Page:Alochana Magazine October 1961.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਨੂੰ ਜਨਮ ਦਿੱਤਾ ਤਾਂ ਆਧੁਨਿਕ ਕਾਹਲੀ, ਸਮੇਂ ਦੀ ਥੁੜ ਅਤੇ ਵਿਅਕਤੀਗਤ ਸਮਸਿਆਵਾਂ ਨੇ ਨਿੱਕੀ ਕਹਾਣੀ ਨੂੰ ਜਨਮ ਦਿੱਤਾ । ਭਾਵ ਇਹ ਕਿ ਸਮੇਂ ਦੀਆਂ ਸਮਸਿਆਵਾਂ ਜਾਂ ਦੂਸਰੇ ਸ਼ਬਦਾਂ ਵਿੱਚ ਸਮਸਿਆਵਾਦ ਹੀ 'ਹਿੱਤ ਦੇ ਭਿੰਨ ਭਿੰਨ ਸਾਹਿੱਤਕ-ਰੂਪਾਂ ਦੇ ਜਨਮ ਦਾ ਕਾਰਣ ਹੈ । ਸਾਹਿੱਤ ਦਾ ਵਿਸ਼ਯ ਤਾਂ ਹੈ ਹੀ ਸਮੇਂ ਦੀਆਂ ਸਮਸਿਆਵਾਂ । ਸਾਹਿੱਤ ਸੰਬੰਧੀ ਪ੍ਰਚਲਿਤ ਭਿੰਨ ਪਰਿਭਾਸ਼ਵਾਂ ਜਿਵੇਂ ਸਹਿੱਤ “ਜੀਵਨ ਦਾ ਅਨੁਕਰਣ ਹੈ ; 'ਜੀਵਨ ਦਆਂ ਘਟਨਾਵਾਂ ਦੀ ਚੋਣ ਹੈ' ; ‘ਮਾਨਵ ਦਾ ਪਥ-ਪ੍ਰਦਰਸ਼ਕ ਹੈ' ਇਤਿਆਦਿ ਤੋਂ ਸਪਸ਼ਟ ਹੈ ਕਿ ਯਥਾਰਥਕ ਜੀਵਨ ਅਥਵਾ ਜੀਵਨ ਦੀਆਂ ਸਮਸਿਆਵਾਂ ਚੋਂ ਚੋਣਵੀਆਂ ਸਮਸਿਆਵਾਂ ਦੀ ਨਕਲ ਹੈ ਜਿਸ ਨੂੰ ਕਲਾਕਾਰ ਆਪਣੀ ਮੌਲਿਕ ਤੇ ਨਿੱਜੀ ਗਿਆ ਦਾਰਾ ਕਿਸੇ ਨਵੇਂ ਰੂਪ ਵਿੱਚ ਪ੍ਰਸਤੁਤ ਕਰਦਾ ਹੈ ਅਤੇ ਆਪਣੇ ਆਦਰਸ਼ ਤਥਾ ਮੰਤਵ ਜਾਂ ਉੱਦੇਸ਼ ਨੂੰ ਦਸਦਾ ਹੋਇਆ ਸਾਮਾਜਿਕ ਉਲਝਣਾਂ ਦਾ ਸੁਝਾਉ ਦੇਂਦਾ ਹੋਇਆ ਸਾਹਿੱਤ ਨੂੰ 'ਮਾਨਵ ਦਾ ਪਥ-ਪ੍ਰਦਰਸ਼ਕ ਵਾਲੀ ਪਰਿਭਾਸ਼ਾ ਦਾ ਹਕਦਾਰ ਬਣਾਉਂਦਾ ਹੈ । ਸੋ ਇਸ ਆਲੋਚਨਾ ਦਾ ਤਾਤਪਰਜ ਇਹ ਕਿ ਸਾਹਿੱਤ ਦਾ ਵਿਸ਼ਯ ਅਤੇ ਸਮਸਿਆਵਦ ਤਾਂ ਹਨ ਹੀ ਇਕ ਵਸਤੂ ਦੇ ਦੋ ਭਿੰਨ ਭਿੰਨ ਨਾਮ । ਵਿਸ਼ਯ ਅਤ ਰੂਪ ਤੋਂ ਬਿਨਾ ਸਹਿੱਤ ਦੇ ਬਾਕੀ ਅੰਗ ਉਪ-ਅੰਗਾਂ ਦਾ ਭੀ ਸਮਸਿਆਵਾਦ ਨਾਲ ਗੰਭੀਰ ਸੰਬਧ ਹੈ । ਸਾਹਿੱਤ ਵਿੱਚ ਆਏ ਭਿੰਨ ਭਿੰਨ ਵਾਦ ਜਿਵੇਂ ਰੁਮਾਂਸਵਾਦ, ਤਿਵਾਦ, ਯਥਾਰਥਵਾਦ, ਅਗਰਗਾਮਵਾਦ, ਅਗਰਮੀ ਯਥਾਰਥਵਾਦੀ ਸਮਾਜਵਾਦ ਆਦਿ ਦੀ fਪਿਠ-ਭੂਮੀ ਤੇ ਭੀ ਸਮੇਂ ਦੇ ਮਾਨਵ ਦੀਆਂ ਆਰਥਿਕ ਸਮਸਿਆਵਾਂ ਤੇ ਉਨ੍ਹਾਂ ਸਮਸਿਆਵਾਂ ਕਾਰਣ ਬਣੀ ਸਾਮਾਜਿਕ ਕ੍ਰਿਤੀ ਹੈ । ਜੇ ਨਿਰੋਲ ਰੁਮਾਂਸਵਾਦ ਅਤੇ ਕਲਪਨਾਵਾਦ, ਪ੍ਰਕਿਰਤੀਵਾਦ ਅਤੇ ਯਥਾਰਥਵਾਦ ਵਿੱਚ ਪਰਿਵਰਤਿਤ ਹੋਇਆ ਤਾਂ ਸਾਮੰਤਵਾਦੀ ਸਮਾਜ ਦੇ ਸਰਮਾਏਦਾਰੀ ਸਮਾਜ ਵਿੱਚ ਪਰਿਵਰਤਿਤ ਹੋ ਜਾਣ ਕਾਰਣ ਜਾਂ ਦੂਸਰੇ ਸ਼ਬਦਾਂ ਵਿੱਚ ਇਸ ਪਰਿਵਰਤਨ ਦਾ ਕਾਰਣ ਹੈ ਦੋ ਜਮ ਤਾਂ ਵਿੱਚ ਆਰਥਿਕ ਨਾ-ਬਰਾਬਰੀ ਦੀ ਸਮਸਿਆ । ਅੱਜ ਜੇ ਅਗਰਮੀ ਸਮਾਜਵਾਦੀ ਯਥਾਰਥਵਾਦ ਦੇ ਵਿਚਾਰਾਂ ਦੀ ਮਹੱਤਾ ਹੈ ਤਾਂ ਸਮੇਂ ਦੇ ਮਾਨਵ ਦੀਆਂ ਸਮਸਿਆਵਾਂ ਕਾਰਣ ਜਾਂ ਦੋ ਜਮਾਤਾਂ ਵਿਚਲੀ ਆਰਥਿਕ ਸਮਸਿਆ ਕਾਰਣ । ਸੋ ਸਪਸ਼ਟ ਹੈ ਕਿ ਸਾਰੇ ਵਾਦਾਂ ਦਾ ਕੇਵਲ ਗੰਭੀਰ ਸੰਬੰਧ ਹੀ ਨਹੀਂ ਸਗੋਂ ਸਾਰਿਆਂ ਦਾ ਜਨਮ ਸਮਾਜਵਾਦ ਦੀ ਕੁੱਖ ਵਿੱਚ ਹੁੰਦਾ ਹੈ । ਰਸ ਸਾਹਿੱਤ ਦੀ ਆਤਮਾ ਹੈ । ਭਾਰਤੀ ਆਚਾਰੀਆ ਤਾਂ ਰਸ ਦੀ ਹੋਂਦ ਅਤੇ