Page:Alochana Magazine October 1961.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਧਰਮਪਾਲ ਸਿੰਗਲ ਪੰਜਾਬੀ ਕਾਵਿ ਵਿੱਚ ਇਸਤਰੀ (ਲੜੀ ਜੋੜਨ ਲਈ ਵੇਖੋ ਸਤੰਬਰ ੧੯੬੧ ਦਾ ਪਰਚਾ) ੧੯ ਵੀਂ ਸਦੀ ਦੇ ਉੱਤਰਾਰਧ ਵਿੱਚ ਭੀ ਇਸਤਰੀ ਬਾਰੇ ਕੁਝ ਇਹ ਜਿਹੇ ਹੀ ਵਿਚਾਰ ਪ੍ਰਚਲਿਤ ਸਨ, ਪਰ ੨੦ਵੀਂ ਸਦੀ ਵਿੱਚ ਇੱਕ ਪਾਸੇ ਪੱਛਮੀ ਵਿਚਾਰਧਾਰਾ, ਪੱਛਮੀ ਸਾਹਿੱਤ ਅਤੇ ਪੱਛਮੀ ਸਝਿਆਚਾਰ ਦੇ ਪ੍ਰਭਾਵ ਹੇਠ ਅਤੇ ਦੂਜੇ ਪਾਸੇ ਸਿੰਘ ਸਭਾ ਲਹਿਰ ਤੇ ਹੋਰਨਾਂ ਸਮਾਜ ਸੁਧਾਰਕ ਲਹਰਾਂ ਕਰਕੇ ਨ ਕੇਵਲ ਪੰਜਾਬੀ ਵਿੱਚ ਇਸਤਰੀ ਲਈ ਸਤਿਕਾਰ ਭਰਪੂਰ ਵਰਣਨ ਹੀ ਹੋਣ ਲੱਗ ਪਇਆ, ਸਗੋਂ ਉਸ ਉੱਤੇ ਹੋ ਰਹੇ ਮਨੁੱਖੀ ਜ਼ੁਲਮਾਂ ਦੇ ਵਿਰੁਧ ਆਵਾਜ਼ ਉਠਾ ਕੇ, ਪੁਰਸ਼ਾਂ ਦੀ ਵਧੀਕੀ ਦੀ ਨਿੰਦਿਆ ਭੀ ਕੀਤੀ ਗਈ । ਆਧੁਨਿਕ ਯੁੱਗ ਦੇ ਮੋਢੀ ਕਵੀ ਭਾਈ ਵੀਰ ਸਿੰਘ ਜੀ ਨੇ ਇਸਤਰੀ ਸੰਬੰਧੀ ਭਾਵੇਂ ਕਵਿਤਾ ਵਿੱਚ ਵਧੇਰੇ ਨਹੀਂ ਲਿਖਿਆ ਹੈ, ਉਸਦਾ ਵਿਸ਼ਯ ਕਾਦਰ ਤੇ ਉਸਦੀ ਕੁਦਰਤ ਦਾ ਮਨ-ਖਿੱਚਵਾਂ ਵਰਣਨ ਹੀ ਰਹਿਆ ਹੈ । ਇਸਤਰੀ ਮਾਂ ਦੇ ਰੂਪ ਵਿੱਚ ਅਧਿਕੇ ਆਈ ਹੈ ਜਾਂ ਫਿਰ ਇੱਕ ਵੀਰਾਂਗਣਾ ਦੇ ਰੂਪ ਵਿੱਚੋਂ ਭੀ ਇਸ ਦਾ ਭਰਪੂਰ ਵਰਣਨ ਹੈ । ਪ੍ਰੋ: ਪੂਰਣ ਸਿੰਘ ਜੀ ਭੀ ਇਸਤਰੀ ਦੇ ਮਾਂ ਦੇ ਰੂਪ ਤੇ ਹੀ ਵਧੇਰੇ ਰੀਝੇ ਹਨ ਅਤੇ ਗਾਰਗੀ ਵਰਗੀਆਂ ਵਿਦੁਸ਼ੀ ਇਸਤਰੀਆਂ ਦਾ ਚੋਖ ਰੰਗ ਰਹਿਆ ਹੈ । ਅਪ ਦੀ ਕਵਿਤਾ ਵਿੱਚ ਸਾਧਾਰਣ ਗੋਹੇ ਪੱਥਦੀ ਪਿੰਡ ਦੇ ਅਹੀਰਨ ਪ੍ਰੇਮੀ ਦੀ ਯਾਦ ਵਿੱਚ ਤੜਪ ਰਹੀ ਲੂਣਾ, ਅਤੇ 'ਨਿਰਬਿਲਮ’, ਨਿਰਬਾਹ, ਵਤਸਲ-ਪਿਆਰ ਦੀ ਮਹੱਤੀ, ਗਰਚ, ਉੱਚਾ ਵੱਡਾ ਵਿਸ਼ਾਲ ਮਾਂ-ਦਿਲ-ਇਸਤਰੀ ਦੇ ਇਹ ਸਾਰੇ ਪੱਖ ਸਾਕਾਰ ਹੋ ਉੱਠੇ ਹਨ । ਮਾਂ ਦਾ ਦਿਲ ਰੱਬ ਦਾ ਦਿਲ ਹੈ ਇਸ ਤੋਂ ਵਧ ਕੇ eu ਇਸਤਰੀ ਜਾਤੀ ਦੀ ਹੋਰ ਕੀ ਹੋ ਸਕਦੀ ਹੈ । ਧਨੀਰਾਮ ਚਾਤ੍ਰਿਕ ਦਾ ਕਵਿਤਾ ਵਿੱਚ ਇਸਤਚੀ ਬਾਰੇ ਵਰਣਨ ਭਾਵੇਂ ਘੱਟ ਹੀ ਮਿਲਦਾ ਹੈ, ਤਾਂ ਭੀ . ਵੱਲ ਸਿਪਾਹੀ ਅੱਗੇ ਤਰਲੇ ਕਰਦੀ ‘ਦਰਦਣ ਨਾਰੀ’ ਅਤੇ ਰਾਧਾ ਗੋਪੀਆਂ ਵਲੋਂ ਰਸ਼ਾਂ ਦੇ ਪਤੀ ਸ਼ਿਕਾਇਤ ਦੇ ਰੂਪ ਵਿੱਚ ਇਸ ਦਾ ਵਰਣਨ ਚੋਖਾ ਹੈ । ਚਾ"