ਪੰਨਾ:Alochana Magazine October 1961.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚ “ਸੁਣ ਮੈਂ ਦਸਾਂ ਵਾਲਾ ਰਵੱਈਆ ਨਹੀਂ ਹੈ, ਆਪਣੇ ਆਪ ਨੂੰ ਸਚਿਆਈ ਤੇ ਗਿਆਨ ਦਾ ਭੰਡਾਰ ਫ਼ਰਜ਼ ਕਰ ਕੇ ਪਾਠਕ ਨੂੰ ਸਿਖਿਆ ਦੇਣ ਵਾਲਾ ਵਤੀਰਾ ਨਹੀਂ ਹੈ, ਜਿਵੇਂ ਕਿ “ਪੰਚ ਭੂਤ ਵਿੱਚ ਵੱਖ ਵੱਖ ‘ਚਰਿੜਾਂ’ ਦੀ ਮਦਦ ਨਾਲ ਵੱਖ ਵੱਖ ਦਿਸ਼ਟਿ-ਕੋਣ ਪੇਸ਼ ਕੀਤੇ ਸਨ, ਉਵੇਂ ਹੀ ਇਥੇ ਭੀ ਮਾਨ ਆਪਣੇ ਆਪ ਨਾਲ ਬਹਿਸ ਕਰਦੇ ਕਰਦੇ ਉਨ੍ਹਾਂ ਦੀ ਯਾਤਰਾ ਚਲ ਰਹੀ ਹੈ ; ਥੋੜਾ ਜਿਹਾ ਅਗੇ ਵਧ ਕੇ ਤੇ ਥੋੜਾ ਜਿਹਾ ਪਿਛੇ ਹਟ ਕੇ, ਵਿੱਚ ਵਿੱਚ ਠੇਡੇ ਖਾ ਕੇ, ਕਦੇ ਕਿਸੇ ਅਚਾਨਕ ਤੇ ਉਜਲ ਭਾਵਨਾ ਦੇ ਪਿਛੇ ਧਾਵਾ ਕਰਕੇ, ਕਦੇ ਫੇਰ ਦੂਰ•ਕਲਪਨਾ ਦੇ ਉਤਸਾਹ ਵਿੱਚ ਆਲੋਚਨਾ ਦਾ ਵਿਸ਼ਯ ਭੁਲਾ ਕੇ ਇਸ ਭਾਵ ਨਾਲ ਲਿਖਦੇ ਹਨ ਕਿ ਸਮੁੱਚਾ ਵਿਸ਼ਯ ਤਾਂ ਉਨ੍ਹਾਂ ਦੀ ਆਤਮ-ਪਰੀਖਿਆ ਤੇ ਮਨਬਚਨੀ ਹੀ ਹੈ । ਜਿਵੇਂ ਕਵਿਤਾ ਵਿੱਚ, ਉਵੇਂ ਹੀ ਲੇਖ ਰਚਨਾ ਵਿੱਚ ਅਨੇਕ ਸਮੇਂ ਕਿਸੇ ਸਹਾਰੇ ਦੀ ਵਰਤੋਂ ਉਪਕਾਰੀ ਹੁੰਦੀ ਹੈ ; ਸਾਹਿੱਤ ਸੰਬੰਧੀ ਕੁਝ ਆਖਣ ਦੀ ਲੋੜ ਹੋਵੇ ਤਾ ਇੱਕ ਵਿਸ਼ਾਲ ਢੰਗ ਹੈ ਕਿ ਵਿਸ਼ੇਸ਼ ਕਿਸੇ ਕਵੀ ਜਾਂ ਪੁਸਤਕ ਦੀ ਸਮਾਲੋਚਨਾ, ਉਸ ਸਹਾਰੇ ਨੂੰ ਦੁਆਲੇ ਵਲ ਖਾਂਦੇ ਹੋਏ ਲੇਖ ਦੀ ਸੱਚ ਵਿਕਸਿਤ ਹੁੰਦੀ ਰਹਿੰਦੀ ਹੈ-ਅਤੇ ਕਵੀ ਲੋਕ ਆਮ ਤੌਰ ਤੇ ਇਸੇ ਢੰਗ ਨਾਲ ਸਮਾਲੋਚਨਾ ਲਿਖਦੇ ਹਨ । ਰਵੀਨਾਥ ਵਿੱਚ ਭੀ ਇਸ ਦੀ ਮਿਸਾਲ ਕੋਈ ਘਟ ਨਹੀਂ ਮਿਲਦੀ, ਪਰ “ਸਾਹਿੱਤ, “ਸਾਹਿੱਤ ਦੇ ਪੰਧ ਉਤੇ ਤੇ ਅੰਤ ਵਿੱਚ “ਸਾਹਿੱਤ ਦਾ ਸਰੂਪ ਇਨ੍ਹਾਂ ਤਿੰਨਾਂ ਹੀ ਪੁਸਤਕਾਂ ਵਿੱਚ ਸ਼ੁਧ ਪ੍ਰਕਾਰ ਦੀ ਤਾਤਵਿਕ ਜਾਂ ਦਾਰਸ਼ਨਿਕ ਆਲੋਚਨਾ ਵਲ ਉਨ੍ਹਾਂ ਦਾ ਝੁਕਾਉ ਵੇਖਦੇ ਹਾਂ ; “ਸਾਹਿੱਤ ਦਾ ਤਾਤਪਰਜ”, “ਸਾਹਿੱਤ ਦੀ ਸ਼ਾਮ”, “ਸੁੰਦਰਤਾ ਦਾ ਬਧ’’, ‘ਸਾਹਿੱਤ ਵਿਚਾਰ` ਸਾਹਿੱਤ ਧਰਮ’’, ‘ਤੱਥ ਤੇ ਸੱਚ’’ - ਇਹ ਸਭ ਸਿਰਨਾਵੇਂ ਮੰਨਣਾ ਹੀ ਪਏਗਾ, ਪਹਲੀ ਨਜ਼ਰ ਵਿੱਚ ਬਹੁਤੇ ਉਤਸਾਹ-ਜਨਕ ਨਹੀਂ; ਅਸੀਂ ਸੋਚ ਸਕਦੇ ਹਾਂ ਕਿ ਜੇ ਕੋਈ ਸਾਹਿੱਤ, ਸੱਚ ਜਾਂ ਸੁੰਦਰਤਾ ਦੇ ਵਿਸ਼ਯ ਵਿੱਚ ਆਪਣੇ ਵਿਚਾਰ ਬੜੇ ਸਪਸ਼ਟ ਸ਼ਬਦਾਂ ਵਿੱਚ ਪੇਸ਼ ਕਰ ਸਕਦਾ ਹੈ, ਉਹ ਹੋਰ ਜੋ ਭੀ ਹੋਵੇ ਵੀ ਨਹੀਂ ਹੋ ਸਕਦਾ ਅਤੇ ਰਵੀਨਾਥ ਨੇ ਕਿਵੇਂ ਇਸ ਰੂਪ-ਰਹਿਤ ਵਰ-ਮਾਰਗ ਉਤੇ ਸਫ਼ਰ ਕੀਤਾ, ਇਹ ਸੋਚ ਕੇ ਸਾਡੇ ਲਈ ਹੈਰਾਨ ਰਹ ਜਾਣਾ ਕੁਦਰਤੀ ਹੈ । ਕੁਝ ਕੁ ਵੇਦਨਾ ਨਾਲ ਸਾਨੂੰ ਚੇਤੇ ਆਉਂਦਾ ਹੈ ਕਿ ਉਸ ਸਮੇਂ ਇਹ ਕਵੀ ਆਪਣੇ ਦੇਸ਼ ਦੇ ਪ੍ਰਧਾਨ ਪੁਰਖ ਦੇ ਰੂਪ ਵਿਚ ਸਥਾਪਿਤ ਹੋ ਚੁਕੇ ਸਨ, ਦੀ ਕੀ ਸਵਾਲ ਉਨ੍ਹਾਂ ਸਾਹਮਣੇ ਪੇਸ਼ ਕਰਨ ਵਿਚ ਲੋਕ ਜਿਵੇਂ ਸੰਕ ਚ ਨਹੀਂ ਸਨ ਕਰਦੇ ਤਿਵੇਂ ਹੀ ਉਨ੍ਹਾਂ ਨੂੰ ਸੰਤੌਖ ਦੇਣ ਦੀ ਕੋਸ਼ਸ਼ ਭੀ ਓਨਾ ਦੇ ਫ਼ਰਜ਼ਾਂ ਦੀ ਸਚੀ ਵਿੱਚ ਸ਼ਾਮਲ ਸੀ, ਏਥੋਂ ਤਕ ਕਿ " ਕਵਿਤਾ ਕਿਸ ਨੂੰ ਕਹਿਆ ਜਾਂਦਾ। ਹੈ ? ਇਹੋ ਜਿਹੇ ਅਸੰਭਵੇ ਸਵਾਲ ਪੁੱਛੇ ਜਾਣ ਤੇ ਭੀ ਉਨ੍ਹਾਂ ਪਾਸ ਚੁੱਪ ਰਹਣ