ਪੰਨਾ:Alochana Magazine October 1961.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨਜੀਤ ਸੇਠੀ ਭਾਈ ਵੀਰ ਸਿੰਘ ਰਚਿਤ ਗੁਰੂ ਨਾਨਕ ਚਮਤਕਾਰ ਦੀ ਸ਼ੈਲੀ ਹਰੇਕ ਲੇਖਕ ਨਿੱਜੀ ਹਾਵਾਂ ਭਾਵਾਂ ਨੂੰ ਪ੍ਰਗਟਾਉਣ ਲਈ, ਵਿਸ਼ਯ ਨੂੰ ਲਿਖਤੀ ਰੂਪ ਦੇਣ ਲਈ ਕੋਈ ਨ ਕੋਈ ਲਿਖਣ-ਢੰਗ ਪ੍ਰਯੋਗ ਵਿੱਚ ਲਿਆਉਂਦਾ ਹੈ। ਇਹ ਰਚਨ-ਸ਼ੈਲੀ ਉਸ ਦੀ ਨਿਜੀ ਤੇ ਮੌਲਿਕ ਹੁੰਦੀ ਹੈ । ਇਹੀ ਕਾਰਣ ਹੈ ਕਿ ਜੀਵਨ ਵਿੱਚੋਂ ਆਏ ਇਕ ਤਜਰਬੇ ਨੂੰ ਕੋਈ ਲੇਖਕ ਕਿਸੇ ਤਰ੍ਹਾਂ ਤੇ ਕੋਈ ਕਿਸੇ ਪਰ੍ਹਾਂ ਪ੍ਰਸਤਤ ਕਰਦਾ ਹੈ । ਸਾਰੰਸ਼ ਇਹ ਹੈ ਕਿ ਕਸੇ ਰਚਨਾ ਦਾ ਉਸ ਦੇ ਲੇਖਕ ਨਾਲ ਗੰਭੀਰ ਸੰਬੰਧ ਹੁੰਦਾ ਹੈ ਅਤੇ ਉਸ ਦੇ ਵਿਅਕਤਿਤ ਵਿੱਚ ਬੁੱਧੀ ਦਾ ਫ਼ਰਕ ਭਾਵਾਂ ਦੀ ਵਿਲੱਖਣਤਾ, ਮਿਜ਼ਾਜ ਦੀ ਭਿੰਨਤਾ ਅਤੇ ਗਿਆਨ ਭੰਡਾਰ ਦਾ ਅੰਤਰ ਉਹਦੇ ਅਭਿਵਿਅੰਜਨ ਵਿੱਚ ਭੀ ਭਿੰਨਤਾ ਲੈ ਆਉਂਦੇ ਹਨ | ਇਸ ਤਰ੍ਹਾਂ ਸਾਹਿੱਤ ਦੀ ਪਰਿਭਾਸ਼ਾ ਅਨੁਸਾਰ ਸ਼ੈਲੀ ਵਿੱਚ ਮਨੁੱਖ ਦੀ ਸ਼ਖਸੀਅਤ ਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ । ਇਤਨਾ ਵਧੇਰੇ ਪ੍ਰਭਾਵ ਕਿ ਕਈ ਕਈ ਵਿਚਾਰਵਾਨਾਂ ਨੇ ‘ਮਨੁੱਖ ਨੂੰ ਹੀ ਸ਼ੈਲੀ’ ਕਹਿਆ ਹੈ । ਇਸੇ ਲਈ ਕਿਸੇ ਲੇਖਕ ਦੀ ਸ਼ੈਲੀ ਦੇ ਵਿਸ਼ਲੇਸ਼ਣ ਤੋਂ ਉਸ ਦੀ ਸ਼ਖਸੀਅਤ ਦਾ ਅਨੁਮਾਨ ਲਾਉਣਾ ਕਠਿਨ ਨਹੀਂ । ਭਾਈ ਵੀਰ ਸਿੰਘ ਕਰਤਾ ‘ਗੁਰੂ ਨਾਨਕ ਚਮਤਕਾਰ' ਭੀ ਅਜੇਹੀ ਮੌਲਿਕ ਸ਼ੈਲੀ ਦਾ ਸ਼ਾਮੀ ਹੈ ਜਿਸ ਉੱਤੇ ਉਸ ਦੇ ਨਿਜਤੂ ਦੀ ਹਰ ਛਾਪ ਖ ਹੈ । ਇਸ ਰਚਨਾ ਦੀ ਸ਼ੈਲੀ ਵਿੱਚੋਂ ਉਸ ਦੀ ਸ਼ਖਸੀਅਤ ਇਉਂ ਪ੍ਰਤਿਬਿੰਬਿਤ ਹੁੰਦੀ ਹੈ, ਜਿਵੇਂ ਚਿੱਟੇ ਬਲੌਰ ਵਿਚੋਂ ਕੋਈ ਚੀਜ਼ । ਗੁਰੂ ਨਾਨਕ ਚਮਤਕਾਰ’ ਜਿਹਾ ਕਿ ਇਸ ਸਿਰਲੇਖ ਤੋਂ ਸਪਸ਼ਟ ਹੈ ਗੁਰੂ ਨਾਨਕ ਦੇ ਵਿਅਕਤਿਤ ਨਾਲ ਡੂੰਘਾ ਸੰਬੰਧ ਰਖਦਾ ਹੈ । ਭਾਵੇਂ ਗੁਰੂ ਸਾਹਿਬ ਦਾ ਸਿੱਧਾ ਜੀਵਨ-ਚਰਿੱਤ ਤਾਂ ਨਹੀਂ, ਪਰ ਸਾਰੀ ਪੁਸਤਕ ਵਿੱਚ ਹੋਰਨਾ ਉੱਤੇ ਉਨ੍ਹਾਂ ਦੇ ਹੀ ਵਿਅਕਤਿਤੁ ਦੇ ਪਏ ਪ੍ਰਭਾਵਾਂ ਨੂੰ ਅੰਕਿਤ ਕੀਤਾ ਹੈ । ਇਸ ਦੇ ਨਾਲ ਹੀ ਇਹ ਪੁਸਤਕ ਸਿੱਖ ਧਰਮ ਦੀ ਵਿਆਖਿਆ ਹੈ । ਭਾਈ ਵੀਰ ਸਿੰਘ ਨੇ ਆਮ ਲੋਕਾਂ ਦੀ ਬੋਲੀ ਦਾਰਾ ਬੜੀ ਕਾਵਿਮਈ ਵਾਰਤਕ ਵਿੱਚ ਗੁਰੂ ਸਾਹਿਬ 33