ਪੰਨਾ:Alochana Magazine October 1961.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੀਤਾ ਜਾਵੇ । nu - - -


ਸਾਹਿੱਤ ਦਾ ਪਰਿਪੂਰਣ ਰੂਪ ਕਈ ਇਕ ਅੰਗਾਂ ਉਪ-ਅੰਗਾਂ ਦੀ ਸਮੰਜਸਤਾ ਹੈ ਅਤੇ ਇਹ ਪਰਿਪੂਰਣ ਰੂਪ ਵਾਲਾ ਸਾਹਿੱਤ ਅਗੋਂ ਕਈ ਇਕ ਰੂਪਾਂ ਉਪਰੁਪਾਂ ਵਿੱਚ ਵਿਭਾਜਿਤ ਹੈ ।- ਸਾਹਿੱਤ ਦੇ ਭਿੰਨ ਭਿੰਨ ਰੂਪ ਜਿਵੇਂ ਨਾਵਲ, ਕਹਾਣੀ, ਨਾਟਕ, ਮਹਾਂਕਾਵਿ ਇਤਿਆਦਿ ਦੀ ਪਿਠ-ਭੂਮੀ ਉਪਰ ਸਮੇਂ ਦੇ ਮਾਨਵ ਤੇ : ਸਮਾਜ ਦੀਆਂ ਸਮਸਿਆਵਾਂ ਦਾ ਹੱਥ ਹੈ । ਵਿਸ਼ੇਸ਼ ਕਰ ਸਮੇਂ ਦੇ ਮਾਨਵ ਦੀਆਂ ਆਰਥਿਕ ਸਮੱਸਿਆਵਾਂ ਤੇ ਇਨ੍ਹਾਂ ਸਮਸਿਆਵਾਂ ਕਾਰਣ ਬਣੇ ਸਾਮਾਜਿਕ ਕਿਰਦਾਰ ਦਾ ਹੱਥ ਹੈ । ਜੇ ਇਤਿਹਾਸਕ ਕ੍ਰਮ ਵਿੱਚ ਰਖ ਕੇ, ਵਿਗਿਆਨਕ ਦ੍ਰਿਸ਼ਟੀ ਨਾਲ ਕਲਾਂਤਰ ਵਿੱਚ ਹੋਏ ਮਾਨਵ ਤੇ ਸਮਾਜ ਦੇ ਵਿਕਾਸ ਦਾ ਅਧਿਐਨ ਕੀਤਾ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਮਾਨਵ-ਜੀਵਨ ਤੇ ਮਾਨਵ-ਵਿਅਕਤਿਤ੍ਰ ਦਾ ਵਿਕਸਾਤਮਕ ਇਤਿਹਾਸ ਅਤੇ ਸਾਮਾਜਿਕ ਤੇ ਇਤਿਹਾਸਕ ਕਾਲ ਦਾ ਵਿਕਾਸ ਸਮਾਨਾਂਤਰ ਲੀਹਾਂ ਤੇ ਚਲਦੇ ਹਨ । ਇਸ ਸਾਂਝੇ ਵਿਕਾਸ ਜਾਂ ਵਿਨਾਸ਼ ਦਾ ਕਾਰਣ ਹੈ ਸਮਸਿਆਵਾਦ -ਆਰਥਿਕ , ਸਮਸਿਆਵਾਂ । ਇਸ ਵਿਚਾਰ ਦਾ ਸਰਲੀਕ ਹਣ ਇਤਿਹਾਸਕ ਪ੍ਰਮਾਣ ਦਾਰਾ ਇਸ ਤਰਾਂ ਕੀਤਾ ਜਾ ਸਕਦਾ ਹੈ ਕਿ ਆਦਿ-ਸਾਮਵਾਦੀ ਯੁਗ ਤੋਂ ਲੈ ਕੇ ਅਧੁਨਿਕ ਯੁਗ ਤਕ ਆਏ ਕੁਮਵਾਰ ਵਿਕਾਸਾਤਮਕ ਪਰਿਵਰਤਨ ਦਾ ਕਾਰਣ ਹੈ ਮਾਨਵ-ਸਮਾਜ ਦੀਆਂ ਦੋ ਜਮਾਤਾਂ ਵਿਚਲੀ ਟੱਕਰ ਜਾਂ ਆਰਥਿਕ ਸਮਸਿਆ । ਆਦਿ-ਸਾਮਵਾਦੀ ਯੁਗ ਤੋਂ ਦਾਸਪ੍ਰਥਾ ਦਾ ਯੁਗ, ਸਾਮੰਤਵਾਦੀ ਕਿਰਦਾਰ ਵਾਲਾ ਸਮਾਜ, ਸਮਾਜ ਦੀ ਪੂੰਜੀਵਾਦੀ ਕਿਤੀ ਤੇ ਆਧੁਨਿਕ ਸੰਕ੍ਰਾਂਤੀ ਕਾਲ ਆਦਿ ਪਰਿਵਰਤਨ ਕੁਮਵਾਰ ਦੋ ਜਮਾਤਾਂ ਅਥਵਾ ਮਾਲਿਕ ਤੇ ਗੁਲਾਮ, ਸਾਮੰਤ ਤੇ ਮੁਜਾਰੇ, ਮਾਲਕ ਤੇ ਮਜ਼ਦੂਰ ਵਿਚਲੀ ਟੱਕਰ ਹੈ । ਪਰੰਤੂ ਉਪਰ ਭੀ ਜਿਵੇਂ ਸੰਕੇਤ ਕੀਤਾ ਗਇਆ ਹੈ ਕਿ ਸਮਾਜ ਦੇ ਕਿਰਦਾਰ ਉਪਰ ਨਿਰਭਰ ਹੁੰਦਾ ਹੈ ਸਾਹਿੱਤ ਦਾ ਰੂਪ ਅਤੇ ਵਿਸ਼ਯ, ਕਿਉਂਜੋ ਕਲਾਕਾਰ ਬ੍ਰਹਮਾ ਵਾਂਗ ਕੋਈ ਨਿਰਾਕਾਰ ਹਸਤੀ ਨਹੀਂ ਹੁੰਦਾ ਸਗੋਂ ਉਹ ਆਪ ਸਮਾਜ ਦਾ ਇਕ ਅੰਗ ਹੁੰਦਾ ਹੈ, ਸਮਾਜ ਦੀਆਂ ਸਮਸਿਆਵਾਂ ਉਸ ਦੀਆਂ ਆਪਣੀਆਂ ਮਸਿਆਵਾਂ ਹੁੰਦੀਆਂ ਹਨ ਅਤੇ ਸਾਧ ਰਣ ਮਾਨਵ ਨਾਲੋਂ ਵਧੇਰੇ ਸੰਵੇਦਨਸ਼ੀਲ ਮਨ ਵਾਲਾ ਹੋਣ ਕਾਰਣ, ਸਮੇਂ ਦੀਆਂ ਸਮਸਿਆਵਾਂ ਤੇ ਉਲਝਣਾਂ ਉਸ ਤੇ ਗੰਭੀਰ ਪ੍ਰਭਾਵ ਪਾਉਂਦੀਆਂ ਹਨ ਤੇ ਉਹ ਇਨ੍ਹਾਂ ਸਮਸਿਆਵਾਂ ਨੂੰ ਸਾਹਿੱਤ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ । ਸਾਹਿੱਤ ਦਾ ਰੂਪ ਸਮੇਂ ਦੇ ਸਮਾਜ ਦੇ ਕਿਰਦਾਰ ਉਪਰ ਨਿਰਭਰ ਹੁੰਦਾ ਹੈ, ਸੋ ਜੇ ਸਮੇਂ ਦੀ ਵਿਹਲ, ਉਲਝਣਾ ਅਤੇ ਸਮਸਿਆਵਾਂ ਦੇ ਸਮਸ਼ਟਿਗਤ ਰੂਪ ਨੇ ਸਾਮੰਤਵਾਦੀ ਕਾਲ ਵਿੱਚ ਨਾਵਲ 28 - -


- - .... - on