ਜੀ ਨੇ 'ਸੂਫ਼ੀਖਾਨੇ ਦੀ ਕਵਿਤਾ ਤੇ ਮਾਵਾਂ ਵਿੱਚ ਤਿੰਨ ਮਾਂਵਾਂ - ਇੱਕ ਜਨਮ ਦੇਣ ਵਾਲੀ ਤੇ ਅਕਲ ਦੇਣ ਵਾਲੀ ਮਾਂ ਲੱਛਮੀ ਦੇਵੀ, ਦੂਜੀ ਮਾਂ-ਭਾਰਤ ਮਾਤਾ ਅਤੇ ਤੀਜੀ ਮਾਂ ਪੰਜਾਬੀ ਬੋਲੀ- ਮੰਨ ਕੇ ਇਸਤਰੀ ਜਾਤੀ ਵਿੱਚ ਮਾਂ ਦੀ ਪਵਿੱਤਰ ਕਲਪਣਾ ਕੀਤੀ ਹੈ । ਲਾਲਾ ਕਿਰਪਾ ਸਾਗਰ ਦੀ ਕਵਿਤਾ ਵਿੱਚ ਇਸਤਰੀ, ਪ੍ਰੇਮ ਅਤੇ ਤਿਆਗ ਦੀ ਮੂਰਤੀ ਬਣ ਕੇ ਆਈ ਹੈ, ਜਿਸ ਵਿੱਚ ਭਾਰਤ ਦੀ ਸੁਸ਼ੀਲ ਕੰਨਿਆ ਵਾਲੇ ਸਾਰੇ ਸੇਸ਼ਟ ਗੁਣ ‘ਨ । ਲਕਸ਼ਮੀ ਦੇਵੀ’ ਵਿੱਚ ਥਾਂ-ਪੁਰ-ਥਾਂ ਕਵੀ ਨੇ ਇਸਤਰੀ ਬਾਰੇ ਆਦਰ ਸੂਚਕ ਸ਼ਬਦ ਹੀ ਰੱਖੇ ਹਨ ।
ਪੰਜਾਬੀ ਨਵੀਨ ਕਾਵਿ ਵਿੱਚ ਇਸਚਰੀ ਬਾਰੇ ਇੱਕੋ ਜਿਹੇ ਵਿਚਾਰ ਰਖੇ ਗਏ ਹਨ, ਜਾ ਇਸਤਰੀ ਦਾ ਕਿਸ ਰੂਪ ਵਿੱਚ ਵਰਣਨ ਕੀਤਾ ਗਇਆ ਹੈ-ਇਸ ਦੀ ਜਾਣਕਾਰ ਸਾਡੇ ਯੁਗ ਦੇ ਕੁਝ ਮਹਾਂ ਕਵੀਆਂ-- ਪ੍ਰੋ: ਮੋਹਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਬਾਵਾ ਬਲਵੰਤ ਤੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਨੂੰ ਪੜ੍ਹ ਕੇ ਭਲੀ ਭਾਂਤ ਹੋ ਸਕਦੀ ਹੈ ।
ਪ੍ਰੀਤਮ ਸਿੰਘ ਸਫ਼ੀਰ ਨੂੰ ਆਦਮ ਅਤੇ ਹੱਵਾ ਦੇ ਵਿਚਕਾਰ ਰੋੜਾ ਬਣ ਕੇ ਖੜੇ ਮਨੂੰ ਦੇ ਪੈਰੋਕਾਰ ਫੁੱਟੀ ਕੌਡੀ ਨਹੀਂ ਖਾਂਦੇ ਹਨ, ਉਹ ਕਹ ਉਠਦਾ ਹੈ :-
ਦੇਖੋ ਇਹ ਸਾਮਰੀ ਵੀਵੀਂ ਸਦੀ ਦੇ,
ਚੌਧਰੀ ਓਪਰੀਆਂ ਰਹਾਂ ਦੇ ਬਣਦੇ ਨੇ । ਸਫੀਰ ਨੂੰ ਦੁੱਖ ਹੈ ਕਿ ਸਮਾਂ ਕਿੰਨਾ ਛੇਤੀ ਛੇਤੀ ਬਦਲ ਰਹਿ ਮਾ ਹੈ ਪਰ ਇਸਤਰੀ ਦੀ ਹਾਲਤ ਓਵੇਂ ਦੀ ਓਵੇਂ ਹੈ :
ਜੁਗਾਂ ਨੇ ਸੰਗਰਾਮ ਮਾਏ, ਪੁੱਟ ਸਭਯਤਾ ਸੁੱਟੀਆਂ, ਤੀਵੀਆਂ ਜੰਮਣੋ, ਜ਼ਿੰਦਾ ਵਰਣ
ਅਜੇ ਤੀਕ ਨਾ ਹੱਟੀਆਂ ! ਬਾਵਾ ਬਲਵੰਤ ਰੂਪ ਰੰਗ, ਰਸ ਤੇ ਕਲਪ ਨੂੰ ਲੈਕ ਪੰਜਾਬੀ ਸਾਹਿੱਤ ਵਿੱਚ ਆਇਆ ਹੈ ਜਿਸ ਵਿੱਚ ਗੀਤ ਭੀ ਹੈ ਤੇ ਸੰਗੀਤ ਭੀ ਹੈ, ਸੁੰਦਰਤਾ ਭੀ ਹੈ ਤੇ ਸੁੰਦਰਤਾ ਦੀ ਪਰਖ ਵੀ, ਕਲਾ ਭੀ ਹੈ ਤੇ ਕਲਾ ਲਈ fuਆਰ ਖਿੱਚ ਵੀ ਹੈ । ਇਹ ਸਾਰੇ ਰੂਪ ਨੂੰ ਕਿਸ ਨੇ ਦਿੱਤੇ ਹਨ । ਸਪਸ਼ਟ ਹੈ ਕਿ ਇਹ ਉਸਦੀ ਸੁੰਦਰਤਾ ਦੀ ਸਾਕਾਰ ਮੂਰਤੀ, ਪਵਿਤਰ ਪ੍ਰੇਮ ਦੀ ਚਾਨਣੀ ਖਿਲੇਰਨ ਵਾਲੀ, ਪੇfਿਕਾ ਕ੍ਰਿਸ਼ਨਾ ਨੇ ਹੀ ਤਾਂ ਉਸ ਨੂੰ ਇਹ ਸਾਰਾ ਰੂਪ ਬਖ਼ਸ਼ਿਆ ਹੈ । ਕਵੀ ਉਸਦਾ ਕਾਮ-ਰਹਿਤ ਪਵਿਤਰ ਪਿਆਰ ਇਸ ਪ੍ਰਕਾਰ ਵਰਣਨ ਕਰਦਾ ਹੈ :
Page:Alochana Magazine October 1961.pdf/31
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
