ਪੰਨਾ:Alochana Magazine October 1961.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸਨੇ ਇਸਤਰੀ ਬਾਰੇ ਸਰਮਾਏਦਾਰੀ ਅਤੇ ਜਾਗੀਰਦਾਰ ਪ੍ਰਬੰਧ ਦੇ ਵਿਚਾਰਾਂ ਵਿੱਚ ਬਹੁਤ ਅੰਤਰ ਲੈ ਆਂਦਾ ਹੈ । ਪੰਜਾਬੀ ਸਾਹਿੱਤ ਵਿੱਚ ਵਾਰਿਸ ਤੇ ਕਾਦਰਯਾਰ ਨੇ ਜਿਤਨੇ ਹੀ ਗੰਦੇ ਵਿਚਾਰ ਰਖੇ ਹਨ, ਉਤਨੇ ਹੀ ਪ੍ਰੋਫੈਸਰ ਸਾਹਿਬ ਨੇ ਉਸ ਨੂੰ ਉੱਚ ਉਠਾਉਣ ਵਾਲੇ ਵਿਚਾਰ ਦਿੱਤੇ ਹਨ । ਇਸਤਰੀ ਦੇ ਪੱਖ ਨੂੰ ਬਹੁਤ ਹੀ ਜ਼ੋਰਦਾਰ ਸ਼ਬਦਾਂ ਵਿੱਚ ਪੇਸ਼ ਕੀਤਾ ਗਇਆ ਹੈ । “ਦਿੰਦੇ ਆਏ ਚਿਰੋਕਣਾ ਮਰਦ ਧੋਖਾ’’ ਦੀ ਗੱਲ ਕਰਕੇ ਉਨ੍ਹਾਂ ਨੇ ਸਾਡੇ ਵੱਡੇ ਵੱਡੇ ਆਗੂਆਂ ਨੂੰ ਵੀ ਨਹੀਂ ਛੱਡਿਆ ਹੈ । ਇਸਤਰੀ ਇਨ੍ਹਾਂ ਮਰਦਾਂ ਲਈ ਸਦਾ ਮਰਦੀ ਰਹਿੰਦੀ ਹੈ, ਪਰ ਇਹ ਕਿਸ਼ਨ ਰੂਪੀ ਭੌਰੇ ਕੀ ਜਾਣਨ, ਕਿ ਰਾਧਿਕਾ ਦੇ ਮਨ ਕਮਲ ਵਿੱਚ faਤਨੀ ਵੇਦਨਾ ਛਿਪੀ ਪਈ ਹੈ : ਹਿਜਰ ਨਾਲ ਤੀਵੀਂ ਭਾਵੇਂ ਬਣੇ ਸੁਰਮਾ ਤਾਂ ਵੀ ਸਾਫ਼ ਨ ਮਰਦ ਦੀ ਅੱਖ ਹੋਵੇ । ਮੰਨੂੰ ਦੇ ਕਾਨੂੰਨ, ਵੇਲੇ ਦੀ ਸਰਕਾਰ ਅਤੇ ਪੈਸੇ ਦੀ ਛਣਕਾਰ ਸਭ ਇਸਤਰੀ ਜਾਤੀ ਨੂੰ ਪੁਰਸ਼ ਦੀ ਜਾਇਦਾਦ ਸਮਝਦੇ ਹਨ - "ਮੇਰੀ ਹੈ ਇਹ ਜਾਇਦਾਦ, ਮੈਂ ਹਾਂ ਮਾਲਿਕ ਇਸ ਦਾ’’ - ਕਿਤਨਾ ਜ਼ਬਰਦਸਤ ਵਿਅੰਗ ਕੀਤਾ ਗਇਆ ਹੈ ਅਤੇ ਇਸਤਰੀ ਜਾਤੀ ਦੀ ਮਾਨਸਕ ਹੀਣਤਾ ਨੂੰ ਵੀ ਬਹੁਤ ਸੁੰਦਰ ਢੰਗ ਨਾਲ ਅੰਕਿਤ ਕੀਤਾ ਗਇਆ ਹੈ । ਪਰ ਇਹ ਵੀ ਇਸਤਰੀ ਦੇ ਰੂਪ ਜਾਲ ਤੋਂ ਖ਼ੁਦ ਭੀ ਨਹੀਂ ਬਚ ਸਕਿਆ ਹੈ, ਕੋਈ ‘ਕੁੜੀ ਪੋਠੋਹਾਰ ਦੀ' ਸਦਾ ਇਸ ਨੂੰ ਖਿੱਚਾਂ ਪਾਉਂਦੀ ਰਹੀ ਹੈ । ਕਈ ਵਾਰੀ ਤਾਂ ਕਵੀ ਇੱਕ ਉਲਝਣ ਵਿੱਚ ਪੈ ਜਾਂਦਾ ਹੈ ਕਿ ਜ਼ਮਾਨੇ ਨੂੰ ਪਿਆਰ ਕਰੇ, ਜਾਂ ਇਸਤਰੀ ਨੂੰ : ਇਹ ਦਿਲ ਹੈ ਕੋਈ ਖਿਡਾਲ ਨਹੀਂ, ਇਤਨਾ ਵੀ ਨਿਤਾਣਾ ਕਿਉਂ ਹੋਈਏ, ਇੱਕ ਛੋਹ ਦੇ ਜੀ ਪਰਚਾਵਣ ਲਈ, ਸਭ ਜਗ ਤੋਂ ਬਿਗਾਨਾ ਕਿਉਂ ਹੋਈਏ .... ਪੂਰਨ ਸਿੰਘ ਇੱਕ ਮਰਦ ਹਨ, ਉਹ ਇਸਤਰੀ ਲਈ ਮਨ ਵਿੱਚ ਦਇਆ ਅਤੇ ਬੁਲਾਂ ਤੇ ਹਮਦਰਦੀ ਰੱਖਦੇ ਹੋਏ ਭੀ, ਇਸਤਰੀ ਵਾਲਾ ਦਿਲ ਨਹੀਂ ਪਾ ਸਕੇ ਹਨ, ਜਿਹੜਾ ਕਿ ਅੰਮ੍ਰਿਤਾ ਪ੍ਰੀਤਮ ਨੂੰ ਪ੍ਰਾਪਤ ਹੈ । ਅੰਮ੍ਰਿਤਾ ਖ਼ੁਦ ਇੱਕ ਇਸਤਰੀ ਹੋਣ ਦੇ ਕਾਰਣ, ਉਸਦੇ ਭਾਵਾਂ ਤੋਂ ਭਲੀ ਪ੍ਰਕਾਰ ਜਾਣੂ ਹਨ ਅਤੇ ਇਸੇ ਲਈ ਆਪ ਦੇ ਭਾਵ-ਪ੍ਰਗਟਾਓ ਵਿੱਚ ਵਾਸਤਵਿਕਤਾ ਕੁਝ ਵਧੇਰੇ ਸਹਜ ਰੂਪ ਵਿੱਚ ਆ ਗਈ ਹੈ । ਆਪਦਾ ਇਸਤਰੀ-ਹਿਰਦਾ ਇਸਤਰੀ ਲਈ ਜਿਤਨਾ ਤੜਫਿਆ ਹੈ. ਜਿਤਨਾ ਰੋਇਆ ਹੈ ਅਤੇ ਬਿਲਕਿਆ ਹੈ, ਉਤਨਾ ਸ਼ਾਇਦ ਕਿਸੇ ਕਵੀ ਦਾ ਨਹੀਂ ਸਿਆ । ਹਿੰਦੀ ਦੀ ਕਵਿੱਤਰੀ ਮਹਾਂ ਦੇਵੀ ਵਰਮਾ ਅਤੇ ਤਾਰਾ ਡੇ ਦੀ ਤਰਾਂ