ਪੰਨਾ:Alochana Magazine October 1961.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਕੋਈ ਵਿਅਕਤੀ ਪਰਮਾਤਮਾ ਦਾ ਪਿਆਰਾ ਨਹੀਂ ਬਣ ਸਕਦਾ । ਮੁਕਤੀ ਦਾ ਅਸਲੀ ਰਸਤਾ ਇਹ ਹੈ ਕਿ ਸੁਚੇ ਮਨ ਨਾਲ ਨਾਮ ਦੀ ਆਰਾਧਨਾ ਕੀਤੀ ਜਾਏ । ਵੇਦਾਂਤ ਅਨੁਸਾਰ ਮ ਸਾਰਿਆਂ ਤੋਂ ਉਤਮ ਹੈ ਅਤੇ ਉਹ ਹੀ ਇਸ ਦੁਨੀਆਂ ਨੂੰ ਚਲਾਣ ਵਾਲਾ ਹੈ ਪਰ ਗੁਰੂ ਜੀ ਨੇ ਇਸ ਸੰਸਾਰ ਦੀ ਉਤਪਤੀ ਬਾਰੇ ਜਿਹੜੇ ਵਿਚਾਰ ਪੇਸ਼ ਕੀਤੇ ਹਨ, ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਗੁਰੂ ਜੀ ਨੇ ਸੰਸਾਰ ਦੀ ਉਤਪਤੀ ਬਾਰੇ ਕੁਮਵਾਰ ਵਿਕਾਸ ਦੇ ਸਿੱਧਾਂਤ ਨੂੰ ਅਪਣਾਇਆ ਹੈ । ਆਰੰਭ ਵਿੱਚ 'ਧੁੰਧੂਕਾਰਾ ਸੀ’ ਨਾ ਧਰਤੀ ਸੀ ਤੇ ਨਾ ਹੀ ਆਕਾਸ਼ । ਕੇਵਲ ਵਾਹਿਗੁਰੂ ਦਾ ਹੁਕਮ ਦੀ ਪ੍ਰਧਾਨ ਸੀ ' ਚੰਨ ਸੂਰਜ ਦਾ ਕਰਮ ਨਹੀਂ ਸੀ ਅਤੇ ਨਾ ਹੀ ਦਿਨ ਰਾਤ ਦਾ ਭਿੰਨ ਭੇਤ, ਕੇਵਲ ਵਾਹਿਗੁਰੂ ਦੀ ਸਰਬ-ਵਿਆਪਕ ਹੋਂਦ ਦਾ ਇਹਸਾਸ ਸੀ । ਵਿਸ਼ਨ, ਸ਼ਿਵਜੀ, ਮਾ ਵੀ ਹੋਂਦ ਵਿੱਚ ਨਹੀਂ ਸਨ ਆਏ । ਕੇਵਲ ਵਾਹਿਗੁਰੂ ਦਾ ਪਹਰਾ ਹੀ ਉਤਰ, ਦਖਣ, ਪੂਰਬ, ਪੱਛਮ ਸੀ । ਸਰ ਰਾਧਾ ਕ੍ਰਿਸ਼ਨਣ ਨੇ ਭਾਰਤੀ ਦਰਸ਼ਨ ਦੇ ਇਤਿਹਾਸ ਵਿੱਚ ਰਿਗਵੇਦ ਦੇ ਇਕ ਪਾਠ ਕ੍ਰਮ ਵਿੱਚੋਂ ਉਦਾਹਰਣ ਦੇ ਕੇ ਇਸੇ ਤਰਾਂ ਦੀ ਨਜ਼ ਅਵਸਥਾ ਦਾ ਜ਼ਿਕਰ ਕੀਤਾ ਹੈ । ਬਾਇਬਲ, ਕੁਰਾਨ ਅਤੇ ਚੀਨੀ ਮਰਯਾਦਿਕ ਇਤਿਹਾਸ ਵਿੱਚ ਪਰਮਾਤਮਾ ਬਾਰੇ ਇਸ ਤਰ੍ਹਾਂ ਦੇ ਵਿਚਾਰ ਮਿਲਦੇ ਹਨ ਪਰੰਤੂ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਦੀ ਅਫੁਰ ਅਵਸਥਾ ਤੋਂ ਸਫੁਰ ਅਵਸਥਾ ਵਿੱਚ ਆਉਣ ਬਾਰੇ ਗਿਆਨ ਹਾਸਲ ਕਰਨ ਦਾ ਇਕੋ ਇਕ ਰਾਹ ਦਸਦਿਆਂ ਤੇ ਹਰ ਇਕ ਤਰ੍ਹਾਂ ਦੀਆਂ ਰਿਧੀਆਂ ਸਿਧੀਆਂ ਦਾ ਖੰਡਨ ਕਰਦਿਆਂ ਨਾਮ ਜਪਣ ਉਤੇ ਜ਼ੋਰ ਦੇਦਿਆਂ ਇਹ ਸਿੱਧ ਕੀਤਾ ਹੈ ਕਿ ਵਿਸਮਾਦ ਦੀ ਅਵਸਥਾ ਮੁਜਜ਼ਾ ਨਹੀਂ ਸਗੋਂ ਕਰਤੇ ਵਿੱਚ ਆਪਣੀ ਹੋਂਦ ਨੂੰ ਮਿਟਾ ਦੇਣ ਦਾ ਦੂਸਰਾ ਨਾਂ ਹੈ । ਗੁਰੂ ਅੰਗਦ ਨੂੰ ਗੱਦੀ ਦੇਣ ਦਾ ਜਿਹੜਾ ਜ਼ਿਕਰ ਪੰਜਵੀਂ ਉਦਾਸੀ ਵਿੱਚ ਆਉਂਦਾ ਹੈ, ਉਹ ਭੀ ਸਿੱਖ ਇਤਿਹਾਸ ਵਿੱਚ ਇਕ ਮੀਰੀ ਘਟਨਾ ਹੈ । ਇਸ ਦਾ ਜਿਕਰ ਪੁਰਾਤਨ ਜਨਮ ਸਾਖੀ ਵਿੱਚੋਂ ਹੇਠਲੇ ਟੂਕ ਵਿੱਚ ਦਿੱਤਾ ਜਾਂਦਾ ਹੈ : ਤਬ ਬਾਬਾ ਜੀ ਰਾਵੀ ਦੇ ਕਿਨਾਰੈ ਆਇਆ । ਤਦਹੁ ਪੈਸੇ ਪੰਜ ਬਾਬੇ ਜੀ ਗੁਰੂ ਅੰਗਦ ਜੀ ਕੇ ਆਗੈ ਰਖ ਕੇ ਪੈਰੀ ਪਇਆ । ਤਦਹੁ ਪਰਵਾਰ ਵਿਚ ਪਬਰ ਹੋਈ, ਤਾਂ ਸਰਬਤ ਸੰਗਤ ਵਿਚ ਖਬਰਿ ਹੋਈ । ਤਬ ਜੋ ਗੁਰੂ ਬਾਬਾ ਚਲਾਣੇ ਦੇ ਘਰਿ ਹੈ । ਤਦਹੁ ਸੰਗਤੀ ਦਰਸਨਿ ਆਈਆਂ । ਹਿੰਦੂ ਮੁਸਲਮਾਨ ਸਭਿ ਆਏ । ਤਦਹੁ ਗੁਰੂ ਅੰਗਦ ਹਥ ਜੋੜਿ ਖੜਾ ਹੋਆ। ਤਬ