ਪੰਨਾ:Alochana Magazine October 1961.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- -- - - -- - --- - - -- - ਦੇ ਦਿਸ਼ਟਿਕੋਣ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ । ਅਰਥਾਤ ਸਿੱਖੀ ਦੀ ਰਹੁਰੀਤ, ਸਤਿਸੰਗ, ਭਰੋਸਾ, ਕੀਰਤਨ ਆਦਿ ਉੱਚਾ ਜੀਵਨ ਕਲ -ਪੂਰਤ ਢਹੈ: ਨਾਲ ਪੇਸ਼ ਕੀਤਾ ਗਇਆ ਹੈ । ਯਥਾ ਭਗੀਰਥ ਇਕ ਥਾਂ ਕਹਿੰਦਾ ਹੈ : ਸਤਿਗੁਰ ਆਖਦੇ ਹਨ, ਕਰੋ ਇਕ ਕਾਰ, ਏਥੇ ਸੁਖੀ ਹੋ ਜਾਓ ਫਿਰ ਆਸ ਕਰਨੀ ਕਿ ਅਗੇ ਬੀ ਸੁਖ ਹੋ | ਆਪ ਉਨ੍ਹਾਂ ਸਾਧਨਾਂ ਨੂੰ ਪਸੰਦ ਨਹੀਂ ਕਰਦੇ ,ਜੋ ਕੁਛ ਇਥੇ ਕਰੀ ਚਲੋ ਕਰਮ ਮਾਤਰ ਤੇ ਆਸ ਰਖੇ ਕਿ ਅੱਗੇ ਚਲ ਕੇ ਫਲ ਮਿਲੇਗਾ। ਇਹਨਾਂ ਸਤਰਾਂ ਵਿੱਚ ਲੇਖਕ ਨੇ ਭਗੀਰਥ ਨੂੰ ਤਾਂ ਇਕ ਸਾਧਨ ਬਣਾ ਲਇਆ ਹੈ, ਵਾਸਤਵ ਵਿੱਚ ਇਹ ਉਸ ਦੀ ਆਪਣੀ ਆਤਮਾ ਦੀ ਆਵਾਜ਼ ਹੈ ਜਿਸ ਵਿੱਚੋਂ ਸਿੱਖੀ ਦਾ ਇਕ ਸਿੱਧਾਂਤ ਸਾਡੇ ਕੰਨੀ ਪੈਂਦਾ ਹੈ । ਹੁਣ ਇਸ ਲਿਖਤ ਵਿੱਚੋਂ ਬਿਨਾਂ ਨੀਝ ਲਾਇਆਂ ਹੀ ਭਾਈ ਵੀਰ ਸਿੰਘ ਦੀ ਸ਼ਖਸੀਅਤ ਸਾਡੇ ਸਾਹਮਣੇ ਆ ਜਾਂਦੀ ਹੈ । ਉਹ ਇਕ ਇਹੋ ਜਿਹਾ ਵਿਅਕਤੀ ਦਿਸ ਆਉਂਦਾ ਹੈ ਜਿਸ ਦੀਆਂ ਰੁਚੀਆਂ ਧਾਰਮਿਕ ਰੰਗਣ ਨਾਲ ਰੰਗੀਆਂ ਹਨ । ਸਿੱਖ ਮੱਤ ਤੇ ਸਿੱਖ ਰਵਾਇਤਾਂ ਦੀ ਚੰਗੀ ਸੋਝੀ ਦਿਸ ਆਉਂਦੀ ਹੈ । ਅਕਹ ਧਾ, ਪਿਆਰ ਤਬਾ ਭਗਤੀ ਉਸ ਦੀ ਸ਼ਖਸੀਅਤ ਦੇ ਪ੍ਰਬਲ ਅੰਗ ਭਾਸਦੇ ਹਨ । ਲੇਖਕ ਦਾ ਆਪਣਾ ਕਥਨ : - - - -


- -- - - - ਇਹ ਪੁਸਤਕ 'ਇਤਿਹਾਸ’ ਨਹੀਂ ਪਰ ਇਤਿਹਾਸ ਦੀ ਬੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ ।” ਉਸ ਦੀ ਧਾਰਮਿਕ ਰੁਚੀ ਦਾ ਲਖਾਇਕ ਹੈ । ਭਾਈ ਵੀਰ ਸਿੰਘ ਆਪਣੀ ਲਿਖਤ ਵਿਚ ਕਿਸੇ ਟਿ-ਕੋਣ ਨੂੰ ਸਮਝਾਉਣ ਲਗਾ ਰਹੱਸਵਾਦੀ ਹੋ ਜਾਂਦਾ ਹੈ । ਉਸ ਦੀ ਲਿਖਤ ਤੇ ਕਹਿਰਾਂ ਦੀ ਗੰਭੀਰਤਾ ਛਾ ਜਾਂਦੀ ਹੈ, ਤੇ ਉਹ ਵਿਚਾਰਾਂ ਦੀ ਡੂੰਘਾਈ ਵਿੱਚ ਇਤਨਾ ਚਲਾ ਜਾਂਦਾ ਹੈ ਕਿ ਕਈ ਵੇਰ ਪਾਠਕ ਉਸਨੂੰ ਸਮਝਣ ਹੀ ਅਸਮਰਥ ਹੁੰਦਾ ਹੈ । ਜਿਵੇਂ ਉਹੈ ਖੰਡ ਦੇ ਕੌਤਕ' ਨਾਮੀ ਪ੍ਰਸੰਗ ਵਿੱਚ ਭ੍ਰਿਸ਼ਟੀ ਤੋਂ ਪਹਿਲਾਂ ਜੋ ਅਵਸਥਾ ਸੀ ਉਸ ਦਾ ਉਲੇਖ ਹੈ ਪਰ ਕਿਤੇ ਵੀ ਹਾਸ ਰਸ ਦੀ ਛੋਹ ਨਹੀਂ ਦਿੱਤੀ। ਜਿਸ ਤੋਂ ਪਤਾ ਲੱਗਦਾ ਹੈ ਕਿ ਕਰਤਾ ਆਪ ਭੀ ਸੁਭਾਵ ਦਾ ਗਹਿਰ ਗੰਭੀਰ ਹੈ । ਲੋੜ ਅਨੁਸਾਰ ਗੱਲ ਦੱਸ ਕੇ ਉਹ ਚੁੱਪ ਕਰ ਜਾਂਦਾ ਹੈ ਭਾਵੇਂ ਪਾਠਕ ਦੇ ਹਜ ਸਾਦ ਦੀ ਉਪਤੀ ਨਾ ਹੀ ਹੋਵੇ । ( ਕਰਤਾ 'ਚਮਤਕਾਰ’ ਸਾਊ ਸੁਭਾਵ ਤੇ ਉਚੇ ਆਚਰਣ ਦਾ ਮਾਲਿਕ ਪ੍ਰਤਿ ਹੁੰਦਾ ਹੈ । ਸਾਰੀ ਲਿਖਤ ਵਿੱਚ ਖੰਡਨ ਮੰਡਨ ਹੈ ਪਰ ਡੰਗ ਨਹੀਂ। ਵਾਸਤਵ - ਜ + ਦਾ 2 8