ਪੰਨਾ:Alochana Magazine October 1961.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

--- - ....- . . ....


- - -- - - - - ਵਿਸ਼ੇਸ਼ ਬੁਧੀਵਾਨ, ਦਾ ਪ੍ਰਭਾਵ ਪਾਉਂਦੇ ਹਨ । ਲੇਖਕ ਦੀ ਵਿਦਵਤਾ ਦਾ ਝਲਕਾਰਾ ਭਾਰਤੀ ਪਰੰਪਰਾਵਾਂ ਇਤਿਹਾਸ ਮਿਥਿਆਸ ਦੀ ਸੋਝੀ ਤੇ ਪੂਰਬੀ ਸੋਚ-ਪ੍ਰਣਾਲੀ ਦੀ ਜਾਣਕਾਰੀ ਵਿੱਚੋਂ ਪੈਂਦਾ ਹੈ । ਸਾਰੀ ਪੁਸਤਕ ਵਿੱਚ ਉਹਨਾਂ ਨੇ ਪ੍ਰਾਤਨ ਜਨਮ ਸਾਖੀ, ਬਾਲੇ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ ਤੇ ਸੰਤੋਖ ਸਿੰਘ ਦੇ ‘ਗਰ-ਪ੍ਰਤਾਪ’ ‘ਸੂਰਜ ਉਦੈ' ਆਦਿ ਪੰਜਾਬੀ ਦੇ ਅਦੁੱਤੀ ਸਰੋਤਾਂ ਵਿੱਚੋਂ ਟਕਾਂ ਦਿੱਤੀਆਂ ਹਨ, ਜੋ ਲੇਖਕ ਦੇ ਡੂੰਘੇ ਅਧਿਐਨ ਦੀਆਂ ਲਖਾਇਕ ਹਨ। ਇਸ ਤੋਂ ਉਪਰਾਂਤ ਕਰਤਾ ਨੇ ਸਿੱਖ ਮੱਤ ਸੰਬੰਧੀ ਭਰਮਾਂ ਅਤੇ ਭੁਲੇਖਿਆਂ ਨੂੰ ਦੂਰ ਕਰਨ ਦਾ ਯਤਨ ਭੀ ਕੀਤਾ ਹੈ। ਗੁਰੂ ਨਾਨਕ ਨਾਲ ਸੰਬੰਧਿਤ ਸਥਾਨਾਂ ਦੀ ਸਹੀ ਜਗਾ ਨਿਯਤ ਕਰਕੇ ਲੇਖਕ ਨੇ ਆਪਣੀ ਭੂਗੋਲਕ ਜਾਣਕਾਰੀ ਦਾ ਪ੍ਰਮਾਣ ਦਿੱਤਾ à 1 ਰ ਨੂੰ ਸਭ ਤੋਂ ਉੱਚਾ ਸਿੱਪ ਕਰਨ ਲਈ ਭਾਈ ਵੀਰ ਸਿੰਘ ਨੇ ਦੂਸਰੇ ਮਜ਼ਬਾਂ ਦੀਆਂ ਮਹਾਨ ਹਸਤੀਆਂ ਸ਼੍ਰੀ ਕ੍ਰਿਸ਼ਣ, ਹਜ਼ਰਤ ਮੁਹੰਮਦ, ਈਸਾ, ਬੁੱਧ ਰਾਮਾਨੁਜ, ਦਇਆ ਨੰਦ ਆਦਿ ਦੇ ਵਿਚਾਰ ਦੇਕੇ ਤੁਲਨਾਤਮਕ ਅਧਿਐਨ ਪੇਸ਼ ਕੀਤਾ ਹੈ । | ਭਾਈ ਵੀਰ ਸਿੰਘ ਦੀ ਵਿਦਵਤਾ ਪੂਰਬੀ ਸਾਹਿੱਤ ਤੇ ਭਾਰਤੀ ਪਰੰਪਰਾ ਤਕ : ਹੀ ਸੀਮਿਤ ਨਹੀਂ, ਸਗੋਂ ਉਹ ਤਾਂ ਪਛਮੀ ਵਿਦਵਾਨਾਂ ਦੇ ਦਾਰਸ਼ਨਿਕ ਵਿਚਾਰਾਂ ਨੂੰ ਸਮਝਣ ਤੇ ਘੱਖਣ ਦਾ ਭੀ ਦਮ ਭਰਦਾ ਹੈ । ਭਾਵੇਂ '’ ਚਮਤਕਾਰ’’ ਵਿੱਚ ਲੇਖਕ ਦੀ ਇਸ ਪਾਸੇ ਦੀ ਡੂੰਘਾਈ ਦਾ ਬਹੁਤਾ ਪਤਾ ਨਹੀਂ ਲਗਦਾ ਕੰਵਲ ਸੰਕੇਤ ਮਾਤਰ : ਹੀ ਵਿਚਾਰ ਆਏ ਹਨ । ਵਿਸ਼ੇਸ਼ ਕਰ ‘ਸਭ ਤੋਂ ਵੱਡਾ ਸਤਿਗੁਰੂ ਨਾਨਕ’ ਵਾਲੇ ! ਪ੍ਰਸੰਗ ਵਿੱਚ ਉਹ ਪੱਛਮੀ ਦਰਸ਼ਨਵੇਤਾਵਾਂ “ਕਾਂਟ’ ‘ਹੀਗਲ’ ‘ਕਨਫੀਸ਼ੀਅਸ’ ਤੇ ਈਰਾਨ ਦੇ ਬਜ਼ੁਰਗ 'ਜ਼ੋਰਾਸਕਰ’ ਦੇ ਅੱਡ ਅੱਡ ਵਿਚ ਰਾਂ ਨੂੰ ਘੋਖਦਾ ਹੈ । ਫਿਚ ਉਹ ਗੁਰੂ ਨਾਨਕ ਨੂੰ ਪੱਛਮ ਦੇ ਪ੍ਰਸਿੱਧ ਸ਼ਾਇਰਾਂ - 'ਸ਼ੈਕਸਪੀਅਰ’ ‘ਗੇਟੇ’ ਤੇ ਮਰ ਖੱਯਾਮ’ ਦੇ ਮੁਕਾਬਲੇ ਵਿੱਚ ਲਿਆਉਂਦਾ ਹੈ । ਇਹ ਸਭ ਕੁਝ ਲੱਖਕ ਦੀ ਦੀ ਅੰਗੇਜ਼ੀ ਭਾਸ਼ਾ ਦੀ ਜਾਣਕਾਰੀ ਦਾ ਸਬੂਤ ਹੈ । ਭਾਈ ਵੀਰ ਸਿੰਘ ਕਿਉਂਕਿ ਅਜੋਕੇ ਵਿਗਿਆਨਕ ਯੁਗ ਨਾਲ ਸੰਬੰਧਿਤ ਹੈ ਇਸ ਲਈ ਉਹ ਦੀ ਵੀ ਸੌਝੀ ਰਖਦਾ ਹੈ । ਲੇਖਕ ਨੇ ਮਨੁੱਖ ਦੀ ਹਸਤੀ ਨੂੰ ਕੁਦਰਤ ਵਿਚ ਉਹੀ ਸਥਾਨ ਦਿੱਤਾ ਹੈ, ਜੋ 'ਥਊਰੀ ਆਵ ਰੈਲਟਿਵਟੀ’ ਦਸੋਦੀ ਹੈ । ਭਾਵ ਇਹ ਕਿ ਜੋ ਕੁਝ ਇਕ ਲਈ ਚੰਗਾ ਹੈ ਉਹ ਹੋ ਸਕਦਾ ਹੈ ਕਿ ਦੂਜੇ ਲਈ ਨਾ ਹੋਵੇ । ਇਸ ਲਈ ਕੁਝ ਅਨੁਮਾਨ ਨਹੀਂ ਲਾਇਆ ਜਾ ਸਕਦਾ । ਇਸ ਤਰਾਂ ਭਾਈ ਵੀਰ ਸਿੰਘ ਕਹਿੰਦਾ ਹੈ ਕਿ ਮਨੁਖ ਛੋਟਾ ਜਿਹਾ ਜੀਵ ਹੈ ਤੇ ਉਹਦਾ ਸ਼ਕਤੀ ਬੜੀ ਸੀਮਿਤ ਹੈ ਤੇ ਦੁਨੀਆ ਬਹੁਤ ਵਿਸ਼ਾਲ ਹੈ । ਇਸ ਲਈ ਖੁਦਰਤ ( ਬਾਕੀ ਸਫ਼ਾ ੪੯ ਤੇ) ca e as tho mlm