ਪੰਨਾ:Alochana Magazine October 1961.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਕੋਈ ਉਪਾਅ ਨਹੀਂ ਸੀ । ਦੂਜੇ ਪਾਸੇ, ਐਸੀ ਸੰਭਾਵਨਾ ਭੀ ਸ਼ੀਕਾਰ ਕਰਨ ਜੋਗ ਹੈ ਕਿ ਜੀਵਨ ਦੇ ਪ੍ਰਧਾਨ ਰਚਨਾਤਮਕ ਕਾਂਡ ਨੂੰ ਪਾਰ ਕਰਕੇ ਪਿਛੋਂ, ਅਤੇ ਉਨ੍ਹਾਂ ਵਿਰੁਧ ਹੋਛਿਆਂ ਦੇ ਇੱਕ ਦਲ ਦਾ ਚੀਕ ਚਿਹਾੜਾ ਸੁਣ ਕੇ, ਉਨ੍ਹਾਂ ਨੇ ਆਪਣੇ ਅਚੇਤ ਸਾਹਿੱਤ-ਧਰਮ ਨੂੰ ਸੁਚੇਤ ਪੱਧਰ ਉਤੇ ਪ੍ਰਗਟ ਕਰਨ ਦੀ ਕੋਸ਼ਸ਼, ਕੀਤੀ ਸੀ ; ਸ਼ਾਇਦ ਉਨ੍ਹਾਂ ਦੇ ਸਾਹਿੱਤਕ ਆਦਰਸ਼ ਤੇ ਵਿਸ਼ਵਾਸ ਸੰਬੰਧੀ ਉਨ੍ਹਾਂ ਨੂੰ ਆਪਣੇ ਹੀ ਕੋਲੋਂ ਇੱਕ ਹਲਫੀਆ ਬਯਾਨ ਦੇਣ ਦੀ ਇੱਛਾ ਹੋਈ ਸੀ । ਇਹ ਚੇਸ਼ਟਾ ਖ਼ਤਰਨਾਕ ਹੈ, ਕਿਉਂਕਿ ਕਿਸੇ ਵੀ ਤਾਤਵਿਕ ਵਿਆਖਿਆ ਅੰਦਰ ਕਵੀ ਆਪਣੀ ਕਵਿਤਾ ਨੂੰ ਸਮਾ ਨਹੀਂ ਸਕਦਾ ; ਤੱਤ ਨੂੰ ਵਧੇਰੇ ਦਬਾਇਆ ਜਾਏ ਤਾਂ ਬਰੀ ਪਾਟ ਜਾਂਦੀ ਹੈ ਤੇ ਦਾਣਾ ਬਾਹਰ ਨਿਕਲ ਆਉਂਦਾ ਹੈ, ਦੂਜੇ ਪਾਸੇ ਜੇ ਉਦਾਰ ਹੋਇਆ ਜਾਏ ਤਾਂ ਬਰ ਸਮੁੱਚੇ ਸਾਹਿੱਤ ਦਾ ਨਿਰਵਿਸ਼ੇਸ਼ ਆਧਾਰ ਬਣ ਜਾਂਦੀ ਹੈ । ਇਸ ਅਵਸਥਾ ਵਿੱਚ ਕਵੀ ਜਿਹੜੀ ਇਕ ਇੱਕ ਚੀਜ਼ ਕਰ ਸਕਦੇ ਹਨ, ਰਵੀਂਦ੍ਰਨਾਥ ਨੇ ਭੀ ਉਹੀ ਕੀਤੀ ਸੀ ; ਅਰਸਤੂ ਜਾਂ ਅਲੰਕਾਰ-ਸ਼ਾਸਤ੍ਰ ਦੇ ਕਰਤਿਆਂ ਵਾਂਗ ਵਿਸ਼ਯ ਉਤੇ ਸਿੱਧਾ ਸਾਹਵਾਂ ਹਮਲਾ ਨਾ ਕਰਕੇ ਉਨਾਂ ਮੋੜ ਘੇਰ ਕੇ ਗੱਲਾਂ ਕੀਤੀਆਂ ; ਉਨ੍ਹਾਂ ਦੀ ਰਚਨਾ ਵਿੱਚ ਸੰਸੇ, ਕੌਤਕ; ਦੁਹਰਾਉ, ਅਸਥਿਰਤਾ ਨੇ ਵੇਸ਼ ਕੀਤਾ ; ਕੋਈ ਇੱਕ ਗੱਲ ਬਯਾਨ ਕਰ ਕੇ ਉਦੋਂ ਹੀ ਉਸ ਨੂੰ ਸੀਮਿਤ, ਖੰਡਿਤ ਜਾਂ ਵਿਸਤਾਰਿਤ ਕੀਤਾ : ਕੋਈ ਲੇਖ ਖ਼ਤਮ ਕਰਨ ਸਾਰ ਹੀ ਉਨ੍ਹਾਂ ਨੂੰ ਹੋਰ ਇਹ ਨਾ ਜਾਪਿਆ ਕਿ ਉਸ ਸੰਬੰਧੀ ਪੂਰੀ ਗੱਲ ਹੋ ਚੁਕੀ ਹੈ- ਉਸ ਦੀ ਰਹਿੰਦ ਨੂੰ ਲੈ ਕੇ ਉਸ ਦੇ ਵਿਰੋਧ ਤੇ ਸਮਰਥਨ ਵਿੱਚ ਹੋਰ ਭੀ ਲਿਖਣਾ ਪਇਆ । ਉਸ ਲਈ ਉਨਾਂ ਦੀ ਤਤ-ਆਲੋਚਨਾ ਅਜਿਹੀ ਪਾਣ-ਭਰੀ, ਲਹਰ-ਮਈ ਹੈ, ਉਸ ਨੂੰ ਅਸੀਂ ਇੱਕ ਅੰਦੋਲਨ ਆਖ ਸਕਦੇ ਹਾਂ : “ਭੌਰ ਮੁੜ ਮੁੜ ਫਿਰੀ ਜਾਏ, ਭੌਰ ਮੁੜ ਮੁੜ ਫਿਰੀ ਆਏ’’ - ਲੇਖਕ ਨਾਲ ਵਿਸ਼ਯ ਦਾ ਸੰਬੰਧ ਤਾਂ ਮਾਨੋ ਅਜਿਹਾ ਹੀ ਹੈ, ਉਹ ਨਾ ਹੋਣ ਨਾਲ ਜੋ ਫੁਲ ਖੜੇ ਨਾ ਇਹ “ਫੁਲ ਹੈ ਰਵੀਨਾਥ ਦੇ ਦੇ ਇੱਕ ਤੀਬਰ ਤੇ ਜਮਾਂਦਰੂ wਰਟ ਉਨਾਂ ਦੇ ਦਿਲ ਵਿੱਚ ਨਿਰਬਚਨ ਦਾ ਪ੍ਰਕਾਸ਼ ; ਉਹ ਕੋਈ ਪ੍ਰਮਾਣਆਧਾਰਿਤ ਤੱਥ ਨਹੀਂ ਹੈ, ਇਸ ਲਈ ਉਪਮਾ, ਰੂਪਕ ਤੇ ਭੌਰੇ ਦੇ ਧਰਮ ਵਾਲੇ ਹਰੇ ਨੂੰ ਛੱਡ ਕੇ ਉਸ ਨਾਲ ਵਰਤਾਉ ਦਾ ਕੋਈ ਰਾਹ ਨਹੀਂ । ਕਿਉਂਕਿ ਇਹ ਨਹੀਂ ਹੈ ਇਸ ਲਈ ਉਨ੍ਹਾਂ ਦੀ ਸਾਰੀ ਬਹਸ ਗੀਤ ਹੋ ਉਠਦੀ ਹੈ - 'ਘਰ-ਬਾਹਰ ਦੀ ਬਿਮਲਾ ਦੀਆਂ ਗੱਲਾਂ ਚੁਰਾ ਕੇ ਆਖ ਰਹਿਆ i · ਜਾਂ ਇਸ ਤੋਂ ਵੀ ਵਧੇਰੇ ਠੀਕ ਵਰਣਨ ਜੋ ਦੇਣਾ ਚਾਹੀਏ, ਉਹ ਵੀ ਰਵੀਂਦ੍ਰਥ ਦੀ ਭਾਸ਼ਾ ਵਿੱਚ ਹੀ ਮਿਲੇਗਾ | 'ਛੰਦ' ਪੁਸਤਕ ਦੇ ਆਰੰਭ ਵਿਚ 'ਸਖੀ ਕਿਸ ਨੇ ਸੁਣਾਇਆ ਸ਼ਾਮ ਦਾ ਨਾਮ , ਇਹ 80