Page:Alochana Magazine October 1961.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਿੱਚ ਭਾਈ ਵੀਰ ਸਿੰਘ ਗੁਣਾ ਦਾ ਗਾਹਕ ਹੈ । ਇਹ ਇੱਕ ਐਸੇ ਭਾਵ ਦਾ ਸੂਚਕ ਹੈ ਕਿ ਜੋ ਕਿਸੇ ਨਾਲ ਵੈਰ ਵਿਰੋਧ ਜਾਂ ਝਗੜਾ ਕਰਨਾ ਪਸੰਦ ਨਹੀਂ ਕਰਦਾ | ਉੱਚ ਆਪਣੇ ਕਥਨਾਂ ਦੀ ਸਚਾਈ ਉੱਤੇ ਦ੍ਰਿੜ ਵਿਸ਼ਵਾਸ ਹੈ । ਉਦਾਹਰਣ ਵਜੋਂ “ਸਭ ਤੇ ਵਡਾ ਸਤਿਗੁਰੂ ਨਾਨਕ” ਨਾਮੀ ਪ੍ਰਸੰਗ ਵਿੱਚ ਸਿੱਖ ਮੱਤ ਅਰਥਾਤ ਗੁਰੂ ਆਦਰਸ਼ ਦਾ ਦੂਜੇ ਮਤਾਂ ਨਾਲ ਤੁਲਨਾਤਮਕ ਅਧਿਐਨ ਪੇਸ਼ ਕਰਨ ਵੇਲੇ ਲੇਖਕ ਨੇ ਕਿਸੇ ਲਈ ਮੰਦਾ ਸ਼ਬਦ ਨਹੀਂ ਪ੍ਰਯੋਗ ਵਿੱਚ ਲਿਆਂਦਾ। ਉਸ ਨੇ ਹੋਰਨਾ ਦੇ ਅੰਬ ਨਹੀਂ ਦੱਸੇ, ਦੋਸ਼ ਨਹੀਂ ਸਾਹਮਣੇ ਲਿਆਂਦੇ ਉਸ ਦੇ ਵਿਪਰੀਤ ਉਹ ਤਾਂ ਕੇਵਲ ਸਿੱਖੀ ਰੰਗ ਵਿੱਚ ਹੀ ਕੰਮ ਕਰ ਰਹਿਆਂ ਹੈ । ਸਿੱਖ ਮਤ ਦਾ ਪ੍ਰਚਾਰ ਕਰਦਿਆਂ ਹੋਇਆਂ ਭੀ ਉਸ ਵਿੱਚ ਭਰੂੰਮਾ ਹੈ । ਸਾਰੀ ਪੁਸਤਕ ਵਿੱਚ ਵਿਉਂਤ ਇਹ ਰਖੀ ਹੈ ਕਿ ਸਭ ਦੇ ਗੁਣ ਹੀ ਦੱਸੇ ਜਾਣ, ਅਤੇ ਉਹਦੇ ਮੁਕਾਬਲੇ ਗੁਰੂ ਆਦਰਸ਼ ਨੂੰ ਵਧੇਰੇ ਚਮਕਾਇਆ ਜਾਵੇ । ਬੜੇ ਹੀ ਮਿਠੇ ਤੇ ਠੰਢੇ ਭਾਵ ਨਾਲ ਸਮਝਣ ਤੇ ਸਮਝਾਉਣ ਦਾ ਯਤਨ ਹੈ । ਜਿਵੇਂ ਇੱਕ ਥਾਂ ਲਿਖਿਆ ਹੈ :- “ਉਹਨਾਂ ਨੇ ਦਾਨ ਦੇਣਾ ਜਿਸ ਨੂੰ ਸਭ’ ਨੇ ਸ਼ੁਭ ਕਰਮ ਦਸਿਆ ਹੈ, ਦੇ ਇਲਾਵਾ ਕਿਰਤ ਕਰਕੇ ਕਮਾਉਣਾ ਤੇ ਫੇਰ ਦੇਣਾ ਇਸ ਨੂੰ ਸਾਈਂ ਪਛਾਣਨ ਦੇ ਸਾਧਨਾਂ ਵਿੱਚੋਂ ਇੱਕ ਸਾਧਨ ਦਸਿਆ ਹੈ : ਘਾਲ ਖਾਇ ਕਿਛੁ ਹਥਹੁ ਦੇਇ । ਨਾਨਕ ਰਾਹੁ ਪਛਾਨਹਿ ਸੋਇ । ਗੁਰੂ ਨਾਨਕ ਚਮਤਕਾਰ ਦਾ ਅਧਿਐਨ ਕਰਨ ਤੇ ਪਾਠਕ ਦਾ ਸਹਜ ਸਭਾ ਇਹ ਵਿਚਾਰ ਹੈ ਕਿ ਭ ਈ ਵੀਰ ਸਿੰਘ ਕਲਪਨਾ-ਸ਼ਕਤੀ ਨਾਲ ਅਦਭੁੱਤ ਵਾਯੂ ਮੰਡਲ ਸਿਰਜਨ ਵਿੱਚ ਪ੍ਰਵੀਨ ਹੈ । ਕੇਵਲ ਇਹ ਹੀ ਨਹੀਂ ਉਹ ਸੋਹਜਵਾਦ ਬਿਤੀ ਦਾ ਮਾਲਿਕ ਭੀ ਦਿਸ ਆਉਂਦਾ ਹੈ । ਅ ਤਮਿਕ ਤੇ ਆਚਰਣਕ ਸੌਂਦਰਯ ਲਈ ਬੜੀ ਖਿੱਚ ਰਖਦਾ ਪ੍ਰਤੀਤ ਹੁੰਦਾ ਹੈ, ਜੋ ਸਦਾ ਹੱਡ, ਚੰਮ ਮਾਸ ਦੀਆਂ ਖਿੱਚਾਂ ਵਿਸ਼ੇ-ਵਿਕਾਰਾਂ ਤੋਂ ਉਪਰ ਪ੍ਰਤੀਤ ਹੁੰਦੇ ਹਨ । ਜਿਵੇਂ ਗੁਰੂ ਨਾਨਕ ਆਗਮਨ ਵਿੱਚ ਲਿਖਿਆ ਹੈ :- “ਇਕ ਸਿੰਘਾਸਨ ਮਾਨੋ ਹੀਰਿਆਂ ਦੀ ਜੜਤ ਦਾ ਪਿਆ ਹੈ, ਰਾਗ ਰਾਗਨੀਆਂ ਰਾਗ ਅਲਾਪ ਮਨ ਨੂੰ ਖਿੱਚ ਰਹੀਆਂ ਹਨ, ਅਠਾਰਾਂ ਸਿੱਧੀਆਂ, ਨੂੰ ਨਿੱਧੀਆਂ ਤੇ ਸਭ ਰਿਧੀਆਂ ਖੜੀਆਂ ਹਨ ਅਰ ਸਾਰੇ ਸੁਰਲੋਕ ਹਾਜ਼ਰ ਹਨ ।... ਹੁਣ ਇੱਕ ਦਿ-ਜੋਤਿ ਗੁਰਮੁਖ ਦਿਸੇ ਜੋ ਆਪਣੇ ਰ ਝਟੀ ਦੇ ਚਿਹਰੇ ਥੀਂ ਕੋਈ ਕਰਨੀ ਵਾਲੇ ਸਿੰਘ ਮਲੂਮ ਹੁੰਦੇ । ਵਿਸ਼ਯ ਦਾ ਆਰੰਭ, ਉਠਾਨ, ਨਿਭਾ ਤੇ ਉਸ ਵਿੱਚ ਭਰੇ ਬੋਧਿਕ ਤੱਤ ਇਕ Ry