾ ਰਚਨਾ ਕਾਲ, ਪੰਜਵੀਂ ਪਾਤਸ਼ਾਹੀ ਦੇ ਪਿਛੇ ਦਾ ਹੀ ਹੈ । ਮਖਦੂਮ ਬਹਾਵਦੀ (ਸਾਖੀ ੪੫) ਵਿੱਚ ਪੁਰਾਤਨ ਜਨਮ ਸਾਖੀ ਦੇ ਕਰਤਾ ਨੇ ਗੁਰਮੁਖ ਦੀ ਮਹਿਮਾ ਕੀਤੀ ਹੈ । ਗੁਰਮੁਖ ਉਹ ਹੈ ਜਿਹੜਾ ਆਪਣੇ ਗੁਰੂ ਦੀ ਕਰਨੀ ਅਤੇ ਕਥਨੀ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇਂਦਾ ਹੈ । ਸ਼ਿਵਨਾਭ ਪ੍ਰਾਣ ਸੰਗਲੀ (ਸਾਖੀ ੪੭) ਵਿੱਚ ਜਪੁਜੀ ਦੇ ਮੂਲ ਮੰਤਰ, - 1 . .. - ol 1 ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥” ਦੇ ਆਸ਼ੇ ਤੇ ਰਹੱਸ ਨੂੰ ਸਾਖੀ ਦੁਆਰਾ ਦਰਸਾਇਆ ਹੈ । ਇਸ ਮਲ ਮੰਤਰ ਵਿੱਚ ਪਰਮਾਤਮਾ ਦੀ ਏਕਤਾ ਅਤੇ ਉਸ ਦੇ ਤੱਤ ਗੁਣਾਂ ਦਾ ਵਰਣਨ ਕੀਤਾ ਹੈ । ਪਰਮਾਤਮਾਂ 'ਕਰਤਾ ਹੈ । ਪੁਰਾਣੇ ਵੇਦਾਂਤ ਵਿੱਚ ਪਰਮਾਤਮਾ ਦੇ ਇਸ ਗੁਣ ਕਰਮ ਦਾ ਵਿਸਤਾਰ ਪੂਰਣ ਵਰਣਨ ਨਹੀਂ ਮਿਲਦਾ ਅਤੇ ਇਸ ਤੋਂ ਛਟ ਇਸ ਸ੍ਰਿਸ਼ਟੀ ਨੂੰ ਉਪਜਾਣ ਤੇ ਕਾਇਮ ਰੱਖਣ ਵਾਲੇ ਅੱਡ ਅੱਡ ਦੇਵਤੇ ਹਨ । ਪਰਮਾਤਮਾ ਦੇ ਜਿਹੜੇ ਸਦਾਚਾਰਕ ਲੱਛਣ, ਮੂਲ ਮੰਤਰ ਵਿਚ ਦਸੇ ਗਏ ਹਨ, ਉਹ ਲਛਣ ਅਸਲ ਵਿੱਚ, ਆਦਮੀ ਦੀ ਆਪਣੀ ਕਲਪਨਾ ਦਾ ਹੀ ਪ੍ਰਤਿਬਿੰਬ ਹਨ । ਉਹ ਵਿਸ਼ੇਸ਼ਤਾਵਾਂ, ਜਿਨ੍ਹਾਂ ਦਾ ਸਦਕਾ, ਮਨੁੱਖੀ ਸਮਾਜ ਦਾ ਕਲਿਆਣ ਹੁੰਦਾ ਹੈ, ਉਹ ਹੀ ਵਿਸ਼ੇਸ਼ਤਾਵਾਂ ਪਰਮਾਤਮਾ ਦਾ ਮੀਰੀ ਗੁਣ ਮੰਨੀਆਂ ਗਈਆਂ ਹਨ । ਬਾਈਬਲ ਵਿੱਚ ਭੀ ਏਸੇ ਤਰ੍ਹਾਂ ਪ੍ਰਮਾਤਮਾ ਦੀਆਂ ਵਿਸ਼ੇਸ਼ਤਾਵਾਂ ਨੂੰ ਬਿਆਨ ਕੀਤਾ ਗਿਆ ਹੈ । “There is none good but one, that is, God (St. Mathew N. T. 17 29, ਸ਼ਿਵਨਾਭ ਵਾਲੀ ਸਾਖੀ ਤੇ ਪੁਰਾਤਨ ਜਨਮ ਸਾਖੀ ਦਾ ਕਰਤਾ, ਇਹ ਹੀ ਸਿੱਧ ਕਰਨਾ ਚਾਹੁੰਦਾ ਹੈ ਕਿ ਜੋ ਕੁਝ ਭੀ ਵਿਸ਼ੇਸ਼ + dlm

o 98 p